Skip to content
Independent perspectives. Global stories.
BREAKING

ਅਕਾਲੀ ਦਲ ਦੀ ਬਦੌਲਤ ਪੰਜਾਬ ਦੀ ਜਵਾਨੀ ’ਤੇ ਲੱਗਾ ਨਸ਼ਈ ਹੋਣ ਦਾ ਧੱਬਾ : ਢਿੱਲੋਂ

Share this story

ਧਨੌਲਾ, 6 ਸਤੰਬਰ (ਸਰਾਜ ਘਨੌਰ)- ਅਕਾਲੀ–ਭਾਜਪਾ ਦੇ ਪਿਛਲੇ 8 ਸਾਲਾਂ ਦੇ ਰਾਜ ਦੌਰਾਨ ਸੋਨੇ ਦੀ ਚਿੜੀ ਅਖਵਾਉਣ ਵਾਲੇ ਪੰਜਾਬ ਨੂੰ ਕੰਗਾਲੀ ਦੇ ਕੰਢੇ ’ਤੇ ਲਿਆ ਖੜ੍ਹਾ ਕੀਤਾ ਹੈ। ਇਹ ਪ੍ਰਗਟਾਵਾ ਹਲਕਾ ਬਰਨਾਲਾ ਦੇ ਕਾਂਗਰਸੀ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਧਨੌਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹ ਇੱਥੇ ਸੀਨੀਅਰ ਕਾਂਗਰਸੀ ਆਗੂ ਕੁਲਦੀਪ ਕੁਮਾਰ ਗੋਲੀ ਦੇ ਭਰਾ ਦੀ ਹੋਈ ਅਚਨਚੇਤ ਮੌਤ ’ਤੇ ਦੁੱਖ ਦਾ ਪ੍ਰਗਟ ਕਰਨ ਪਹੁੰਚੇ ਸਨ। ਉਹਨਾਂ ਕਿਹਾ ਕਿ ਜਿਸ ਪੰਜਾਬ ਦੀ ਨੌਜਵਾਨਾਂ ਦੀ ਸਿਹਤ ਦੀ ਸਿਫਤ ਪੂਰੀ ਦੁਨੀਆਂ ਵਿੱਚ ਕੀਤੀ ਜਾਂਦੀ ਸੀ ਉਹਨਾਂ ਨੌਜਵਾਨਾਂ ਦੀ ਜਵਾਨੀ ’ਤੇ ਅੱਜ ਨਸ਼ਈ ਹੋਣ ਦਾ ਧੱਬਾ ਲੱਗ ਚੁੱਕਾ ਹੈ ਤੇ ਇਹ ਨਸ਼ੇ ਅਕਾਲੀ-ਭਾਜਪਾ ਸਰਕਾਰ ਦੀ ਹੀ ਦੇਣ ਹਨ। ਉਹਨਾਂ ਕਿਹਾ ਕਿ ਅਕਾਲੀ–ਭਾਜਪਾ ਦੇ ਲੀਡਰਾਂ ਦਾ ਨਾਮ ਵੀ ਅੱਜਕੱਲ੍ਹ ਨਸ਼ਿਆਂ ਦੇ ਸੁਦਾਗਰਾਂ ਦੀ ਲਿਸਟ ਵਿੱਚ ਬੋਲਣ ਲੱਗ ਪਿਆ ਹੈ। ਉਹਨਾਂ ਕਾਂਗਰਸ ਪਾਰਟੀ ਦੀ ਗੱਲ

ਕਰਦਿਆਂ ਕਿਹਾ ਕਿ ਆਗਾਮੀ ਵਿਧਾਨ ਸਭਾ 2017 ਦੀਆਂ ਚੋਣਾਂ ਹਾਈ ਕਮਾਂਡ ਦੀ ਰਹਿਨੁਮਾਈ ਹੇਠ ਹੀ ਲੜੀਆਂ ਜਾਣਗੀਆਂ । ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਬੇਦਾਗ ਸਖਸ਼ੀਅਤ ਹਨ ਜਿੰਨ੍ਹਾਂ ਦੀ ਇੱਕ ਝਲਕ ਦੇਖਣ ਲਈ ਲੋਕ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਤਾਵਲੇ ਰਹਿੰਦੇ ਹਨ। ਉਹਨਾਂ ਕਿਹਾ ਕਿ ਅਕਾਲੀ ਰਾਜ ’ਚ ਫੈਲ ਚੁੱਕੀਆਂ ਕੈਂਸਰ ਰੂਪੀ ਬਿਮਾਰੀਆਂ ਭ੍ਰਿਸ਼ਟਾਚਾਰੀ, ਨਸ਼ਾਖੋਰੀ, ਬੇਰੁਜਗਾਰੀ, ਕਤਲੋਗਾਰਤ ਵਰਗੀਆਂ ਨਾਮੁਰਾਦ ਬਿਮਾਰੀਆਂ ਦਾ ਕਾਂਗਰਸ ਦੇ ਰਾਜ ’ਚ ਜੜੋਂ ਖਾਤਮਾ ਕਰ ਦਿੱਤਾ ਜਾਵੇਗਾ ਜਿਸ ਨਾਲ ਇੱਕ ਸੁਨਿਹਰੇ ਪੰਜਾਬ ਦੀ ਸਿਰਜਣਾ ਦਾ ਆਰੰਭ ਕੈਪਟਨ ਅਮਰਿੰਦਰ ਸਿੰਘ ਕਰਨਗੇ। ਇਸ ਮੌਕੇ ਸਿਆਸੀ ਸਕੱਤਰ ਗੁਰਜੀਤ ਸਿੰਘ ਬਰਾੜ, ਵਿੱਕੀ ਪਿਵਾਲ, ਗਗਨਦੀਪ ਸਿੰਘ ਢਿੱਲੋਂ, ਅਜੇ ਗਰਗ, ਕੁਲਦੀਪ ਸਿੰਘ ਮਾਣਕ ਕਾ, ਵਲੈਤੀਪੁਰੀ ਆਦਿ ਹਾਜ਼ਰ ਸਨ।

WRITTEN BY