ਫਰੈਂਕਫਰਟ/ਜਰਮਨੀ, 26 ਅਗਸਤ (ਪੀ. ਟੀ.)- ਗੁਰਦੁਅਰਾ ਸਿੱਖ ਸੈਂਟਰ ਫਰੈਂਕਫਰਟ (ਜਰਮਨੀ) ਵਿਖੇ ਬੱਚਿਆਂ ਦੀਆਂ ਛੁੱਟੀਆਂ ਨੂੰ ਮੁੱਖ ਰੱਖਦਿਆਂ ਦੋ ਹਫਤੇ ਪਹਿਲਾਂ ਆਰੰਭੇ ਗਏ ਗੁਰਮਤਿ ਗਿਆਨ ਕੈਂਪ ਅਗਸਤ 2015 ਦੇ ਹਫਤਾਵਾਰੀ ਗੁਰਮਤਿ ਸਮਾਗਮ ਦੌਰਾਨ ਗੁਰੁੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅਰਦਾਸ ਕਰਕੇ ਸਮਾਪਤੀ ਕੀਤੀ ਗਈ। ਇਸ ਗੁਰਮਤਿ ਕੈਂਪ ਵਿਚ ਬੱਚੇ, ਬੱਚੀਆਂ, ਨੌਜੁਅਨਾਂ ਅਤੇ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਗੁਰਮਤਿ ਕੈਂਪ ਵਿਚ ਭਾਈ ਸੁਖਵਿੰਦਰ ਸਿੰਘ ਖਾਲਸਾ ਇਟਲੀ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਗਤਕਾ ਅਕੈਡਮੀ ਨੇ ਜਿਥੇ ਬੱਚਿਆਂ ਨੂੰ ਸੰਗੀਤ ਅਤੇ ਗਤਕੇ ਦੀ ਸਿਖਲਾਈ ਦਿਤੀ ਉਥੇ, ਭਾਈ ਸੰਦੀਪ ਸਿੰਘ ਖਾਲੜਾ ਨੇ ਜਪੁਜੀ ਸਾਹਿਬ ਗੁਰਬਾਣੀ ਅਤੇ ਇਤਿਹਾਸ ਦੀਆਂ ਜਮਾਤਾਂ ਲਗਾ ਕੇ ਵਿਧਿਆਰਥੀਆਂ ਨੂੰ ਗੁਰਮਤਿ ਦਾ ਗਿਆਨ ਦਿੱਤਾ। ਸ਼ੱਿੱਨੱਚਰਵਾਰ ਵਾਲੇ ਦਿਨ ਬੱਚਿਆਂ ਦੀਆਂੇ ਵੱਖ ਵੱਖ ਟੋਲੀਆਂ ਬਣਾ ਕੇ ਉਨ੍ਹਾਂਦੇ ਸਵਾਲ ਜੁਆਬ ਮੁਕਾਬਲੇ ਕਰਵਾਏ ਗਏ। ਇਸ ਮੌਕੇ ਬੱਚਿਆਂ ਨੂੰ ਪੁੱਛੇ ਗਏ ਸੁਆਲਾਂ ਦੇ ਜੁਆਬ ਉਨ੍ਹਾਂ ਨੇ ਬੜੇ ਹੀ ਵਧੀਆਂ ਢੰਗ ਨਾਲ ਦਿੱਤੇ। ਐਤਵਾਰ ਦੇ ਦੀਵਾਨ ਵਿਚ ਪਹਿਲਾਂ ਭਾਈ ਅਮਰੀਕ ਸਿੰਘ ਕਠਿਆਲੀ ਨੇ ਰੱਬੀ ਬਾਣੀ ਦਾ ਕੀਰਤਨ ਕੀਤਾ ਉਪਰੰਤ ਜਿਥੇ ਬੱਚਿਆਂ ਨੇ ਕੀਰਤਨ ਦੀ ਹਾਜਰੀ ਲਵਾਈ ਉਥੇ ਕੈਂਪ ਦੌਰਾਨ ਭਾਈ ਸੁਖਵਿੰਦਰ ਸਿੰਘ ਖਾਲਸਾ ਵੱਲੋਂ ਤਿਆਰ ਕਰਵਾਏ ਗਏ ਧਾਰਮਿਕ ਗੀਤਾਂ ਦੀ ਸਾਰੇ ਹੀ ਬੱਚਿਆਂ ਨੇ ਬਾਖੂਬੀ ਪੇਸ਼ਕਾਰੀ ਕੀਤੀ । ਇਸ ਮੌਕੇ ਕੈਂਪ ਵਿਚ ਭਾਗ ਲੈਣ ਵਾਲੇ ਸਾਰੇ ਹੀ ਬੱਚਿਆਂ ਨੂੰ ਭਾਈ ਅਮਰੀਕ ਸਿੰਘ ਕਠਿਆਲੀ, ਭਾਈ ਸੰਦੀਪ ਸਿੰਘ ਖਾਲੜਾ, ਅਤੇ ਭਾਈ ਸੁਖਵਿੰਦਰ ਸਿੰਘ ਖਾਲਸਾ ਨੇ ਸ਼ੀਲਡਾਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਇਸ ਕੈਂਪ ਵਿਚ ਸਮੂੰਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਨੇ ਵਿਸ਼ੇਸ਼ ਸਹਿਯੋਗ ਦਿਤਾ ਕੈਂਪ ਦੌਰਾਨ ਸ੍ਰ: ਗੁਰਚਰਨ ਸਿੰਘ ਗੁਰਾਇਆਂ ਅਤੇ ਬੀਬੀ ਮਨਿੰਦਰ ਕੌਰ ਔਫਨਬਾਗ ਨੇ ਜਿਥੇ ਗੁਰਮਤਿ ਕਲਾਸਾਂ ਦੀ ਦੇਖਭਾਲ ਕੀਤੀ ਉਥੇ ਬੱਚਿਆਂ ਨੂੰ ਗੁਰਮਤਿ ਦੀ ਜਾਣਕਾਰੀ ਵੀ ਦਿਤੀ। ਇਸ ਮੌਕੇ ਮੀਤ ਪ੍ਰਧਾਨ ਸ੍ਰ:ਕਮਲਜੀਤ ਸਿੰਘ ਰਾਏ ਨੇ ਕੈਂਪ ਵਿਚ ਸਹਿਯੋਗ ਦੇਣ ਵਾਲੀਆਂ ਸਾਰੀਆਂ ਸੰਗਤਾਂ ਦਾ ਗੁਰਦੁਆਰਾ ਕਮੇਟੀ ਵੱਲੋਂ ਧੰਨਵਾਦ ਕੀਤਾ।



