Skip to content
Independent perspectives. Global stories.
BREAKING

ਦੁਰਗਿਆਣਾ ਮੰਦਿਰ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ

Share this story

ਅੰਮ੍ਰਿਤਸਰ, 4 ਸਤੰਬਰ- ਜਦੋਂ-ਜਦੋਂ ਧਰਤੀ ’ਤੇ ਪਾਪ ਵਧਿਆ ਉਦੋਂ-ਉਦੋਂ ਪ੍ਰਮਾਤਮਾ ਨੇ ਧਰਤੀ ਨੂੰ ਪਾਪ ਮੁਕਤ ਕਰਨ ਅਵਤਾਰ ਧਾਰਿਆ। ਪ੍ਰਮਾਤਮਾ ਨੂੰ ਸ੍ਰੀ ਕ੍ਰਿਸ਼ਨ ਜੀ ਦੇ ਰੂਪ ਵਿੱਚ ਭਾਦਰੋਂ ਮਹੀਨੇ ਦੀ ਕ੍ਰਿਸ਼ਨ ਪੱਖ ਅਸ਼ਟਮੀ ਦੀ ਅੱਧੀ ਰਾਤ ਨੂੰ ਮਾਤਾ ਦੇਵਕੀ ਜੀ ਦੀ ਕੁਖੋਂ (ਕੰਸ ਦੀ ਜੇਲ੍ਹ ਵਿੱਚ) ਮਥੁਰਾ ਉ¤ਤਰ ਪ੍ਰਦੇਸ਼ ਵਿਖੇ ਅਵਤਾਰ ਲਿਆ। ਆਪ ਜੀ ਦੇ ਪਿਤਾ ਦਾ ਨਾਂ ਵਾਸੂਦੇਵ, ਭਰਾ ਦਾ ਨਾਮ ਬਲਰਾਮ ਤੇ ਭੈਣ ਦਾ ਨਾਮ ਸੁਭਦਰਾ ਸੀ। ਆਪ ਜੀ ਦਾ ਪਾਲਣ ਮਾਤਾ ਯਸ਼ੋਦਾ ਜੀ ਨੇ ਕੀਤਾ। ਆਪ ਜੀ ਨੇ ਬਚਪਨ ਵਿਚ ਲੀਲਾਵਾਂ ਕੀਤੀਆਂ। ਮਾਤਾ ਦੇਵਕੀ ਦੇ ਵਿਆਹ ਤੋਂ ਬਾਅਦ ਵਿਦਾਈ ਵੇਲੇ ਭਵਿੱਖਵਾਣੀ ਹੋਈ ਸੀ ਕਿ ਦੇਵਕੀ ਦੀ ਅੱਠਵੀਂ ਸੰਤਾਨ ਕੰਸ ਦੀ ਮੌਤ ਦਾ ਕਾਰਨ ਬਣੇਗੀ। ਕੰਸ ਨੂੰ ਮਾਰਨ ਤੋਂ ਪਹਿਲਾਂ ਆਪ ਜੀ ਨੇ ਰਾਖਸ਼ਸਾਂ ਨੂੰ ਜਮਲੋਕ ਪਹੁੰਚਾਇਆ ਜਦੋਂ ਕੰਸ ਦਾ ਪਾਪ ਦਾ ਘੜਾ ਭਰ ਗਿਆ ਤਾਂ ਆਪ ਜੀ ਨੇ ਕੰਸ ਨੂੰ ਵੀ ਜਮਲੋਕ ਪਹੁੰਚਾ ਦਿੱਤਾ। ਮਹਾਭਾਰਤ ਦੇ ਯੁੱਧ ਵਿੱਚ ਆਪ ਜੀ

