ਨਵੀਂ ਦਿ¤ਲੀ, 30 ਅਗਸਤ (ਪੀ. ਟੀ. ਲਾਇਵ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅ¤ਜ 11ਵੀ ਵਾਰ ਮਨ ਕੀ ਬਾਤ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਜ਼ਮੀਨ ਪ੍ਰਾਪਤੀ ਬਿੱਲ ’ਤੇ ਚ¤ਲ ਰਹੇ ਵਿਵਾਦ ’ਤੇ ਉਨ੍ਹਾਂ ਨੇ ਕਿਹਾ ਕਿ ਇਸ ਵਿਸ਼ੇ ’ਚ ਸਰਕਾਰ ਦਾ ਮਨ ਖੁ¤ਲ੍ਹਾ ਹੈ। ਕਿਸਾਨਾਂ ਦੇ ਹਿਤ ਦੇ ਕਿਸੇ ਵੀ ਸੁਝਾਅ ਨੂੰ ਮੈਂ ਸਵੀਕਾਰ ਕਰਨ ਲਈ ਤਿਆਰ ਹਾਂ।ਮੈਨੂੰ, ਮੇਰੇ ਕਿਸਾਨ ਭਰਾਵਾਂ-ਭੈਣਾਂ ਨੂੰ ਦ¤ਸਣਾ ਹੈ ਕਿ ਜ਼ਮੀਨ ਪ੍ਰਾਪਤੀ ਬਿੱਲ ’ਚ ਸੁਧਾਰ ਦੀ ਗ¤ਲ ਰਾਜਾਂ ਵ¤ਲੋਂ ਆਈ।ਜੇਕਰ ਸਾਨੂੰ ਪਿੰਡਾਂ ’ਚ ਵਿਕਾਸ ਕਰਨਾ ਹੈ ਤਾਂ ਸਾਨੂੰ ਅਫ਼ਸਰਸ਼ਾਹੀ ਦੇ ਚੁੰਗਲ ਤੋਂ ਕਾਨੂੰਨ ਨੂੰ ਕ¤ਢਣਾ ਪਵੇਗਾ ਤੇ ਇਸ ਲਈ ਸੁਧਾਰ ਦਾ ਪ੍ਰਸਤਾਵ ਆਇਆ ਸੀ।ਮੈਂ ਵੇਖਿਆ ਕਿ ਕਿੰਨੇ ਭੁਲੇਖੇ ਫੈਲਾਏ ਗਏ, ਕਿਸਾਨ ਨੂੰ ਭੈਭੀਤ ਕਰ ਦਿ¤ਤਾ ਗਿਆ।ਮੈਂ ਅਜਿਹਾ ਕੋਈ ਮੌਕਾ ਕਿਸੇ ਨੂੰ ਦੇਣਾ ਨਹੀਂ ਚਾਹੁੰਦਾ ਹਾਂ, ਜੋ ਕਿਸਾਨਾਂ ਨੂੰ ਭੈਭੀਤ ਕਰੇ, ਕਿਸਾਨਾਂ ਨੂੰ ਭਰਮਿਤ ਕਰੇ।ਜ਼ਮੀਨ ਪ੍ਰਾਪਤੀ ਆਰਡੀਨੈਂਸ ਦੀ ਸੀਮਾ ਖ਼ਤਮ ਹੋ ਰਹੀ ਹੈ, ਮੈਂ ਤੈਅ ਕੀਤਾ ਇਸਨੂੰ ਖ਼ਤਮ ਹੋਣ ਦਿੱਤਾ ਜਾਵੇ।13 ਬਿੰਦੂਆਂ ਨੂੰ ਅਸੀਂ ਨਿਯਮਾਂ ਦੇ ਤਹਿਤ ਲਿਆ ਕੇ ਅ¤ਜ ਹੀ ਲਾਗੂ ਕਰ ਰਹੇ ਹਾਂ ਤਾਂਕਿ ਕਿਸਾਨਾਂ ਨੂੰ ਨੁਕਸਾਨ ਨਾ ਹੋਵੇ। ਪ੍ਰਧਾਨ ਮੰਤਰੀ ਨੇ ਅ¤ਗੇ ਕਿਹਾ ਕਿ ਜੈ – ਜਵਾਨ, ਜੈ – ਕਿਸਾਨ ਇਹ ਨਾਅਰਾ ਨਹੀਂ, ਸਗੋਂ ਸਾਡਾ ਮੰਤਰ ਹੈ
।
ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਵਿੱਚ ਹੋਈ ਹਿੰਸਾ (ਪਟੇਲ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ) ਨੇ ਦੇਸ਼ ਨੂੰ ਬਹੁਤ ਪੀੜਾ ਦਿੱਤੀ ਹੈ ਅਤੇ ਉਨ੍ਹਾਂ ਨੂੰ ਇਸ ਦਾ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਮਹਾਤਮਾ ਗਾਂਧੀ ਅਤੇ ਸਰਦਾਰ ਦੀ ਭੂਮੀ ਗੁਜਰਾਤ ਵਿੱਚ ਹੋਈ ਹਿੰਸਾ ਨੇ ਬਹੁਤ ਦੁੱਖ ਦਿੱਤਾ ਹੈ। ਇਸ ਨਾਲ ਪੂਰਾ ਦੇਸ਼ ਬੇਚੈਨ ਹੋਇਆ ਹੈ, ਪਰ ਬਹੁਤ ਘੱਟ ਸਮੇਂ ਵਿੱਚ ਗੁਜਰਾਤ ਦੇ ਨਾਗਰਿਕਾਂ ਨੇ ਹਾਲਾਤ ਨੂੰ ਸੰਭਾਲਿਆ ਅਤੇ ਗੁਜਰਾਤ ਦੁਬਾਰਾ ਸ਼ਾਂਤੀ ਦੇ ਮਾਰਗ ’ਤੇ ਚੱਲ ਪਿਆ। ਉਨ੍ਹਾਂ ਨੇ ਕਿਹਾ ਕਿ ਸ਼ਾਂਤੀ, ਏਕਤਾ ਅਤੇ ਭਾਈਚਾਰਾ ਹੀ ਸਹੀ ਰਸਤਾ ਹੈ ਅਤੇ ਵਿਕਾਸ ਹੀ ਸਾਡੀ ਹਰ ਸਮੱਸਿਆ ਦਾ ਹੱਲ ਹੈ।
ਪ੍ਰਧਾਨ ਮੰਤਰੀ ਦੇਸ਼ ਦੇ ਨਾਗਰਿਕਾਂ ਨੂੰ ਓਨਮ ਅਤੇ ਰੱਖੜੀ ਦੇ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਜਨਧਨ ਯੋਜਨਾ ਤਹਿਤ ਬੈਂਕਾਂ ਦਾ ਕੰਮ ਸ਼ਲਾਘਾਯੋਗ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਭਰ ਵਿੱਚ ਸਵਾ ਲੱਖ ਬੈਂਕ ਬਿਹਤਰ ਢੰਗ ਨਾਲ ਕੰਮ ਕਰ ਰਹੇ ਹਨ। ਇਸ ਦੇ ਜ਼ਰੀਏ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲਿਆ ਹੈ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਪਿਛਲੇ ਦਿਨਾਂ ’ਚ ਮੈਂ ਸੂਫੀ ਰਵਾਇਤ ਦੇ ਕੁਛ ਵਿਅਕਤੀਆਂ ਨੂੰ ਮਿਲਿਆ ਅਤੇ ਮੈਨੂੰ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਬਹੁਤ ਚੰਗਾ ਲੱਗਿਆ। ਮੈਨੂੰ ਵਿਸ਼ਵਾਸ ਹੈ ਕਿ ਸੂਫੀ ਰਵਾਇਤ ਜਿਹੜੀ ਪਿਆਰ ਅਤੇ ੁਉਦਾਰਤਾ ਨਾਲ ਜੁੜੀ ਹੋਈ ਹੈ ਉਹ ਇਸ ਸੰਦੇਸ਼ ਨੂੰ ਦੂਰ-ਦੂਰ ਤੱਕ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਇਹ ਪ੍ਰੰਪਰਾ ਹਰ ਜਗ੍ਹਾ ਪਹੁੰਚਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸਲਾਮ ਦੇ ਸਹੀ ਸਵਰੂਪ ਨੂੰ ਸਹੀ ਰੂਪ ਵਿੱਚ ਪੇਸ਼ ਕਰਨਾ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।
ਪ੍ਰਧਾਨ ਮੰਤਰੀ ਨੇ 1965 ਦੀ ਜੰਗ ਦੇ ਸ਼ਹੀਦਾਂ ਨੂੰ ਵੀ ਨਮਨ ਕੀਤਾ ਅਤੇ ਡੇਂਗੂ ਤੋਂ ਬਚਾਅ ਦੇ ਲਈ ਵੀ ਲੋਕਾਂ ਨੂੰ ਜਾਗਰੂਕ ਕੀਤਾ। ਨਾਲ ਹੀ ਅਮਰੀਕਾ ਵਿੱਚ ਸਾਇਕਲ ਰੇਸ ਜਿੱਤਣ ਵਾਲੇ ਮਹਾਜਨ ਭਰਾਵਾਂ ਨੂੰ ਵਧਾਈ ਵੀ ਦਿੱਤੀ।



