ਜਲੰਧਰ/ਚੰਡੀਗੜ੍ਹ, 30 ਅਗਸਤ- ਪੰਜਾਬ ਸਰਕਾਰ ਦੇ ‘ਸੋਲਰ ਪੰਜਾਬ’ ਉਦਮ ਦੀਆਂ ਕਿਰਣਾਂ ਦੀ ਲਿਸ਼ਕੋਰ ਹੋਰ ਵ¤ਧ ਗਈ ਹੈ। ਹਾਲ ਹੀ ਵਿਚ 26 ਅਗਸਤ ਨੂੰ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਨੂੰ, ਪੇਸ਼ਕਸ ਕੀਤੀ 500 ਮੈਗਾਵਾਟ ਸਮਰੱਥਾ ਦੀ ਥਾਂ ਬਹੁਕੌਮੀ ਕੰਪਨੀਆਂ ਕੋਲੋਂ 1650 ਮੈਗਾਵਾਟ ਦੀ ਕੁੱਲ ਸਮਰੱਥਾ ਵਾਲੀਆਂ 18 ਬੋਲੀਆਂ ਹਾਸਲ ਹੋਈਆਂ ਹਨ। ਇਸ ਬੋਲੀ ਪ੍ਰਕਿਰਿਆ ਦੌਰਾਨ ਤਿੰਨ ਗੁਣਾਂ ਤੋਂ ਵੱਧ ਬੋਲੀਆਂ ਹਾਸਲ ਹੋਈਆਂ ਜੋ ਕਿ ਉਨ੍ਹਾਂ ਵੱਡੇ ਸੂਬਿਆਂ ਤੋਂ ਵੀ ਜ਼ਿਆਦਾ ਹੈ ਜਿਨ੍ਹਾਂ ਨੇ ਹਾਲ ਹੀ ਵਿੱਚ ਅਜਿਹੀ ਸਮਰੱਥਾ ਵਾਲੇ ਸੋਲਰ ਪ੍ਰਾਜੈਕਟਾਂ ਲਈ ਬੋਲੀ ਕਰਵਾਈ ਹੈ। ਇਨ੍ਹਾਂ 500 ਮੈਗਾਵਾਟ ਪ੍ਰੋਜੈਕਟਾਂ ਨਾਲ ਸੂਬੇ ਵਿਚ 3500 ਕਰੋੜ ਰੁਪਏ ਦਾ ਨਿਵੇਸ਼ ਲਿਆਉਣ ਵਿਚ ਸਹਾਇਤਾ ਮਿਲੇਗੀ। ਇਸ ਤੋਂ ਇਲਾਵਾ ਸੂਬੇ ਵਿਚ ਪਹਿਲਾਂ ਹੀ 540 ਮੈਗਾਵਾਟ ਦੇ ਸੋਲਰ ਪ੍ਰੋਜੈਕਟਾਂ ’ਤੇ 4000 ਕਰੋੜ ਰੁਪਏ ਦਾ ਨਿਵੇਸ਼ ਹੋ ਚੁ¤ਕਿਆ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂਹੋਇਆਂ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਸਾਰੀਆਂ ਅੰਤਰਰਾਸ਼ਟਰੀ ਤੇ ਰਾਸ਼ਟਰੀ ਕੰਪਨੀਆਂ ਜਿਵੇਂ ਕਿ ਸਨ ਐਡੀਸਨ, ਯੂ.ਐਸ., ਫਸਟ ਸੋਲਰ ਯੂ.ਐਸ., ਸਕਾਈ ਪਾਵਰ ਯੂ.ਐਸ., ਸੋਲਰ ਪੈਕ ਕਾਰਪੋਰੇਸ਼ਨ ਸਪੇਨ, ਇਮਾਮੀ ਪਾਵਰ, ਸਨ ਫਾਰਮਾ, ਐਕਮੇ, ਹੀਰੋ ਗਰੁੱਪ, ਵੈਲਸਪਨ ਅਤੇ ਐਜ਼ੋਰ ਪਾਵਰ ਨੇ ਇਸ ਬੋਲੀ ਪ੍ਰਕਿਰਿਆ ਵਿੱਚ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਵੰਡ ਦੀ ਪ੍ਰਕਿਰਿਆ ਅਗਲੇ ਮਹੀਨੇ ਦੇ ਅਖੀਰ ਤੱਕ ਪੂਰੀ ਹੋ ਜਾਵੇਗੀ। ਸ. ਮਜੀਠੀਆ ਨੇ ਇਹ ਵੀ ਕਿਹਾ ਕਿ ਕੌਮਾਂਤਰੀ ਸੋਲਰ ਪਾਵਰ ਕੰਪਨੀਆਂ ਪਾਸੋਂ ਮਿਲੇ ਵੱਡੇ ਹੁੰਗਾਰੇ ਨੇ ਇਕ ਵਾਰ ਫੇਰ ਸਾਬਤ ਕਰ ਦਿੱਤਾ ਹੈ ਕਿ ਸੂਬੇ ਦੀ ਨਵਿਆਉਣ ਯੋਗ ਊਰਜਾ ਨੀਤੀ ਦੇਸ਼ ਵਿੱਚ ਸਭ ਤੋਂ ਵਧੀਆ ਹੈ। ਸ. ਮਜੀਠੀਆ ਨੇ ਸੂਬੇ ਵਿਚ ਨਿਵੇਸ਼ ਅਤੇ ਵਪਾਰ ਪ¤ਖੋਂ ਸੁਚ¤ਜਾ ਅਤੇ ਸੁਖਾਵਾਂ ਮਾਹੌਲ ਸਿਰਜਣ ਲਈ ਉਪ ਮੁ¤ਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਡੂੰਘੀ ਸੂਝ-ਬੂਝ ਸਿਰ ਸਿਹਰਾ ਬੰਨ੍ਹਿਆ ਹੈ। ਸ. ਮਜੀਠੀਆ ਨੇ ਕਿਹਾ ਕਿ, ‘‘ ਉਪ ਮੁ¤ਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਦੂਰਦਰਸ਼ੀ ਸੋਚ ਸਦਕਾ ਪੰਜਾਬ ਨਿਵੇਸ਼ ਪ¤ਖੋਂ ਇਕ ਬੇਹਦ ਅਹਿਮ ਸਥਾਨ ਬਣ ਗਿਆ ਹੈ।



