ਨਵੀਂ ਦਿੱਲੀ, 31 ਅਗਸਤ (ਪੀ. ਟੀ.)- ਐਲ.ਸੀ. ਗੋਇਲ ਦੀ ਜਗ੍ਹਾ ਰਾਜੀਵ ਮਹਾਰਿਸ਼ੀ ਨੂੰ ਭਾਰਤ ਸਰਕਾਰ ਦਾ ਨਵਾਂ ਗ੍ਰਹਿ ਸਕੱਤਰ ਨਿਯੁਕਤ ਕਰਨ ਦੇ ਮਾਮਲੇ ’ਤੇ ਖਿੱਚਤਾਣ ਦੀ ਚਰਚਾ ਜ਼ੋਰਾਂ ’ਤੇ ਹੈ। ਇਸ ਬਦਲਾਅ ’ਤੇ ਗ੍ਰਹਿ ਮੰਤਰਾਲਾ ਦੀ ਨਾਕਾਮੀ ਅਤੇ ਕੇਂਦਰ ਸਰਕਾਰ ਦੀ ਅੰਦਰੂਨੀ ਖਿੱਚੋਤਾਣ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਅਰੁਨ ਜੇਤਲੀ ਸ੍ਰੀ ਗੋਇਲ ਤੋਂ ਖੁਸ਼ ਨਹੀਂ ਸਨ। ਦੂਜੇ ਪਾਸੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੀ ਨਾਖੁਸ਼ ਹਨ। ਸੂਤਰਾਂ ਅਨੁਸਾਰ ਰਾਜਨਾਥ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਇਸ ਸਬੰਧ ਵਿੱਚ ਕੋਈ ਮਸ਼ਵਰਾ ਨਹੀਂ ਕੀਤਾ ਗਿਆ।



