ਮੋਹਾਲੀ/ਫਿਰੋਜ਼ਪੁਰ, 3 ਸਤੰਬਰ- ਐਸ.ਐਸ.ਐਸ.ਬੋਰਡ ਪੰਜਾਬ ਵੱਲੋਂ 1192 ਕਰਲਕਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਤੋਂ ਹੀ ਵਿਵਾਦਾਂ ਦੇ ਘੇਰੇ ਵਿਚ ਘਿਰੀ ਨਜ਼ਰੀ ਪਈ ਹੈ ਅਤੇ ਇਸ ਭਰਤੀ ਦੌਰਾਨ ਬੋਰਡ ਦੇ ਅਧਿਕਾਰੀਆਂ ਉਪਰ ਘਪਲੇਬਾਜ਼ੀ ਦੇ ਦੋਸ਼ ਉਮੀਦਵਾਰਾਂ ਵੱਲੋਂ ਖੁਲ ਕੇ ਲਗਾਏ ਗਏ ਹਨ। ਬੋਰਡ ਵੱਲੋਂ ਵੈਰੀਫਿਕੇਸ਼ਨ ਦਾ ਲਾਰਾ ਲਗਾ ਕੇ ਰੋਕ ਕੇ ਰੱਖੇ 200 ਦੇ ਕਰੀਬ ਬਾਹਰਲੀ ਯੂਨੀਵਰਸਿਟੀ ਵਾਲੇ ਉਮੀਦਵਾਰਾਂ ਵਿਚੋਂ ਦਰਜਨਾਂ ਉਮੀਦਵਾਰਾਂ ਨੇ ਚਾਹੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਦਰਵਾਜਾ ਹੱਕ ਪ੍ਰਾਪਤੀ ਲਈ ਖੜਕਾਇਆ ਹੈ ਪਰ ਇਸ ਦੇ ਬਾਵਜੂਦ ਕੁਝ ਉਮੀਦਵਾਰਾਂ ਵੱਲੋਂ ਬੋਰਡ ਦੇ ਅਧਿਕਾਰੀਆਂ ਖਿਲਾਫ਼ ਸੰਘਰਸ਼ ਵਿੱਢਣ ਦੀ ਤਿਆਰੀ ਕੀਤੀ ਹੈ। ਵੱਖ-ਵੱਖ ਜ਼ਿਲਿਆਂ ਨਾਲ ਸਬੰਧਤ ਉਮੀਦਵਾਰਾਂ ਨੇ ‘ਪੰਜਾਬ ਟਾਇਮਜ’ ਦੇ ਪੱਤਰਕਾਰ ਨੂੰ ਆਪਣੇ ਨਾਲ ਹੋ ਰਹੀ ਵਧੀਕੀ ਸਬੰਧੀ ਦੁੱਖੜਾ ਦੱਸਦਿਆਂ ਕਿਹਾ ਕਿ 2013 ਵਿਚ ਐਸ.ਐਸ.ਐਸ.ਬੋਰਡ ਨੇ 1192 ਕਲਰਕਾਂ ਦੀਭਰਤੀ ਦਾ ਇਸ਼ਤਿਹਾਰ ਦਿੱਤਾ ਸੀ, ਜਿਸ ਵਿਚ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗੈਜੂਏਟ ਪਾਸ ਹੋਣ ਸਬੰਧੀ ਕਿਹਾ ਸੀ, ਜਿਸ ’ਤੇ ਕੁਝ ਉਮੀਦਵਾਰ ਜੋ ਪੰਜਾਬ ਤੋਂ ਬਾਹਰ ਦੀਆਂ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਤੋਂ ਬੀ.