Skip to content
Independent perspectives. Global stories.
BREAKING

ਬਨਾਸਕਾਂਠਾ ’ਚ ਭੜਕੀ ਭੀੜ ’ਤੇ ਪੁਲਿਸ ਵੱਲੋਂ ਫਾਇਰਿੰਗ, ਹੁਣ ਤੱਕ 4 ਮੌਤਾਂ

Share this story

ਅਹਿਮਦਾਬਾਦ, 26 ਅਗਸਤ (ਪੀ. ਟੀ. ਲਾਇਵ)- ਗੁਜਰਾਤ ਦੇ ਅਹਿਮਦਾਬਾਦ ’ਚ ਪ੍ਰਦਰਸ਼ਨ ਹਿੰਸਕ ਰੂਪ ਲੈਂਦਾ ਜਾ ਰਿਹਾ ਹੈ।ਹਾਲਾਤਾਂ ਨੂੰ ਕਾਬੂ ’ਚ ਲਿਆਉਣ ਲਈ ਸੈਨਾ ਨੂੰ ਬੁਲਾਇਆ ਗਿਆ।ਬਨਾਸਕਾਂਠਾ ’ਚ ਪ੍ਰਦਰਸ਼ਨਕਾਰੀਆਂ ’ਤੇ ਪੁਲਿਸ ਨੇ ਗੋਲੀਬਾਰੀ ਕੀਤੀ, ਜਿਸ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ ਹਨ।ਜਦਕਿ ਹੁਣ ਤ¤ਕ ਕੁਲ 4 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।ਅਹਿਮਦਾਬਾਦ ’ਚ ਫੌਜ ਨੂੰ ਬੁਲਾ ਲਿਆ ਗਿਆ ਹੈ ਤੇ ਫੌਜੀ ਟੁਕੜੀਆਂ ਨੇ ਸ਼ਹਿਰ ’ਚ ਪਹੁੰਚਣ ਬਾਅਦ ਫਲੈਗ ਮਾਰਚ ਕੀਤਾ।ਸੂਰਤ ’ਚ ਸਥਿਤੀ ’ਤੇ ਨਿਯੰਤਰਨ ਕਰਨ ਲਈ ਜਹਾਜ਼ ਰਾਹੀਂ ਆਰ.ਏ.ਐਫ. ਦੀ ਟੁਕੜੀ ਭੇਜੀ ਗਈ ਹੈ।ਗੁਜਰਾਤ ਵਿੱਚ ਪਟੇਲ ਭਾਈਚਾਰੇ ਵੱਲੋਂ ਓਬੀਸੀ ਕੋਟਾ ਦੀ ਮੰਗ ਨੂੰ ਲੈ ਕੇ ਅੱਜ ਪੂਰੇ ਦਿਨ ਦੇ ਬੰਦ ਦੌਰਾਨ ਕਰਫਿਊ ਲਗਾਏ ਜਾਣ ਦੇ ਬਾਵਜੂਦ ਅਹਿਮਦਾਬਾਦ, ਸੂਰਤ ਅਤੇ ਮਹਿਸਾਣਾ ਜ਼ਿਲ੍ਹਿਆਂ ਦੇ ਕਈ ਇਲਾਕਿਆਂ ਵਿੱਚ ਤਾਜ਼ਾ ਹਿੰਸਾ ਭੜਕ ਗਈ। ਸੂਬੇ ਵਿੱਚ ਹਾਲਾਤ ਉ¤ਪਰ ਕਾਬੂ ਪਾਉਣ ਲਈ ਦੰਗਾ ਵਿਰੋਧੀ ਬਲਾਂ ਨੂੰ ਤਾਇਨਾਤ ਕੀਤਾ ਗਿਆ। ਅੰਦੋਲਨ ਦੇ ਮੁਖੀ ਹਾਰਦਿਕ ਪਟੇਲ ਨੂੰ ਹਿਰਾਸਤ ਵਿੱਚ ਲਏ ਜਾਣ ਦੇ ਬਾਅਦ ਭੜਕੀ ਹਿੰਸਾ ਦੇ ਇੱਕ ਦਿਨ ਬਾਅਦ ਅਹਿਮਦਾਬਾਦ, ਸੂਰਤ, ਰਾਜਕੋਟ ਅਤੇ ਉ¤ਤਰ ਗੁਜਰਾਤ ਦੇ ਕਈ ਸ਼ਹਿਰਾਂ ਵਿੱਚ ਤਣਾਅ ਬਰਕਰਾਰ ਹੈ। ਬਿਨਾ ਕਿਸੇ ਅਗਾਉਂ ਸੂਚਨਾ ਦੇ ਕੋਟਾ ਦੀ ਮੰਗ ਨੂੰ ਲੈ ਕੇ ਜੀਐਮਡੀਸੀ ਗਰਾਊਂਡ ਵਿੱਚ ਵਿਖਾਵਾ ਕਰ ਰਹੇ ਹਾਰਦਿਕ ਨੂੰ ਕੱਲ੍ਹ ਹਿਰਾਸਤ ਵਿੱਚ ਲਏ ਜਾਣ ਦੇ ਬਾਅਦ ਪਟੇਲ ਭਾਈਚਾਰੇ ਨੇ ਬੰਦ ਦਾ ਸੱਦਾ ਦਿੱਤਾ ਸੀ। ਇਸ ਦੇ ਮੱਦੇਨਜ਼ਰ ਅੱਜ ਕਈ ਜਗ੍ਹਾ ਉ¤ਤੇ ਬੈਂਕ ਅਤੇ ਸਰਕਾਰੀ ਬੱਸਾਂ ਸਮੇਤ ਸਕੂਲ ਕਾਲਜ ਅਤੇ ਵਪਾਰਕ ਅਦਾਰੇ ਬੰਦ ਰਹੇ, ਜਿਸ ਦਾ ਆਮ ਜਨ-ਜੀਵਨ ’ਤੇ ਅਸਰ ਪਿਆ। ਸੂਰਤ ਕੰਟਰੋਲ ਰੂਮ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਤਕਰੀਬਨ 1 ਹਜ਼ਾਰ ਵਿਅਕਤੀਆਂ ਦੀ ਭੀੜ ਨੇ ਸ਼ਹਿਰ ਦੇ ਉਧਨਾ ਇਲਾਕੇ ਵਿੱਚ ਸੂਰਤ ਨਗਰ ਨਿਗਮ ਦੇ ਦੋ ਗੁਦਾਮਾਂ ਨੂੰ ਅੱਗ ਲਗਾ ਦਿੱਤੀ। ਸੂਰਤ ਵਿੱਚ ਹੀਰਾ ਅਤੇ ਕੱਪੜਾ ਉਦਯੋਗ ਵੀ ਬੰਦ ਰਹੇ।

WRITTEN BY