Skip to content
Independent perspectives. Global stories.
BREAKING

ਜਵਾਬਦੇਹੀ ਕਿਸ ਪ੍ਰਤੀ?

Share this story

ਨਵੀਂ ਦਿ¤ਲੀ ’ਚ ਹੋਈ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਤੇ ਭਾਜਪਾ ਦੀ ਤਾਲਮੇਲ ਕਮੇਟੀ ਦੀ ਤਿੰਨ ਦਿਨਾ ਬੈਠਕ ਦੀ ਮੀਡੀਏ ਅਤੇ ਸਿਆਸੀ ਹਲਕਿਆਂ ਵਿਚ ਵ¤ਡੀ ਚਰਚਾ ਰਹੀ ਹੈ। ਪਹਿਲਾਂ ਵੀ ਵ¤ਖ-ਵ¤ਖ ਥਾਵਾਂ ‘ਤੇ ਲੰਮੇ ਸਮੇਂ ਤੋਂ ਅਜਿਹਾ ਸਿਲਸਿਲਾ ਚ¤ਲਿਆ ਆਉਂਦਾ ਹੈ ਪਰ ਇਸ ਵਾਰ ਕਿਉਂਕਿ ਭਾਜਪਾ ਕੇਂਦਰ ਸਰਕਾਰ ਵਿਚ ਮੁ¤ਖ ਭਾਈਵਾਲ ਪਾਰਟੀ ਹੈ, ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹਨ ਤਾਂ ਲੋਕਾਂ ਦੀਆਂ ਇਸ ਮੀਟਿੰਗ ਵ¤ਲ ਨਜ਼ਰਾਂ ਉ¤ਠਣੀਆਂ ਕੁਦਰਤੀ ਹਨ। ਇਸ ‘ਚੋਂ ਇਹ ਪ੍ਰਭਾਵ ਵੀ ਗਿਆ ਹੈ ਕਿ ਜਿਵੇਂ ਸਰਕਾਰ ਦੇ ਮੰਤਰੀ ਰਾਸ਼ਟਰੀ ਸੋਇਮ ਸੇਵਕ ਸੰਘ ਨੂੰ ਸਰਕਾਰ ਦੀ ਕਾਰਗੁਜ਼ਾਰੀ ਸਬੰਧੀ ਵਿਸਥਾਰਤ ਰਿਪੋਰਟ ਪੇਸ਼ ਕਰ ਰਹੇ ਹੋਣ। ਇਸ ਦੀ ਵਿਰੋਧੀ ਪਾਰਟੀਆਂ ਵ¤ਲੋਂ ਆਲੋਚਨਾ ਹੋਣੀ ਵੀ ਸੁਭਾਵਿਕ ਹੈ। ਪ¤ਤਰਕਾਰੀ ਅਤੇ ਸਿਆਸੀ ਹਲਕਿਆਂ ਦੇ ਇਸ ਸਬੰਧੀ ਵ¤ਖੋ-ਵ¤ਖਰੇ ਪ੍ਰਤੀਕਰਮ ਆ ਰਹੇ ਹਨ।ਸੋਚਣ ਵਾਲੀ ਗ¤ਲ ਇਹ ਹੈ ਕਿ ਦੇਸ਼ ਦੇ ਲੋਕਾਂ

ਰਾਹੀਂ ਚੁਣੀ ਹੋਈ ਸਰਕਾਰ ਨੂੰ ਕਿਸੇ ਇਕ ਸੰਸਥਾ ਪ੍ਰਤੀ ਕਿੰਨਾ ਕੁ ਜਵਾਬਦੇਹ ਹੋਣਾ ਚਾਹੀਦਾ ਹੈ। ਬਿਨਾਂ ਸ਼¤ਕ ਸਮੁ¤ਚੇ ਨਾਗਰਿਕਾਂ ਦੀਆਂ ਵੋਟਾਂ ਨਾਲ ਤਾਂ ਕੋਈ ਸਰਕਾਰ ਨਹੀਂ ਬਣਦੀ ਪਰ ਉਸ ਦੀ ਜ਼ਿੰਮੇਵਾਰੀ ਸੰਵਿਧਾਨ ਮੁਤਾਬਿਕ ਸਮੁ¤ਚੇ ਦੇਸ਼ ਦੇ ਲੋਕਾਂ ਪ੍ਰਤੀ ਜ਼ਰੂਰ ਬਣ ਜਾਂਦੀ ਹੈ। ਕੀ ਕਿਸੇ ਸਰਕਾਰ ਦਾ ਕਿਸੇ ਇਕ ਸੰਸਥਾ ਨੂੰ ਇਸ ਤਰ੍ਹਾਂ ਜਵਾਬਦੇਹ ਹੋਣਾ ਜਾਇਜ਼ ਹੈ? ਅਸੀਂ ਇਸ ਨੂੰ ਬਿਲਕੁਲ ਗ਼ਲਤ ਸਮਝਦੇ ਹਾਂ। ਸਰਕਾਰ ਸੰਸਦ ਪ੍ਰਤੀ ਜਵਾਬਦੇਹ ਹੋ ਸਕਦੀ ਹੈ, ਦੇਸ਼ ਪ੍ਰਤੀ ਜਵਾਬਦੇਹ ਹੋ ਸਕਦੀ ਹੈ ਪਰ ਕਿਸੇ ਸੰਸਥਾ ਪ੍ਰਤੀ ਜਵਾਬਦੇਹ ਨਹੀਂ ਹੋ ਸਕਦੀ, ਫਿਰ ਅਜਿਹੀ ਸੰਸਥਾ ਜਿਸ ਦੇ ਅਕਸਰ ਵ¤ਡੀ ਪ¤ਧਰ ‘ਤੇ ਦੂਸਰੀਆਂ ਸੰਸਥਾਵਾਂ ਨਾਲ ਸਿਧਾਂਤਕ ਮਤਭੇਦ ਚਲੇ ਆ ਰਹੇ ਹੋਣ। ਧਰਮ ਆਧਾਰਿਤ ਮਰਦਮਸ਼ੁਮਾਰੀ ਦੇ ਪਿਛਲੇ ਦਿਨੀਂ ਛਪੇ ਅੰਕੜਿਆਂ ਮੁਤਾਬਿਕ ਚਾਹੇ ਭਾਰਤ ‘ਚ ਹਿੰਦੂਆਂ ਦੀ ਬਹੁਗਿਣਤੀ ਹੈ ਪਰ ਸਾਰੇ ਹਿੰਦੂ ਇਕ ਤਰ੍ਹਾਂ ਨਾਲ ਨਹੀਂ ਸੋਚਦੇ। ਅਸੀਂ ਤਾਂ ਸਮਝਦੇ ਹਾਂ ਕਿ ਬਹੁਤੇ ਹਿੰਦੂ ਰਾਸ਼ਟਰੀ ਸੋਇਮ ਸੇਵਕ ਸੰਘ ਦੀ ਵਿਚਾਰਧਾਰਾ ਤੋਂ ਵ¤ਖਰੀ ਸੋਚ ਰ¤ਖਦੇ ਹਨ। ਉਹ ਵ¤ਖ-ਵ¤ਖ ਸਿਆਸੀ ਪਾਰਟੀਆਂ ਨਾਲ ਜੁੜੇ ਹੋਏ ਹਨ। ਕਾਂਗਰਸ ਦੀ ਆਪਣੀ ਵਿਚਾਰਧਾਰਾ ਹੈ, ਸਮਾਜਵਾਦੀਆਂ ਦੀ ਆਪਣੀ ਵਿਚਾਰਧਾਰਾ ਹੈ ਤੇ ਪ੍ਰਾਂਤਕ ਪਾਰਟੀਆਂ ਦੀ ਆਪੋ-ਆਪਣੀ ਵਿਚਾਰਧਾਰਾ ਹੈ। ਇਹ ਵਿਚਾਰਧਾਰਾਵਾਂ ਸੰਘ ਨਾਲ ਵ¤ਡੇ ਤੌਰ ‘ਤੇ ਮੇਲ ਨਹੀਂ ਖਾਂਦੀਆਂ। ਮਿਸਾਲ ਦੇ ਤੌਰ ‘ਤੇ ਆਪਣੀ ਇਸ ਮੀਟਿੰਗ ‘ਚ ਆਰ.ਐਸ.ਐਸ. ਨੇ ਅਯੁ¤ਧਿਆ ‘ਚ ਰਾਮ ਮੰਦਿਰ ਬਣਾਉਣ ਦੀ ਪ੍ਰਤੀਬ¤ਧਤਾ ਪ੍ਰਗਟ ਕੀਤੀ ਹੈ ਅਤੇ ਇਸ ਸਬੰਧੀ ਉਸ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਨੂੰ ਵੀ ਇਹ ਵਾਅਦਾ ਪੂਰਾ ਕਰਨ ਲਈ ਆਖਿਆ ਹੈ। ਪਰ ਜਿਸ ਢੰਗ ਨਾਲ ਇਹ ਸੰਸਥਾ ਇਸ ਮੰਦਿਰ ਦੀ ਉਸਾਰੀ ਕਰਨਾ ਚਾਹੁੰਦੀ ਹੈ, ਅ¤ਜ ਦੇਸ਼ ਦੇ ਬਹੁਤੇ ਨਾਗਰਿਕ ਇਸ ਨਾਲ ਸਹਿਮਤ ਨਹੀਂ ਹਨ। ਉਹ ਤਾਂ ਸਮੇਂ-ਸਮੇਂ ਸੰਘ ਵ¤ਲੋਂ ਸਰਕਾਰ ਨੂੰ ਦਿ¤ਤੀਆਂ ਜਾਂਦੀਆਂ ਹਦਾਇਤਾਂ ਦੇ ਵੀ ਸਖ਼ਤ ਖਿਲਾਫ਼ ਹਨ ਪਰ ਭਾਜਪਾ ਵਾਲੇ ਆਰ.ਐਸ.ਐਸ. ਦੇ ਪਿ¤ਛੇ-ਪਿ¤ਛੇ ਤੁਰਨ ਨੂੰ ਹੀ ਤਰਜੀਹ ਦਿੰਦੇ ਹਨ। ਇਸੇ ਲਈ ਸਰਕਾਰ ਦੇ ਕਈ ਮੰਤਰੀਆਂ ਵ¤ਲੋਂ ਆਪਣੇ ਵਿਭਾਗਾਂ ਨੂੰ ਭਗਵੇਂ ਰੰਗ ‘ਚ ਰੰਗਣ ਦਾ ਵੀ ਸਖ਼ਤ ਵਿਰੋਧ ਹੋ ਰਿਹਾ ਹੈ। ਭਾਵੇਂ ਹਰ ਸੰਵਿਧਾਨਕ ਅਹੁਦੇ ਦਾ ਆਪਣਾ ਪ੍ਰਭਾਵ ਅਤੇ ਸ਼ਾਨ ਹੁੰਦੀ ਹੈ ਪਰ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਬੈਠੇ ਵਿਅਕਤੀ ਤੋਂ ਦੇਸ਼ ਦੇ ਸਮੂਹ ਨਾਗਰਿਕਾਂ ਨੂੰ ਇਕੋ ਜਿਹੇ ਢੰਗ-ਤਰੀਕੇ ਨਾਲ ਵੇਖਣ ਦੀ ਲੋਕਾਂ ਵ¤ਲੋਂ ਵਧੇਰੇ ਆਸ ਰ¤ਖੀ ਜਾਂਦੀ ਹੈ। ਨਰਿੰਦਰ ਮੋਦੀ ਲੰਮੇ ਸਮੇਂ ਤ¤ਕ ਆਰ.ਐਸ.ਐਸ. ਦੇ ਪ੍ਰਚਾਰਕ ਤੇ ਅਹੁਦੇਦਾਰ ਰਹੇ ਹਨ। ਇਸੇ ਕਰਕੇ ਗੁਜਰਾਤ ਦੇ ਮੁ¤ਖ ਮੰਤਰੀ ਹੁੰਦਿਆਂ ਵੀ ਉਨ੍ਹਾਂ ‘ਤੇ ਫ਼ਿਰਕੂ ਹੋਣ ਦੇ ਦੋਸ਼ ਲਗਦੇ ਰਹੇ ਹਨ। ਇਥੋਂ ਤ¤ਕ ਕਿ ਗੁਜਰਾਤ ‘ਚ ਹੋਏ ਭਿਆਨਕ ਦੰਗਿਆਂ ਸਬੰਧੀ ਵੀ ਉਨ੍ਹਾਂ ‘ਤੇ ਉਂਗਲੀ ਉ¤ਠਦੀ ਰਹੀ ਹੈ। ਉਸ ਸਮੇਂ ਵੀ ਤੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਉਹ ਭਗਵੇਂਕਰਨ ਦੇ ਆਪਣੇ ਪ੍ਰਭਾਵ ਤੋਂ ਮੁਕਤ ਨਹੀਂ ਹੋ ਸਕੇ, ਨਾ ਹੀ ਉਨ੍ਹਾਂ ਨੇ ਅਜਿਹਾ ਕੋਈ ਬਹੁਤਾ ਯਤਨ ਹੀ ਕੀਤਾ ਹੈ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਉ¤ਚੇ ਅਹੁਦੇ ਨੂੰ ਵਿਵਾਦਪੂਰਨ ਬਣਾ ਲਿਆ ਹੈ। ਇਸ ਕਦਰ ਵਿਵਾਦਪੂਰਨ ਵਿਅਕਤੀ ਨਾ ਤਾਂ ਲੰਮੇ ਸਮੇਂ ਤ¤ਕ ਆਪਣੇ ਅਹੁਦੇ ਦੀ ਸ਼ਾਨ ਹੀ ਬਰਕਰਾਰ ਰ¤ਖ ਸਕਦਾ ਹੈ ਅਤੇ ਨਾ ਹੀ ਉਸ ਦੀਆਂ ਕਾਰਵਾਈਆਂ ‘ਤੇ ਅਮਲ ਉਸ ਕਦਰ ਪ੍ਰਭਾਵਸ਼ਾਲੀ ਸਾਬਤ ਹੋ ਸਕਦੇ ਹਨ, ਜਿੰਨੇ ਕਿ ਅਜਿਹੇ ਪ੍ਰਭਾਵਸ਼ਾਲੀ ਅਹੁਦੇ ‘ਤੇ ਬੈਠੇ ਵਿਅਕਤੀ ਦੇ ਹੋਣੇ ਚਾਹੀਦੇ ਹਨ। ਇਕ ਮਜ਼ਬੂਤ ਤੇ ਬ¤ਝਵੇਂ ਪ੍ਰਭਾਵ ਵਾਲਾ ਵਿਅਕਤੀ ਹੀ ਦੇਸ਼ ਲਈ ਠੋਸ ਯੋਗਦਾਨ ਦੇਣ ਦੇ ਸਮਰ¤ਥ ਹੋ ਸਕਦਾ ਹੈ। ਵਿਵਾਦਿਤ ਵਿਅਕਤੀ ਦੀਆਂ ਕਾਰਵਾਈਆਂ ‘ਚ ਖਿੰਡਾਅ ਪੈਦਾ ਹੋ ਜਾਂਦਾ ਹੈ। ਇਸ ਲਈ ਦੇਸ਼ ਦੇ ਲੋਕਾਂ ਦੇ ਸਮੂਹਿਕ ਹਿਤਾਂ ਨੂੰ ਮੁ¤ਖ ਰ¤ਖਦਿਆਂ ਅ¤ਜ ਉ¤ਚੀਆਂ ਕੁਰਸੀਆਂ ‘ਤੇ ਬੈਠੇ ਵਿਅਕਤੀਆਂ ਤੋਂ ਸਾਵੀਂ ਤਵਾਜ਼ਨ ਭਰੀ ਪਹੁੰਚ ਤੇ ਕਾਰਜਸ਼ੈਲੀ ਅਪਣਾਉਣ ਦੀ ਆਸ ਕੀਤੀ ਜਾ ਸਕਦੀ ਹੈ। ਕਿਸੇ ਸੰਕੀਰਨ ਵਿਚਾਰਧਾਰਾ ਲਈ ਪ੍ਰਤੀਬ¤ਧ ਹੋਣ ਦੀਆਂ ਆਪਣੀਆਂ ਸੀਮਾਵਾਂ ਬਣ ਜਾਂਦੀਆਂ ਹਨ। ਅਖੀਰ ਅਜਿਹੀਆਂ ਸੀਮਾਵਾਂ ਰਾਹ ਦੇ ਰੋੜੇ ਜਾਂ ਪੈਰਾਂ ਦੀਆਂ ਜ਼ੰਜੀਰਾਂ ਸਾਬਤ ਹੁੰਦੀਆਂ ਹਨ ਕਿਉਂਕਿ ਕ¤ਟੇ ਹੋਏ ਪਰਾਂ ‘ਚ ਉ¤ਚੀ ਉਡਾਣ ਭਰਨ ਦੀ ਸ਼ਕਤੀ ਨਹੀਂ ਰਹਿੰਦੀ। ਅਜਿਹੀ ਉਡਾਣ ਦੀ, ਜਿਸ ਦੀ ਅ¤ਜ ਉ¤ਚੇ ਅਹੁਦਿਆਂ ’ਤੇ ਬੈਠੀਆਂ ਸ਼ਖ਼ਸੀਅਤਾਂ ਤੋਂ ਉਮੀਦ ਕੀਤੀ ਜਾਂਦੀ ਹੈ।

ਡਾ. ਬਰਜਿੰਦਰ ਸਿੰਘ ਹਮਦਰਦ ਮੁਖ ਸੰਪਾਦਕ ਅਜੀਤ ਗਰੁੱਪ (ਜਲੰਧਰ)

WRITTEN BY