ਬਠਿੰਡਾ, 30 ਅਗਸਤ (ਸੁਖਵਿੰਦਰ ਸਰਾਂ/ਗੋਬਿੰਦ ਬੀਬੀਵਾਲਾ)- ਖੇਡਾਂ ਨੂੰ ਛ¤ਡ ਖੇਤੀਬਾੜੀ ਕਰ ਰਹੇ ਕੌਮਾਂਤਰੀ ਪੱਧਰ ਦੇ ਤੀਰਅੰਦਾਜ ਸੁਖਬੀਰ ਸਿੰਘ ਨੇ ਖੇਡ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਇਨਾਮ ਵਜੋਂ ਮਿਲੇ 12 ਹਜ਼ਾਰ ਦੇ ਚੈ¤ਕ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੂੰ ਇਹ ਸਨਮਾਨ ਬਠਿੰਡਾ ਵਿਖੇ ਇੱਕ ਸਮਾਗਮ ਦੌਰਾਨ ਕੈਬਨਿਟ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਵੱਲੋਂ ਦਿੱਤਾ ਜਾ ਰਿਹਾ ਸੀ। ਇਸ ਮੌਕੇ ’ਤੇ ਖਿਡਾਰੀ ਨੇ ਕਿਹਾ ਕਿ ਉਹ ਅੰਤਰ-ਰਾਸ਼ਟਰੀ ਖਿਡਾਰੀ ਹਨ ਅਤੇ ਉਨ੍ਹਾਂ ਦੇ ਗੋਲਡ ਮੈਡਲ ਦਾ ਇਨਾਮ 1.5 ਲ¤ਖ ਬਣਦਾ ਹੈ, ਇਸ ਲਈ ਉਹ ਬਾਰਾਂ ਹਜ਼ਾਰ ਰੁਪਏ ਨਹੀਂ ਲੈਣਗੇ। ਸ. ਮਲੂਕਾ ਨੇ ਖਿਡਾਰੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਹੱਥ ਜੋੜ ਕੇ ਸਟੇਜ ਤੋਂ ਉਤਰ ਗਿਆ।



