ਇਸਲਾਮਾਬਾਦ, 25 ਅਗਸਤ (ਪੀ. ਟੀ. ਲਾਇਵ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਹੈ ਕਿ ਕਸ਼ਮੀਰ ਮੁੱਦੇ ਉੱਤੇ ਕਸ਼ਮੀਰੀ ਨੇਤਾਵਾਂ ਨਾਲ ਗੱਲਬਾਤ ਤੋਂ ਬਿਨਾ ਕੋਈ ਵੀ ਮੀਟਿੰਗ ਨਿਰਾਰਥਕ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੁੱਦੇ ਉੱਤੇ ਹੋਣ ਵਾਲੀ ਕਿਸੇ ਵੀ ਮੀਟਿੰਗ ਵਿੱਚ ਜੇਕਰ ਉਨ੍ਹਾਂ ਦਾ ਪੱਖ ਨਹੀਂ ਜਾਣਿਆ ਜਾਂਦਾ ਤਾਂ ਕੋਈ ਵੀ ਮੀਟਿੰਗ ਉਚਿਤ ਨਹੀਂ ਹੈ। ਨਵਾਜ਼ ਸ਼ਰੀਫ ਨੇ ਸਾਫ ਤੌਰ ’ਤੇ ਕਿਹਾ ਕਿ ਇਸ ਮੁੱਦੇ ਉੱਤੇ ਕਸ਼ਮੀਰੀ ਨੇਤਾ ਕੋਈ ਤੀਸਰਾ ਪੱਖ ਨਹੀਂ ਹਨ। ਉਨ੍ਹਾਂ ਨੇ ਇਨ੍ਹਾਂ ਨੇਤਾਵਾਂ ਨੂੰ ਕਿਸੇ ਵੀ ਗੱਲਬਾਤ ਦੇ ਲਈ ਅਹਿਮ ਦੱਸਿਆ ਹੈ।ਨਵਾ
ਜ਼ ਸ਼ਰੀਫ ਨੇ ਕਿਹਾ ਕਿ ਭਵਿੱਖ ਵਿੱਚ ਇਸ ਮੁੱਦੇ ਉੱਤੇ ਹੋਣ ਵਾਲੀ ਕਿਸੇ ਵੀ ਮੀਟਿੰਗ ਵਿੱਚ ਇਸ ਉੱਤੇ ਹੋਣ ਵਾਲਾ ਫੈਸਲਾ ਬਿਨਾ ਉਨ੍ਹਾਂ ਦੀ ਸਲਾਹ ਤੋਂ ਨਹੀਂ ਲਿਆ ਜਾਵੇਗਾ। ਸ਼ਰੀਫ ਨੇ ਇਹ ਬਿਆਨ ਭਾਰਤ ਅਤੇ ਪਾਕਿਸਤਾਨ ਦਰਮਿਆਨ ਕੌਮੀ ਸੁਰੱਖਿਆ ਸਲਾਹਕਾਰਾਂ ਦੀ ਮੀਟਿੰਗ ਦੇ ਰੱਦ ਹੋਣ ਦੇ ਇੱਕ ਦਿਨ ਬਾਅਦ ਕੈਬਨਿਟ ਮੀਟਿੰਗ ਵਿੱਚ ਦਿੱਤਾ ਹੈ। ਇਸ ਦੌਰਾਨ ਪਾਕਿਸਤਾਨ ਦੇ ਐਨਐਸਏ ਸਰਤਾਜ ਅਜ਼ੀਜ਼ ਨੇ ਵੀ ਕੈਬਨਿਟ ਨੂੰ ਇਸ ਮਾਮਲੇ ਸਬੰਧੀ ਜਾਣਕਾਰੀ ਦਿੱਤੀ ਹੈ। ਮੀਟਿੰਗ ਵਿੱਚ ਦੇਸ਼ ਦੀ ਸੁਰੱਖਿਆ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।



