Skip to content
Independent perspectives. Global stories.
BREAKING

ਫਰਜ਼ੀ ਚਿਟਫੰਡ ਕੰਪਨੀਆਂ ਚਲਾਉਣ ਵਾਲਿਆਂ ਤੋਂ ਤਫਤੀਸ਼ ਲਈ ਪੁਲਿਸ ਨੂੰ ਅਦਾਲਤ ਤੋਂ ਮਿਲਿਆ 3 ਦਿਨਾਂ ਦਾ ਰਿਮਾਂਡ

Share this story

ਬਰਨਾਲਾ, 2 ਸਤੰਬਰ- (ਅਖਿਲੇਸ਼ ਬਾਂਸਲ)– ਕਰਾਊਨ ਦੇ ਨਾਂ ’ਤੇ ਫਰਜ਼ੀ ਚਿਟਫੰਡ ਕੰਪਨੀਆਂ ਚਲਾਉਣ ਵਾਲੇ ਅੰਮ੍ਰਿਤਸਰ ਵਾਸੀ ਸੰਚਾਲਕ ਸਮੇਤ ਪੁਲਿਸ ਦੇ ਅੜਿ¤ਕੇ ਚੜ੍ਹੇ 8 ਅਧਿਕਾਰੀਆਂ ਤੋਂ ਗਹਿਰਾਈ ਨਾਲ ਤਫਤੀਸ਼ ਕਰਨ ਲਈ ਜ਼ਿਲ੍ਹਾ ਅਦਾਲਤ ਨੇ ਹੰਢਿਆਇਆ ਦੇ ਸੀ.ਆਈ.ਏ. ਸਟਾਫ ਅਤੇ ਸ਼ਹਿਣਾ ਥਾਣਾ ਦੀ ਪੁਲਿਸ ਨੂੰ 3 ਦਿਨਾਂ ਦਾ ਰਿਮਾਂਡ ਦਿ¤ਤਾ ਹੈ। ਜੇ.ਐਮ.ਆਈ.ਸੀ. ਗੁਰਕਿਰਨ ਸਿੰਘ ਦੀ ਮਾਨਯੋਗ ਅਦਾਲਤ ਨੇ 5 ਸਤੰਬਰ ਨੂੰ ਪੇਸ਼ ਹੋਣ ਦੇ ਆਦੇਸ਼ ਦਿ¤ਤੇ ਹਨ। ਜ਼ਿਆਦਾ ਵਿਆਜ਼ ਦਾ ਲਾਲਚ ਦੇਕੇ ਬਟੋਰੇ ਕਈ ਹਜ਼ਾਰ ਕਰੋੜ- ਸੀਆਈਏ ਸਟਾਫ ਹੰਢਿਆਇਆ ਦੀ ਪੁਲਿਸ ਵ¤ਲੋਂ ਕਾਬੂ ਕੀਤੇ ਗਏ ਕੰਪਨੀ ਦੇ ਮੁ¤ਖ ਸੰਚਾਲਕ ਜਗਜੀਤ ਸਿੰਘ (ਅੰਮ੍ਰਿਤਸਰ), ਜਸਵਿੰਦਰ ਸਿੰਘ ਕਲੇਰ, ਈਸ਼ ਸਿੰਗਲਾ, ਗੁਲਸ਼ਨ ਕੁਮਾਰ, ਸ਼ਿਵ ਕੁਮਾਰ, ਕੇਵਲ ਕ੍ਰਿਸ਼ਨ, ਰਜੇਸ਼ ਕੁਮਾਰ ਅਤੇ ਮਨਜੀਤ ਸਿੰਘ ਖਿਲਾਫ ਠ¤ਗੀ ਦੀਆਂ ਧਰਾਵਾਂ ਵਿ¤ਚ 420/406/467/468/471 ਅਤੇ 120-ਬੀਆਈਪੀਸੀ ਤਹਿਤ ਮੁਕਦ¤ਮਾ ਦਰਜ਼ ਕੀਤਾ ਸੀ। ਜਿੰਨਾਂ ਖਿਲਾਫ ਅਰੋਪ ਹੈ ਕਿ ਉਂਨਾਂ ਨੇ ਲੋਕਾਂ ਅਤੇ ਏਜੰਟਾਂ ਨੂੰ ਜ਼ਿਆਦਾ ਵਿਆਜ਼ ਦਾ ਲਾਲਚ ਦੇਕੇ ਕਈ ਹਜ਼ਾਰ ਕਰੋੜ ਰੁਪਏ ਟਰੇਡਨੈਕਟਸ ਗਰੁ¤ਪ ਆਫ਼ ਕੰਪਨੀ ਅਤੇ ਕਰਾਊਨ ਕਰੈਡਿਟ ਕੋ-ਆਪ੍ਰੇਟਿਵ ਸੁਸਾਇਟੀ ਲਿਮਿਟਡ ਦੇ ਨਾਂ ’ਤੇ ਠ¤ਗੇ ਹਨ। ਮਾਮਲਾ ਲ¤ਖਾਂ ਦਾ ਨਹੀਂ ਅਰਬਾਂ ਦਾ ਹੈ- ਬੇਸ਼ਕ ਪੁਲਿਸ ਨੇ ਪ¤ਖੋ ਕਲਾਂ ਦੇ ਪੀੜਤ ਇ¤ਕ ਵਿਅਕਤੀ ਦੀ ਸ਼ਿਕਾਇਤ ’ਤੇ ਉ¤ਕਤ 8 ਅਰੋਪੀਆਂ ਨੂੰ ਹਿਰਾਸਤ ’ਚ ਲਿਆ ਹੈ। ਪਰ ਸੂਤਰ ਦਸਦੇ ਹਨ ਕਿ ਪੁਲਿਸ ਦੇ ਉ¤ਚ ਅਧਿਕਾਰੀਆਂ ਪਾਸ ਮੋਗਾ ਦੇ ਇ¤ਕ ਵਿਅਕਤੀ ਤੋਂ ਪੰਜ ਕਰੋੜ, ਰਾਮਪੁਰਾ ਦੇ ਇ¤ਕ ਵਿਅਕਤੀ ਤੋਂ 54 ਲ¤ਖ ਰੁਪਏ, ਸੁਨਾਮ ਅਤੇ ਛਾਜਲਾ ਤੋਂ ਵੀ 1 ਕਰੋੜ ਦੇ ਕਰੀਬ ਠ¤ਗੀ ਲਾ ਚੁ¤ਕੇ ਹਨ। ਇਹ ਸੀ ਮਾਮਲਾ- ਕਰਾਊਨ ਚਿਟਫੰਡ ਕੰਪਨੀ ਦੇ ਨਾਂ ’ਤੇ ਉਸਦੇ ਸਥਾਨਕ ਪ੍ਰਬੰਧਕਾਂ ਵ¤ਲੋਂ ਅਜੇਹੀਆਂ ਕੰਪਨੀਆਂ ਪ੍ਰਚਾਰਤ ਕਰ ਦਿ¤ਤੀਆਂ ਗਈਆਂ ਹਨ, ਜਿੰਨਾਂ ਬਾਰੇ ਲੋਕਾਂ ਨੂੰ ਗਿਆਨ ਤ¤ਕ ਨਹੀਂ ਸੀ। ਉਂਨਾਂ ਏਜੰਟਾਂ ਨੂੰ ਤਾਂ ਧੋਖੇ ’ਚ ਰ¤ਖਿਆ ਹੀ, ਸਰਕਾਰ ਨੂੰ ਵੀ ਹਨੇਰੇ ’ਚ ਰ¤ਖਕੇ ਬਿਨਾਂ ਮੰਜੂਰੀ ਲਏ ਪੰਜਾਬ ਅੰਦਰ ਘੁਸਪੈਠ ਕਰ ਲਈ। ਨਤੀਜਨ ਕਈ ਹਜਾਰ ਕਰੋੜ ਰੁਪਏ ਬਟੋਰਕੇ ਫਰਜ਼ੀ ਚਿਟਫੰਡ ਕੰਪਨੀਆਂ (ਬੰਬੇ ਇਨਵੈਸਟਮੈਂਟ ਅਤੇ ਫ਼ਯੂਚਰ ਚਵਾਈਸ) ਦੇ ਜਾਲੀ ਦਸਤਾਵੇਜ ਦੇਕੇ ਖੁਦ ਵਿਦੇਸ਼ ਦੌੜ ਜਾਣ ਦੀਆਂ ਤਿਆਰੀਆਂ ਕਰ ਲਈਆਂ ਸਨ। ਕਰਾਊਨ ਚਿਟਫੰਡ ਕੰਪਨੀ ਬਾਰੇ ਫੈਲੀਆਂ ਅਫ਼ਵਾਹਾਂ ਨੇ ਲੋਕਾਂ ਦੇ ਮਨਾਂ ਵਿ¤ਚ ਭੈਅ ਦੀ ਭਾਵਨਾ ਪੈਦਾ ਕਰ ਦਿ¤ਤੀ ਹੈ। ਜੇ ਅਸਲੀਅਤ ਦੀ ਗ¤ਲ ਕਰੀਏ ਤਾਂ ਚਿਟਫੰਡ ਕੰਪਨੀਆਂ ਤੋਂ ਦੁਖੀ ਹੋਕੇ ਲੋਕਾਂ ਨੇ ਕਥਿਤ ਤੌਰ ’ਤੇ ਆਤਮ-ਹ¤ਤਿਆਵਾਂ ਕਰਨੀਆਂ ਸ਼ੁਰੂ ਕਰ ਦਿ¤ਤੀਆਂ ਹਨ। ਜਿਸਦੀ ਤਾਜ਼ਾ ਮਿਸਾਲ ਸ਼ਹਿਰ ਦੇ ਮੁ¤ਖ ਸਦਰ ਬਜ਼ਾਰ ਵਿ¤ਚ ਸਥਿਤ ਇ¤ਕ ਦੁਕਾਨ ਦੇ ਮਾਲਕ ਵ¤ਲੋਂ ਕੀਤੀ ਗਈ ਖੁਦਕਸ਼ੀ ਦੀ ਘਟਣਾ ਹੈ। ਜਿਸਨੇ ਜ਼ਿਲਾਭਰ ਦੇ ਨਿਵੇਸ਼ਕਾਂ ਨੂੰ ਝੰਜੋੜ ਕੇ ਰ¤ਖ ਦਿ¤ਤਾ ਹੈ। ਸ਼ਹਿਰ ਵਿ¤ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਿਸਤੋਂ ਬਾਦ ਆਸਪਾਸ ਦੇ ਪੀੜਤਾਂ ਵ¤ਲੋਂ ਪੁਲਿਸ ਨੂੰ ਸੰਪਰਕ ਕਰਨਾ ਸ਼ੁਰੂ ਹੋਇਆ। ਜਗਾ ਜਗਾ ’ਤੇ ਬਣੇ ਹਨ ਦਫ਼ਤਰ- ਹੰਢਿਆਇਆ-ਸੰਗਰੂਰ ਰੋਡ ’ਤੇ ਰਹਿੰਦੇ ਗੁਰਜੋਤ ਸਿੰਘ ਨਾਂ ਦੇ ਨੌਜਵਾਨ ਨੇ ਹ¤ਡਬੀਤੀ ਦ¤ਸਦਿਆਂ ਕਿਹਾ ਕਿ ਉਸਦੇ ਪਿਤਾ ਜੋ ਕਿ ਸਰਕਾਰੀ ਮੁਲਾਜ਼ਿਮ ਰਹਿ ਚੁ¤ਕੇ ਹਨ ਨੇ ਇ¤ਕ ਚਿਟਫੰਡ ਕੰਪਨੀ ’ਚ ਕਰੀਬ ਸਵਾ ਲ¤ਖ ਰੁਪਏ ਇਨਵੈਸਟ ਕੀਤੇ ਸਨ। ਜਦੋਂ ਉਸਦੇ ਪਿਤਾ ਨੇ ਦਬਾਅ ਪਾਇਆ ਤਾਂ ਕੰਪਨੀ ਦੇ ਪ੍ਰਬੰਧਕਾਂ ਨੇ ਉਸਦੇ ਪਿਤਾ ਨੂੰ ਬਰਨਾਲਾ ਸ਼ਹਿਰ ਦੇ ਬਸ ਸਟੈਂਡ ਪਾਸ ਸਥਿਤ ਅੰਡਰ ਗ੍ਰਾਊੰਡ ਬਣੇ ਇ¤ਕ ਕਮਰੇ ’ਚ ਬੁਲਾ ਲਿਆ। ਉਸ ਇਮਾਰਤ ਦੇ ਬਾਹਰ ਕੰਪਨੀ ਦੇ ਪ੍ਰਬੰਧਕਾਂ ਵ¤ਲੋਂ ਖਰੀਦੇ ਹੋਏ ਕੁਝ ਬਦਮਾਸ਼ ਕਿਸਮ ਦੇ ਗੁੰਡੇ ਖੜੇ ਕੀਤੇ ਹੋਏ ਸਨ। ਜਿੰਨਾਂ ਵਿ¤ਚੋਂ ਕੁਝ ਕਮਰੇ ਅੰਦਰ ਤੈਨਾਤ ਕੀਤੇ ਗੁੰਡੇ ਉਂਨਾਂ ’ਤੇ ਪੈਸੇ ਘ¤ਟ ਲੈਣ ਲਈ ਦਬਾਅ ਪਾ ਰਹੇ ਸਨ। ਬੇਸ਼ਕ ਉ¤ਕਤ ਵਿਅਕਤੀ ਕਿਸੇ ਨਾ ਕਿਸੇ ਤਰਾਂ ਕੰਪਨੀ ਪਾਸੋਂ ਪੂਰੀ ਰਕਮ ਕਢਵਾਊਣ ਵਿ¤ਚ ਸਫ਼ਲ ਹੋ ਗਿਆ। ਪਰ ਇਸ ਘਟਣਾ ਤੋਂ ਪ੍ਰਮਾਣਤ ਹੋ ਗਿਆ ਕਿ ਅਖੌਤੀ ਚਿਟਫੰਡ ਕੰਪਨੀਆਂ ਦੇ ਠੇਕੇਦਾਰ ਲੋਕਾਂ ਨੂੰ ਡਰਾ-ਧਮਕਾ ਕੇ ਆਪਣਾ ਉ¤ਲੂ ਸਿ¤ਧ ਕਰਨ ਦੀ ਫਿਰਾਕ ’ਚ ਰਹਿੰਦੇ ਹਨ।

WRITTEN BY