ਨੇ ਅਹਿਮ ਭੂਮਿਕਾ ਨਿਭਾਈ। ਯੁੱਧ ਤੋਂ ਪਹਿਲਾਂ ਆਪ ਸ਼ਾਂਤੀ ਦੂਤ ਬਣ ਕੇ ਹਸਤੀਨਾਪੁਰ ਗਏ। ਆਪ ਜੀ ਨੇ ਮਹਾਭਾਰਤ ਵਿਚ ਅਰਜੁਨ ਦੇ ਸਾਰਥੀ ਬਣੇ। ਆਪ ਜੀ ਨੇ ਅਰਜੁਨ ਨੂੰ ਗੀਤਾ ਦਾ ਗਿਆਨ ਦਿੱਤਾ ਅਤੇ ਮਾਨਵਤਾ ਨੂੰ ਕਰਮਸ਼ੀਲ ਬਣਨ ਲਈ ਕਿਹਾ। ਉਨ੍ਹਾਂ ਨੇ ਲੋਕਾਂ ਨੂੰ ਇਹ ਉਪਦੇਸ਼ ਦਿੱਤਾ ਕਿ ਕਰਮ ਕਰੋ, ਫਲ ਦੀ ਇੱਛਾ ਨਾ ਕਰੋ ਬਿਨਾ ਫਲ ਦੀ ਇਛਾ ਤੋਂ ਕੀਤਾ ਕਰਮ ਹੀ ਸਫਲ ਹੁੰਦਾ ਹੈ। ਆਪ ਨੇ ਅਨੇਕਾਂ ਰਾਸਲੀਲਾ ਵੀ ਕੀਤੀਆਂ। ਆਪ ਜੀ ਨੂੰ ਜੋ ਵੀ ਯਾਦ ਕਰਦਾ ਸੀ ਆਪ ਉਸ ਦੀ ਸਹਾਇਤਾ ਜ਼ਰੂਰ ਕਰਦੇ ਸਨ ਜਿਵੇਂ ਦ੍ਰੋਪਤੀ ਚੀਰਹਰਨ, ਮਿੱਤਰ ਸੁਦਾਮਾ ਨੂੰ ਤਾਰਨਾ ਆਦਿ। ਆਪ ਜੀ ਨੇ ਭੀਮ, ਬਲਰਾਮ ਤੇ ਅਰਜੁਨ ਦਾ ਹਨੂਮਾਨ ਦੁਆਰਾ ਹੰਕਾਰ ਵੀ ਤੁੜਵਾਇਆ ਸੀ। ਮਥੁਰਾ, ਵ੍ਰਿੰਦਾਵਨ ਅਤੇ ਗੋਕੁਲ ਆਦਿ ਨੂੰ ਸ੍ਰੀ ਕ੍ਰਿਸ਼ਨ ਜੀ ਦੀਆਂ ਬਚਪਨ ਦੀਆਂ ਲੀਲਾਵਾਂ ਦੀ ਧਰਤੀ ਮੰਨੇ ਜਾਣ ਕਾਰਨ ਉਨ੍ਹਾਂ ਖੇਤਰਾਂ ਵਿਚ ਅਨੇਕਾਂ ਮੰਦਿਰ ਹਨ। ਸ੍ਰੀ ਕ੍ਰਿਸ਼ਨ ਜੀ ਦਾ ਜਨਮ ਹੁਮਹੁਮਾ ਕੇ ਲੋਕ ਮਨਾਉਂਦੇ ਹਨ ਖਾਸ ਕਰਕੇ ਅੰਮ੍ਰਿਤਸਰ ਸ਼ਹਿਰ ਵਿੱਚ ਦੁਰਗਿਆਣਾ ਮੰਦਿਰ ਵਿੱਚ ਜਨਮ ਅਸ਼ਟਮੀ ਦੇਖਣ ਵਾਲੀ ਹੁੰਦੀ ਹੈ। ਉਸ ਦਿਨ ਸਾਰਾ ਸ਼ਹਿਰ ਦੁਰਗਿਆਣਾ ਮੰਦਿਰ ਵਿੱਚ ਉਮੜ ਪੈਂਦਾ ਹੈ। ਸਾਰੇ ਮੰਦਿਰ ਨੂੰ ਰੰਗ ਬਰੰਗੀ ਰੋਸ਼ਨੀ ਨਾਲ ਸਜਾਇਆ ਜਾਂਦਾ ਹੈ। ਛੋਟੇ-ਛੋਟੇ ਬੱਚੇ ਕ੍ਰਿਸ਼ਨ ਦਾ ਰੂਪ ਧਾਰ ਕੇ ਦੁਰਗਿਆਣਾ ਮੰਦਿਰ ਵਿਚ ਆਉਂਦੇ ਹਨ। ਉਨ੍ਹਾਂ ਦੀ ਵੇਸ਼ ਭੂਸ਼ਾ ਕ੍ਰਿਸ਼ਨ ਭਗਵਾਨ ਵਰਗੀ ਹੁੰਦੀ ਹੈ। ਉਨ੍ਹਾਂ ਬੱਚਿਆਂ ਦੀ ਅਲੌਕਿਕ ਦਿਖ ਹਰ ਕਿਸੇ ਦਾ ਮਨ ਮੋਹ ਲੈਂਦੀ ਹੈ ਅਤੇ ਆਪਣੇ ਵੱਲ ਖਿਚਦੀ ਹੈ। ਸ਼ਹਿਰ ਅਤੇ ਬਾਹਰੋਂ ਆਈਆਂ ਸੰਗਤਾਂ ਦੁਰਗਿਆਣਾ ਮੰਦਿਰ ਵਿੱਚ ਰਾਧਾ ਕ੍ਰਿਸ਼ਨ ਮੰਦਿਰ ’ਚ ਹਾਜ਼ਰੀ ਭਰਦੀਆਂ ਹਨ। ਸੰਗਤਾਂ ਇਸ ਦਿਨ ਝੂਲੇ ਦੀ ਰੱਸੀ ਨੂੰ ਖਿੱਚ ਕੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਮੂਰਤੀ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਝੂਟੇ ਦਿੰਦੇ ਹਨ। ਰਾਤ 12 ਵਜੇ ਜਦੋਂ ਭਗਵਾਨ ਦਾ ਜਨਮ ਹੋਇਆ ਸੀ ਉਸ ਵੇਲੇ ਆਰਤੀ ਹੁੰਦੀ ਹੈ। ਸਾਰੇ ਮੰਦਿਰ ਵਿੱਚ ‘‘ਹਾਥੀ ਘੋੜਾ ਪਾਲਕੀ ਜੈ ਘਨੱਈਆਂ ਲਾਲ ਕੀੂ ਦੇ ਜੈਕਾਰੇ ਗੂੰਜ ਉ¤ਠਦੇ ਹਨ। ਸਾਰੀ ਸੰਗਤ ਝੂਮ ਉਠਦੀ ਹੈ ਅਤੇ ਉਸ ਵੇਲੇ ਦਾ ਨਜ਼ਾਰਾ ਵੇਖਣ ਵਾਲਾ ਹੁੰਦਾ ਹੈ। ਪ੍ਰੇਮ ਤੇ ਭਗਤੀ ਦਾ ਪ੍ਰਤੀਕ ਜਨਮ ਅਸ਼ਟਮੀ ਦਾ ਤਿਉਹਾਰ ਸ਼ਾਂਤੀ, ਸੰਜਮ, ਪ੍ਰੇਮ, ਭਗਤੀ, ਪਵਿੱਤਰਤਾ, ਸੱਚ, ਸਹਿਣਸ਼ੀਲਤਾ, ਗਿਆਨ, ਹੱਕ ਲਈ ਲੜਨਾ ਅਤੇ ਧਰਮ ’ਤੇ ਕਾਇਮ ਰਹਿਣ ਦਾ ਸੰਦੇਸ਼ ਦਿੰਦਾ ਹੈ।

WRITTEN BY