ਰੂਪਨਗਰ, 31 ਅਗਸਤ (ਅਰਵਿੰਦਰ ਭਾਰਦਵਾਜ)- ਵੱਖ-ਵੱਖ ਖੇਡਾਂ ਵਿਚ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਜ਼ਿਲਾ ਰੂਪਨਗਰ, ਸਾਹਿਬਜਾਦਾ ਅਜੀਤ ਸਿੰਘ ਨਗਰ, ਫਤਿਹਗੜ ਸਾਹਿਬ ਅਤੇ ਸ਼ਹੀਦ ਭਗਤ ਸਿਘ ਨਗਰ ਦੇ 396 ਮੈਡਲ ਪ੍ਰਾਪਤ ਖਿਡਾਰੀਆਂ ਦਾ ਪੌਜਾਬ ਸਰਕਾਰ ਵਲੌਂ ਲੱਖਾਂ ਰੁਪਏ ਦੀ ਇਨਾਮੀ ਰਾਸ਼ੀ ਨਾਲ ਅੱਜ ਸਥਾਨਕ ਸ਼੍ਰੀ ਦਸ਼ਮੇਸ਼ ਮਾਰਸ਼ਲ ਆਰਟ ਐਂਡ ਸਪੋਰਟਸ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਨਮਾਨ ਕੀਤਾ ਗਿਆ । ਸ਼੍ਰੀ ਮਦਨ ਮੋਹਨ ਮਿੱਤਲ ਉਦਯੋਗ ਤੇ ਵਣਜ, ਤਕਨੀਕੀ ਸਿਖਿਆ ਤੇ ਉਧਯੋਗਿਕ ਸਿਖਲਾਈ ਤੇ ਸੰਸਦੀ ਮਾਮਲੇ ਮੰਤਰੀ ਪੰਜਾਬ ਨੇ ਸਮਾਗਮ ਵਿਚ ਮੁੱਖ ਮਹਿਮਾਨ ਵਜੌਂ ਸ਼ਿਰਕਤ ਕਰ ਕੇ ਖਿਡਾਰੀਆਂ ਨੂੰ 68.18 ਲੱਖ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ।ਇਸ ਮੋਕੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਦੇ ਇਕ ਪ੍ਰਭਾਵਸ਼ਾਲੀ ਇਕੱਠ ਨੂੰ ਸ਼ੰਬੋਧਨ ਕਰਦਿਆਂ ਸ਼੍ਰੀ ਮਿਤਲ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਖਿਡਾਰਿਆਂ ਨੂੰ ਹਰ ਸੁਵਿਧਾ ੳਪਲਬਧ ਕਰਵਾੳਣ ਲਈ ਵਚਨਬੱਧ ਹੈ ਅਤੇ ਵੱਖ-ਵੱਖ ਖੇਡਾਂ ਵਿਚ ਮੈਡਲ ਪ੍ਰਾਪਤ ਖਿਡਾਰੀਆਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਤ ਕਰਨਾ ਪ੍ਰਜਾਬ ਸਰਕਾਰ ਦਾ ਇਕ ਬਹੁਤ ਵਧੀਆ ਉਪਰਾਲਾ ਹੈ। ਜਿਹੜੇ ਖਿਡਾਰੀ ਅੱਜ ਇਥੋਂ ਇਨਾਮ ਵਜੋਂ ਨਗਦ ਰਾਸ਼ੀ ਲੈ ਕੇ ਜਾਣਗੇ ਉਸ ਨਾਲ ਬਾਕੀ ਖਿਡਾਰੀ ਵੀ ਉਤਸਾਹਿਤ ਹੋਣਗੇ ਅਤੇ ਖੇਡਾਂ ਨਾਲ ਜੁੜਨਗੇ। ਇਸ ਮੌਕੇ ’ਤੇ ਸ੍ਰੀਮਤੀ ਤਨੂ ਕਸ਼ਯਪ ਡਿਪਟੀ ਕਮਿਸ਼ਨਰ ਰੂਪਨਗਰ , ਡਾਕਟਰ ਪਰਮਿੰਦਰ ਸ਼ਰਮਾਂ ਚੈਅਰਮੈਨ ਜਿਲਾ ਪਲਾਨਿੰਗ ਬੋਰਡ, ਸ੍ਰੀ ਅਮਰਜੀਤ ਸਿੰਘ ਬੈਂਸ ਐਸ.ਡੀ.ਐਮ ਸ੍ਰੀ ਅਨੰਦਪੁਰ ਸਾਹਿਬ, ਜ਼ਿਲ੍ਹਾ ਖੇਡ ਅਫਸਰ ਸ਼੍ਰੀ ਸੁਰਜੀਤ ਸਿੰਘ ਸੰਧੂ ,ਸ੍ਰ੍ਰੀ ਤਿਲਕ ਰਾਜ ਪਚਰੰਡੇ ਵਾਇਸ ਚੇਅਰਮੈਨ ਮਾਰਕੀਟ ਕਮੇਟੀ, ਸ੍ਰੀ ਸੁਰਿੰਦਰ ਪਾਲ ਸਿੰਘ ਤਹਿਸੀਲਦਾਰ ,ਸ੍ਰੀ ਦਲਬਾਗ ਸਿੰਘ ਨਾਇਬ ਤਹਿਸੀਲਦਾਰ, ਸ੍ਰੀ ਦਿਪੇਸ਼ ਕੁਮਾਰ ਕਾਰਜ ਸਾਧਕ ਅਫਸਰ,ਸ੍ਰੀ ਨਿਪੁਨ ਸੌਨੀ ਵਾਇਸ ਚੇਅਰਮੈਨ ਜ਼ਿਲਾ ਪਰਿਸ਼ਦ ਰੂਪਨਗਰ, ਸ੍ਰੀ ਅਸ਼ੋਕ ਪੁਰੀ ਪ੍ਰਧਾਨ ਨਗਰ ਕੋਸ਼ਨ ਨੰਗਲ, ਸ੍ਰੀ ਰਮਨ ਜਿੰਦਲ ਤੇ ਸ੍ਰੀ ਹਰਮਿੰਦਰ ਵਾਲੀਆ(ਦੋਵੇ ਕੌਸ਼ਲਰ) , ਸ੍ਰੀਮਤੀ ਸ਼ੀਲ ਭਗਤ, ਸ੍ਰੀਮਤੀ ਬਰਿੰਦਰ ਜੀਤ ਕੌਰ,ਸ੍ਰੀ ਸੁਖਦੇਵ ਸਿੰਘ, ਸ੍ਰੀ ਸ਼ਰਨਦੀਪ ਸਿੰਘ, ਸ੍ਰੀ ਬਲਵੀਰ ਸਿੰਘ ਆਦਿ ਮੌਜੂਦ ਸਨ।



