ਸ੍ਰੀਨਗਰ, 3 ਸਤੰਬਰ (ਪੀ. ਟੀ,)- ਜੰਮੂ-ਕਸ਼ਮੀਰ ਦੇ ਹੰਦਵਾੜਾ ’ਚ ਬੀਤੀ ਰਾਤ ਤੋਂ ਜਾਰੀ ਮੁ¤ਠਭੇੜ ’ਚ ਚਾਰ ਅ¤ਤਵਾਦੀ ਮਾਰੇ ਗਏ ਹਨ ਤੇ ਇਸ ਮੁ¤ਠਭੇੜ ’ਚ ਇਕ ਜਵਾਨ ਵੀ ਸ਼ਹੀਦ ਹੋਇਆ ਹੈ। ਇਹ ਮੁਕਾਬਲਾ ਬੀਤੀ ਰਾਤ 10 ਵਜੇ ਤੋਂ ਸ਼ੁਰੂ ਹੋਇਆ ਜਿਹੜਾ ਸਵੇਰ ਤੱਕ ਜਾਰੀ ਰਿਹਾ। ਸੁਰੱਖਿਆ ਫੋਰਸਾਂ ਨੇ ਆਪਰੇਸ਼ਨ ਦੌਰਾਨ ਅੱਤਵਾਦੀਆਂ ਦੇ ਸਫਾਏ ਲਈ ਇਲਾਕੇ ਦੀ ਮੁਕੰਮਲ ਤੌਰ ’ਤੇ ਨਾਕਾਬੰਦੀ ਕੀਤੀ ਜਿਸ ਬਾਅਦ ਕਾਰਵਾਈ ਕੀਤੀ ਗਈ। ਲੰਬੇ ਚੱਲੇ ਮੁਕਾਬਲੇ ਬਾਅਦ 4 ਅੱਤਵਾਦੀ ਮਾਰੇ ਗਏ ਅਤੇ ਇਸ ਮੁਕਾਬਲੇ ਵਿੱਚ ਫੌਜ ਦਾ ਇੱਕ ਜਵਾਨ ਵੀ ਸ਼ਹਾਦਤ ਨੂੰ ਪ੍ਰਾਪਤ ਹੋਇਆ। ਕੁਝ ਹੋਰ ਜਵਾਨਾਂ ਦੇ ਵੀ ਜ਼ਖਮੀ ਹੋਣ ਦੀ ਇਤਲਾਹ ਹੈ। ਅੱਤਵਾਦੀਆਂ ਤੋਂ ਭਾਰੀ ਮਾਤਰਾ ’ਚ ਗੋਲੀ ਸਿੱਕਾ ਅਤੇ ਹਥਿਆਰ ਬ੍ਰਾਮਦ ਹੋਏ ਹਨ।



