Skip to content
Independent perspectives. Global stories.
BREAKING

ਖੰਡ ਮਿੱਲਾਂ ਵੱਲੋਂ ਕਿਸਾਨਾਂ ਨੂੰ ਧੋਖਾ ਦਿੱਤੇ ਜਾਣ ਦੀ ਸੀ.ਬੀ.ਆਈ. ਜਾਂਚ ਹੋਵੇ : ਬਾਜਵਾ

Share this story

ਫਗਵਾੜਾ, 25 ਅਗਸਤ, (ਗੁਰਮੀਤ ਪਲਾਹੀ)- ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ’ਚ ਖੰਡ ਮਿੱਲਾਂ ਵੱਲੋਂ ਕਿਸਾਨਾਂ ਨੂੰ ਧੋਖਾ ਦਿੱਤੇ ਜਾਣ ਦੀ ਸੀ.ਬੀ.ਆਈ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਦੋਨਾਂ ਕਿਸਾਨਾਂ ਤੇ ਮਿੱਲ ਮਾਲਿਕਾਂ ਦੇ ਹਿੱਤਾਂ ਦਾ ਧਿਆਨ ਰੱਖਦਿਆਂ ਖੰਡ ਸੈਕਟਰ ਦਾ ਕੰਮ ਚਲਾਉਣ ਦੀ ਦਿਸ਼ਾ ’ਚ ਵੀ ਕੰਮ ਕਰਨ ਲਈ ਕਿਹਾ ਹੈ। ਇਸ ਲੜੀ ਹੇਠ ਫਗਵਾੜਾ ਵਿਖੇ ਕਿਸਾਨਾਂ ਦੇ ਹੱਕ ’ਚ ਧਰਨੇ ਮੌਕੇ ਉਨ੍ਹਾਂ ਨੇ ਪ੍ਰਾਈਵੇਟ ਖੰਡ ਮਿੱਲ ਮਾਲਿਕਾਂ ਵੱਲੋਂ ਕਿਸਾਨਾਂ ਤੋਂ ਕੋਰੇ ਕਾਗਜਾਂ ’ਤੇ ਦਸਤਖਤ ਕਰਵਾ ਕੇ ਲੋਨ ਦਿੱਤੇ ਜਾਣ, ਪਰ ਉਨ੍ਹਾਂ ਦੇ ਬਕਾਏ ਨਾ ਅਦਾ ਕੀਤੇ ਜਾਣ ’ਤੇ ਸਖ਼ਤ ਨੋਟਿਸ ਲਿਆ। ਕੁਝ ਕਿਸਾਨਾਂ ਨੂੰ ਉਨ੍ਹਾਂ ਦੇ ਨਾਂ ’ਤੇ ਬੈਂਕਾਂ ਪਾਸੋਂ ਰਹੇ ਲੋਨ ਦਾ ਸਿਰਫ ਕੁਝ ਹਿੱਸਾ ਹੀ ਮਿੱਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਤੀ ਕਿਸਾਨ ਇਕ ਮਿੱਲ ਵੱਲੋਂ 3 ਲੱਖ ਰੁਪਏ ਦਾ ਵੱਡਾ ਲੋਨ ਲਿਆ ਗਿਆ ਹੈ ਤੇ ਹਜ਼ਾਰਾਂ ਕਿਸਾਨ ਇਸ ਮਿੱਲ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਾਈਵੇਟ ਖੰਡ ਮਿੱਲਾਂ ਵੱਲੋਂ ਇਸ ਸੀਜ਼ਨ ਅਚਾਨਕ ਬਿਨ੍ਹਾਂ ਨੋਟਿਸ ਦਿੱਤੇ ਘਾਟਾ ਪੈਣ ਦੀ ਗੱਲ ਕਹਿ ਕੇ ਕ੍ਰਸਿੰਗ ਕਰਨ ਖਿਲਾਫ ਫੈਸਲਾ ਲੈ ਲਿਆ। ਉਨ੍ਹਾਂ ਨੇ ਮੰਨਿਆ ਕਿ ਖੰਡ ਦਾ ਮਾਰਕੀਟ ਰੇਟ ਘੱਟਣ ਕਾਰਨ ਖੰਡ ਮਿੱਲਾਂ ਘਾਟੇ ’ਚ ਨਹੀਂ ਚੱਲ ਸਕਦੀਆਂ, ਜਦਕਿ ਗੰਨੇ ਦੇ ਮੁੱਲ ਤੈਅ ਕੀਤੇ ਜਾਂਦੇ ਹਨ।

ਧਰਨੇ ’ਚ ਸ਼ਾਮਿਲ ਹੋਣ ਵਾਲੇ ਹੋਰਨਾਂ ਸੀਨੀਅਰ ਕਾਂਗਰਸੀ ਆਗੂਆਂ ’ਚ ਰਾਕੇਸ਼ ਪਾਂਡੇ ਵਿਧਾਇਕ ਲੁਧਿਆਣਾ ਉੱਤਰੀ, ਸੁਰਿੰਦਰ ਡਾਵਰ ਵਿਧਾਇਕ ਲੁਧਿਆਣਾ ਕੇਂਦਰੀ, ਭਾਰਤ ਭੂਸ਼ਣ ਆਸ਼ੂ ਵਿਧਾਇਕ ਲੁਧਿਆਣਾ ਪੱਛਮੀ, ਰਜਨੀਸ਼ ਬੱਬੀ ਵਿਧਾਇਕ ਮੁਕੇਰੀਆਂ, ਚਰਨਜੀਤ ਕੌਰ ਬਾਜਵਾ ਵਿਧਾਇਕ ਕਾਦੀਆਂ, ਪਵਨ ਆਦਿਆ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ, ਸੁਖਪਾਲ ਸਿੰਘ ਖੈਹਰਾ ਬੁਲਾਰਾ ਪ੍ਰਦੇਸ਼ ਕਾਂਗਰਸ, ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ, ਕੰਵਲਜੀਤ ਲਾਲੀ ਸਾਬਕਾ ਵਿਧਾਇਕ, ਅਮਰਜੀਤ ਸਿੰਘ ਸਮਰਾ ਸਾਬਕਾ ਵਿਧਾਇਕ, ਗੁਰਬਿੰਦਰ ਸਿੰਘ ਅਟਵਾਲ ਸਾਬਕਾ ਮੰਤਰੀ, ਅਨਿਲ ਦੱਤਾ ਸਕੱਤਰ ਪ੍ਰਦੇਸ਼ ਕਾਂਗਰਸ, ਵਿਨੈ ਮਹਾਜਨ ਸਕੱਤਰ ਪ੍ਰਦੇਸ਼ ਕਾਂਗਰਸ, ਰਾਣਾ ਰਜਿੰਦਰ ਪਾਲ ਸਿੰਘ ਰੰਧਾਵਾ ਸਕੱਤਰ ਪ੍ਰਦੇਸ਼ ਕਾਂਗਰਸ, ਵਰਿੰਦਰ ਸ਼ਰਮਾ ਸਕੱਤਰ ਪ੍ਰਦੇਸ਼ ਕਾਂਗਰਸ, ਸਤਨਾਮ ਬਿੱਟਾ ਸਕੱਤਰ ਪ੍ਰਦੇਸ਼ ਕਾਂਗਰਸ, ਗੁਰਵਿੰਦਰ ਸਿੰਘ ਬਾਲੀ ਸਕੱਤਰ ਪ੍ਰਦੇਸ਼ ਕਾਂਗਰਸ, ਬਰਿੰਦਰ ਸਿੰਘ ਛੋਟੇਪੁਰ ਸਕੱਤਰ ਪ੍ਰਦੇਸ਼ ਕਾਂਗਰਸ, ਕਮਲਜੀਤ ਸਿੰਘ ਓਹਰੀ ਸਕੱਤਰ ਪ੍ਰਦੇਸ਼ ਕਾਂਗਰਸ, ਬਲਦੀਸ਼ ਤੂਰ ਸਕੱਤਰ ਪ੍ਰਦੇਸ਼ ਕਾਂਗਰਸ, ਜੋਗਿੰਦਰ ਪਾਲ ਸਕੱਤਰ ਪ੍ਰਦੇਸ਼ ਕਾਂਗਰਸ, ਸੇਠ ਸਤਪਾਲ ਮੱਲ ਸਕੱਤਰ ਪ੍ਰਦੇਸ਼ ਕਾਂਗਰਸ, ਗੁਰਮੀਤ ਪਾਹੜਾ ਸਕੱਤਰ ਪ੍ਰਦੇਸ਼ ਕਾਂਗਰਸ, ਜਗਜੀਤ ਬਿੱਟੂ ਸਕੱਤਰ ਪ੍ਰਦੇਸ਼ ਕਾਂਗਰਸ, ਮਨੀਸ਼ ਭਾਰਦਵਾਜ ਕਾਰਜਕਾਰਨੀ ਮੈਂਬਰ ਪ੍ਰਦੇਸ ਕਾਂਗਰਸ, ਇੰਦਰਜੀ ਸਿੰਘ ਰੰਧਾਵਾ ਕਾਰਜਕਾਰਨੀ ਮੈਂਬਰ ਪ੍ਰਦੇਸ਼ ਕਾਂਗਰਸ, ਬਲਵਿੰਦਰ ਸਿੰਘ ਲਾਡੀ ਕਾਜਕਾਰਨੀ ਮੈਂਬਰ ਪ੍ਰਦੇਸ਼ ਕਾਂਗਰਸ, ਰਾਜੀਵ ਭਗਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਅੰਮ੍ਰਿਤਸਰ ਸ਼ਹਿਰੀ, ਅਨਿਲ ਵਿੱਜ ਪ੍ਰਧਾਨ ਜ਼ਿਲ੍ਹਾ ਕਾਂਗਰਸ ਪਠਾਨਕੋਟ, ਇੰਦਰਪਾਲ ਸਿੰਘ ਧੰਨਾ ਚੇਅਰਮੈਨ ਲੀਗਲ ਸੈੱਲ ਪ੍ਰਦੇਸ਼ ਕਾਂਗਰਸ, ਕੰਵਰ ਹਰਪ੍ਰੀਤ ਸਿੰਘ ਚੇਅਰਮੈਨ ਜਨ ਕਲਿਆਣ ਤੇ ਪ੍ਰਚਾਰ ਸੈੱਲ ਪ੍ਰਦੇਸ਼ ਕਾਂਗਰਸ, ਜਤਿੰਦਰਪਾਲ ਸਿੰਘ ਬੇਦੀ ਚੇਅਰਮੈਨ ਵਪਾਰ ਸੈੱਲ, ਨਿਮਿਸ਼ਾ ਮਹਿਤਾ ਚੇਅਰਪਰਸਨ ਸੋਸ਼ਲ ਵੈਲਫੇਅਰ ਤੇ ਐਜੁਕੇਸ਼ਨ ਸੈੱਲ ਪ੍ਰਦੇਸ਼ ਕਾਂਗਰਸ, ਕੁਲਬੀਰ ਸਿੰਘ ਜੀਰਾ ਮੀਤ ਪ੍ਰਧਾਨ ਪੰਜਾਬ ਯੂਥ ਕਾਂਗਰਸ, ਲਖਵਿੰਦਰ ਸਿੰਘ ਭਿੰਡਰ, ਸੰਜੀਵ ਬੁੱਗਾ, ਦਲਜੀਤ ਰਾਜੂ, ਬਲਬੀਰ ਗੋਸਲ, ਹਰਜੀ ਮਾਨ, ਰਵਿੰਦਰ ਦੀਵਾਨ ਸਕੱਤਰ, ਕਮਲਜੀਤ ਚਾਵਲਾ ਤੇ ਕਰਨ ਲਾਲੀ ਵੀ ਮੌਜ਼ੂਦ ਸਨ।
ਇਸ ਦੌਰਾਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਨਸ਼ਿਆਂ ਤੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਹੇ ਅਫਸਰ ਨਿਰੰਜਨ ਸਿੰਘ ਦੇ ਤਬਾਦਲੇ ਦੇ ਕੇਸ ’ਚ ਮਾਲ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਦਾ ਨਾਂ ਲਏ ਜਾਣ ’ਤੇ ਬਾਜਵਾ ਨੇ ਕਿਹਾ ਕਿ ਨਿਰਜੰਨ ਸਿੰਘ ਵੱਲੋਂ ਮਾਨਯੋਗ ਹਾਈ ਕੋਰਟ ’ਚ ਫਾਈਲ ਕੀਤੇ ਜਵਾਬ ਨਾਲ ਕਾਂਗਰਸ ਦਾ ਪੱਖ ਸਾਬਤ ਹੋ ਗਿਆ ਹੈ।  ਨਸ਼ਾ ਤਸਕਰੀ ਮਾਮਲੇ ਦੀ ਜਾਂਚ ਕਰ ਰਹੇ ਈ.ਡੀ ਅਫਸਰ ਵੱਲੋਂ ਕੀਤੇ ਗਏ ਖੁਲਾਸੇ ਕਿ ਉਸਨੂੰ ਇਸ ਕਾਰਨ ਟਰਾਂਸਫਰ ਕੀਤਾ ਗਿਆ ਸੀ, ਕਿਉਂਕਿ ਉਸਨੇ ਬਹੁ ਕਰੋੜੀ ਨਸ਼ਾ ਤਸਕਰੀ ਮਾਮਲੇ ’ਚ ਕਥਿਤ ਸ਼ਮੂਲਿਅਤ ਨੂੰ ਲੈ ਕੇ ਬਿਕ੍ਰਮ ਮਜੀਠੀਆ ਨੂੰ ਸੰਮਨ ਭੇਜਿਆ ਸੀ, ਬਾਦਲ ਤੇ ਮਜੀਠੀਆ ਪਰਿਵਾਰਾਂ ਦੇ ਇਸ਼ਾਰੇ ’ਤੇ ਬਿਕ੍ਰਮ ਸਿੰਘ ਮਜੀਠੀਆ ਨੂੰ ਬਚਾਏ ਜਾਣ ਲਈ ਚੱਲ ਰਹੇ ਬਹੁਤ ਵੱਡੇ ਅਪ੍ਰੇਸ਼ਨ ਦਾ ਖੁਲਾਸਾ ਕਰਦਾ ਹੈ। ਹਾਈ ਕੋਰਟ ’ਚ ਕੀਤਾ ਗਿਆ ਖੁਲਾਸਾ ਇਸ ਗੱਲੋਂ ਵੀ ਮਹੱਤਵ ਰੱਖਦਾ ਹੈ, ਕਿਉਂਕਿ ਈ.