ਏ. ਜਾਂ ਇਸ ਦੇ ਬਾਰਬਰ ਦੀ ਯੋਗਤਾ ਰੱਖਦੇ ਸਨ, ਨੇ ਵੀ ਨੌਕਰੀ ਲਈ ਅਪਲਾਈ ਕੀਤਾ, ਜਿਸ ਦੇ ਅਧਾਰ ’ਤੇ ਬੋਰਡ ਨੇ ਉਨ੍ਹਾਂ ਦੇ ਕਾਗਜਾਤ ਦੀ ਤਫਤੀਸ਼ ਕਰਦੇ ਹੋਏ ਪੰਜਾਬੀ ਟਾਇਪ ਟੈਸਟ ਲਈ ਸੱਦਾ ਦਿੱਤਾ ਅਤੇ 1963 ਦੇ ਕਰੀਬ ਉਮੀਦਵਾਰਾਂ ਨੇ ਪੰਜਾਬੀ ਟਾਈਪ ਟੈਸਟ ਪਾਸ ਕੀਤਾ ਅਤੇ ਇੰਨ੍ਹਾਂ ਨੂੰ ਲੜੀਵਾਰ ਤਰੀਕਾਂ ਦੇ ਕੇ ਦਫ਼ਤਰ ਵਿਖੇ ਕੌਸ¦ਿਗ ਲਈ ਬੁਲਾਇਆ ਗਿਆ, ਜਿਸ ਤੋਂ ਬਾਅਦ ਮੈਰਿਟ ਲਿਸਟ ਤਿਆਰ ਕਰਨ ਵਿਚ ਬੋਰਡ ਦੇ ਅਧਿਕਾਰੀਆਂ ਵੱਲੋਂ ਕਈ ਤਰ੍ਹਾਂ ਦੀਆਂ ਘੁੰਡੀਆਂ ਰੱਖੀਆਂ ਗਈਆਂ ਅਤੇ ਇਸ ਮੈਰਿਟ ਲਿਸਟ ਤੋਂ ਖਫ਼ਾ ਬੀ.ਸੀ. ਦੇ ਉਮੀਦਵਾਰ, ਬਾਹਰਲੀਆਂ ਯੂਨੀਵਰਸਿਟੀਆਂ ਤੋਂ ਮਾਨਤਾ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੇ ਵਿਰੋਧਤਾ ਕੀਤੀ ਅਤੇ ਬੋਰਡ ਦੇ ਅਧਿਕਾਰੀਆਂ ਨੂੰ ਤੁਰੰਤ ਮਿਲੇ, ਜਿਸ ਤੇ ਉਥੇ ਮੌਜੂਦ ਅਧਿਕਾਰੀਆਂ ਨੇ ਬਾਹਰਲੀ ਯੂਨੀਵਰਸਿਟੀ ਵਾਲਿਆਂ ਨੂੰ ਵੈਰੀਫਿਕੇਸ਼ਨ ਦਾ ਲਾਰਾ ਲਗਾ ਕੇ ਘਰੋ ਘਰੀ ਭੇਜ ਦਿੱਤਾ ਅਤੇ ਬੀ.ਸੀ.ਉਮੀਦਵਾਰਾਂ ਨੂੰ ਵੀ ਮਿੱਠੀਆਂ ਗੱਲਾਂ ਸੁਣਾ ਕੇ ਵਾਪਸ ਭੇਜ ਦਿੱਤਾ ਗਿਆ, ਜਿਸ ਤੋਂ ਬਾਅਦ ਬੋਰਡ ਦੇ ਅਧਿਕਾਰੀਆਂ ਵੱਲੋਂ ਕੀਤੀਆਂ ਧਾਦਲੀਆਂ ਖੁੱਲ ਕੇ ਸਾਹਮਣੇ ਆਉਣ ਲੱਗੀਆਂ। ਦੂਜੇ ਪਾਸੇ ਬਾਹਰਲੀ ਯੂਨੀਵਰਸੀਟੀ ਦੇ ਉਮੀਦਵਾਰਾਂ ਨੇ 2 ਮਹੀਨੇ ਉਡੀਕ ਕੀਤੀ ਪਰ ਬੋਰਡ ਵੱਲੋਂ ਵਾਰ ਵਾਰ ਇਕੋ ਜਵਾਬ ਹੀ ਦਿੱਤਾ ਜਾਂਦਾ ਰਿਹਾ, ਜਿਸ ਤੋਂ ਬਾਅਦ ਕੁਝ ਉਮੀਦਵਾਰਾਂ ਨੇ ਕੋਰਟ ਕੇਸ ਫਾਇਲ ਕਰ ਦਿੱਤੇ ਅਤੇ ਇਸ ਦੇ ਰੋਹ ਵਜੋਂ ਬੋਰਡ ਅਧਿਕਾਰੀਆਂ ਨੇ 160 ਦੇ ਕਰੀਬ ਉਮੀਦਵਾਰਾਂ ਨੂੰ ਰਿਜੈਕਸ਼ਨ ਲੈਟਰਾਂ ਭੇਜ ਦਿੱਤੀਆਂ ਅਤੇ 35-40 ਦੇ ਕਰੀਬ ਉਮੀਦਵਾਰ ਅਜੇ ਵੀ ਆਪਣੇ ਰਿਜਲਟ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਜਦਕਿ ਉਮੀਦਵਾਰਾਂ ਨੇ ਆਪਣੀ ਡਿਗਰੀ ਸਾਲ 2012 ਵਿਚ ਪੂਰੀ ਕੀਤੀ ਹੋਈ ਹੈ ਅਤੇ ਇਹ ਯੂ.ਜੀ.ਸੀ. ਦੀਆਂ ਗਾਈਡਲਾਈਨਾਂ ਇੰਨ੍ਹਾਂ ਉਪਰ ਸਹੀ ਢੁਕਦੀਆਂ ਹਨ ਅਤੇ ਬਾਕੀ ਰਹਿੰਦੇ ਯੂਨੀਵਰਸਿਟੀ ਕੈਂਪ ਵਿਚ ਪੇਪਰ ਦੇਣ ਵਾਲੇ ਉਮੀਦਵਾਰਾਂ ਨੂੰ ਵੀ ਕੋਈ ਰਾਹ ਨਹੀਂ ਦਿੱਤਾ ਜਾ ਰਿਹਾ, ਜਦਕਿ ਇਸ ਤੋਂ ਪਹਿਲਾਂ 2013 ਵਿਚ ਵੀ ਬੋਰਡ ਵੱਲੋਂ ਬਾਹਰਲੇ ਰਾਜਾਂ ਤੋਂ ਪੜਾਈ ਕਰਨ ਵਾਲੇ ਸਟੈਨੋ ਉਮੀਦਵਾਰ ਨੌਕਰੀ ਤੇ ਰੱਖੇ ਹਨ ਅਤੇ ਇਸ ਤੋਂ ਇਲਾਵਾ ਪੰਜਾਬ ਵਿਚ ਪਹਿਲਾਂ ਵੀ ਹਜ਼ਾਰਾਂ ਉਮੀਦਵਾਰ ਨੌਕਰੀ ਕਰ ਰਹੇ ਹਨ। ਉਮੀਦਵਾਰਾਂ ਨੇ ਦੱਸਿਆ ਕਿ ਬੋਰਡ ਵੱਲੋਂ ਬਿਨ੍ਹਾਂ ਨੋਟਿਸ ਦੱਸੇ 1192 ਤੋਂ ਅਸਾਮੀਆਂ ਵਧਾ ਕੇ 1300 ਦੇ ਕਰੀਬ ਕੀਤੀਆਂ ਗਈਆਂ ਹਨ। ਇਹ ਅਸਾਮੀਆਂ ਆਪਣੇ ਚਹੇਤਿਆਂ ਨੂੰ ਮੈਰਿਟ ਵਿਚ ਲਿਆਉਣ ਲਈ ਵਧਾਈਆਂ ਗਈਆਂ ਸਨ ਕਿਉਂਕਿ ਜਰਨਲ ਕੈਟਾਗਿਰੀ ਦੇ ਉਮੀਦਵਾਰ ਸਿਰਫ਼ 500 ਦੇ ਕਰੀਬ ਰੱਖੇ ਜਾਣੇ ਸਨ ਜਦਕਿ ਬੋਰਡ ਵੱਲੋਂ ਰਿਸ਼ਵਤ ਲੈ ਕੇ 806 ਉਮੀਦਵਾਰ ਭਰਤੀ ਕੀਤੇ ਗਏ ਹਨ, ਜਦਕਿ ਜਰਨਲ ਕੈਟਾਗਿਰੀ ਵਿਚ ਜੋ ਆਖਰੀ ਉਮੀਦਵਾਰ ਰੱਖਿਆ ਗਿਆ ਹੈ ਉਸ ਦੀ ਬੀ.ਏ. ਦੀ ਪ੍ਰਤੀਸ਼ਤ ਸਿਰਫ਼ 47% ਹੈ, ਜਦਕਿ ਬੀ.ਸੀ ਕੈਟਾਗਿਰੀ ਵਾਲੇ 54% ਵਾਲੇ ਵੀ ਨੌਕਰੀ ਤੋਂ ਵਾਂਝੇ ਕਰ ਦਿੱਤੇ ਗਏ ਅਤੇ ਇੰਨ੍ਹਾਂ ਨੇ ਵੀ ਜਾ ਕੇ ਕੋਰਟ ਦਾ ਦਰਵਾਜਾ ਖੜਕਾਇਆ ਹੈ। ਇਸ ਤੇ ਕੋਰਟ ਵਾਲੇ ਜਰਨਲ ਕੈਟਾਗਿਰੀ ਦੇ ਲੜੀ ਨੰ. 460 ਤੋਂ 806 ਤੱਕ ਸਾਰੇ ਹੀ ਉਮੀਦਵਾਰਾਂ ਨੂੰ ਨੋਟਿਸ ਜਾਰੀ ਕਰਨ ਦੇ ਬਾਵਜੂਦ ਵੀ ਬੋਰਡ ਵੱਲੋਂ ਇੰਨ੍ਹਾਂ ਨੂੰ ਜੁਆਇੰਨ ਕਰਾ ਦਿੱਤਾ। ਮੋਹਾਲੀ, ਚੰਡੀਗੜ੍ਹ, ਫਤਿਹਗੜ੍ਹ, ਲੁਧਿਆਣਾ, ਮੋਗਾ, ਫਿਰੋਜ਼ਪੁਰ ਤੋਂ ਆਏ ਉਮੀਦਵਾਰਾਂ ਨੇ ਦੱਸਿਆ ਕਿ ਬੋਰਡ ਵੱਲੋਂ ਕੁਝ ਆਪਣੇ ਚਹੇਤਿਆਂ ਨੂੰ ਨੌਕਰੀ ਦਿੱਤੀ ਗਈ, ਜਿੰਨ੍ਹਾਂ ਨੂੰ ਟਾਈਪ ਵੀ ਕਰਨੀ ਨਹੀਂ ਆਉਂਦੀ, ਜਿੰਨ੍ਹਾਂ ਵਿਚ ਚੇਅਰਮੈਨ ਦੇ ਪੀ.ਏ. ਦੀ ਬੇਟੀ ਵੀ ਸ਼ਾਮਲ ਹੈ, ਜਿਸ ਦੇ ਲਈ ਇਸ ਭਰਤੀ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਜੇਕਰ ਬੋਰਡ ਨੇ ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਡਿਗਰੀ ਕਰਨ ਵਾਲੇ ਉਮੀਦਵਾਰਾਂ ਨੂੰ ਭਰਤੀ ਨਹੀਂ ਕਰਨਾ ਚਾਹੁੰਦਾ ਸੀ ਤਾਂ ਫਿਰ ਇੰਨ੍ਹਾਂ ਦਾ ਟਾਇਪ ਟੈਸਟ ਕਿਉ ਲਿਆ ਗਿਆ, ਜੇਕਰ ਕੋਈ ਵੈਰੀਫਿਕੇਸ਼ਨ ਕਰਾਉਣੀ ਸੀ ਤਾਂ ਉਹ ਫਾਈਨਲ ਲਿਸਟ ਆਉਣ ਤੋਂ ਪਹਿਲਾਂ ਕਿਉਂ ਨਹੀਂ ਕਰਾਈ ਗਈ ਅਤੇ ਨਾ ਹੀ ਫਾਈਨਲ ਲਿਸਟ ਵਿਚ ਉਮੀਦਵਾਰਾਂ ਲਈ ਇਹ ਦਰਸਾਇਆ ਗਿਆ ਕਿ ਇਹ ਪੈਡਿੰਗ ਹੈ। ਇਸ ਲਈ ਸਾਰੇ ਹੀ ਉਮੀਦਵਾਰਾਂ ਵੱਲੋਂ ਪੰਜਾਬ ਸਰਕਾਰ ਤੋਂ ਇਸ ਸਾਰੀ ਭਰਤੀ ਪ੍ਰਕਿਰਿਆਂ ਦੀ ਸੀ.ਬੀ.ਆਈ.ਜਾਂਚ ਦੀ ਮੰਗ ਕੀਤੀ ਹੈ।