ਡੀ. ਸਿੱਧੇ ਤੌਰ ’ਤੇ ਵਿੱਤ ਮੰਤਰਾਲੇ ਦੀ ਅਧੀਨ ਆਉਂਦੀ ਹੈ ਅਤੇ ਮਜੀਠੀਆ ਦੀ ਭੈਣ ਹਰਸਿਮਰਤ ਕੌਰ ਬਾਦਲ ਕੇਂਦਰੀ ਵਿੱਤ ਮੰਤਰੀ ਦੀ ਕੈਬਿਨੇਟ ’ਚ ਸਾਥੀ ਹਨ। ਇਹ ਖੁਲਾਸਾ ਭਾਜਪਾ ਦੇ ਨਸ਼ਾ ਤਸਕਰੀ ਮਾਮਲੇ ਦੇ ਦੋਸ਼ੀਆਂ ਨੂੰ ਬਚਾਏ ਜਾਣ ਵੱਲ ਇਸ਼ਾਰਾ ਕਰਦਾ ਹੈ, ਜਿਸਦੇ ਅੰਤਰਰਾਸ਼ਟਰੀ ਸਬੰਧ ਹਨ।
ਉਨ੍ਹਾਂ ਨੇ ਕਿਹਾ ਕਿ ਨਸ਼ਾ ਤਸਕਰੀ ਮਾਮਲੇ ’ਚ ਸਿਰਫ ਅਕਾਲੀ ਆਗੂਆਂ ਦੇ ਨਾਂ ਹੀ ਨਹੀਂ ਸਾਹਮਣੇ ਆਏ ਹਨ, ਬਲਕਿ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਵੀ ਇਸ ਕਲੱਬ ਦਾ ਹਿੱਸਾ ਬਣ ਚੁੱਕੇ ਹਨ, ਜਿਨ੍ਹਾਂ ਦੇ ਨਜ਼ਦੀਕੀਆਂ ਨੂੰ ਨਸ਼ਾ ਤਸਕਰਾਂ ਨੂੰ ਸ਼ੈਅ ਦੇਣ ਲਈ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਮਲ ਸ਼ਰਮਾ ਦੇ ਪੀ.ਏ. ਜਿੰਮੀ ਸੰਧੂ ਦੀ ਗ੍ਰਿਫਤਾਰੀ ਤੋਂ ਬਾਅਦ ਸੱਚਾਈ ਸਾਹਮਣੇ ਆ ਗਈ ਹੈ। ਇਸ ਤੋਂ ਇਲਾਵਾ, ਮਾਮਲੇ ’ਚ ਫਿਰੋਜ਼ਪੁਰ ਤੋਂ ਉਨ੍ਹਾਂ ਦੇ ਕਈ ਸਾਥੀਆਂ ਦੇ ਨਾਂ ਫਿਰੋਜ਼ਪੁਰ ’ਚੋਂ ਸਾਹਮਣੇ ਆਏ ਹਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਭਾਜਪਾ ਵੀ ਇਕ ਦਾਗ੍ਹੀ ਪਾਰਟੀ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਜ਼ੋਰ ਦਿੰਦਿਆਂ ਪੰਜਾਬ ’ਚ ਨਸ਼ਾ ਤਸਕਰੀ ’ਚ ਦੋਵੇਂ ਅਕਾਲੀ ਤੇ ਭਾਜਪਾ ਆਗੂਆਂ ਦੀ ਸ਼ਮੂਲਿਅਤ ਦੀ ਅਦਾਲਤ ਤੋਂ ਸੀ.ਬੀ.ਆਈ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ।

WRITTEN BY