Skip to content
Independent perspectives. Global stories.
BREAKING

ਹਮੇਸ਼ਾ ਵਿਵਾਦਾਂ ਵਿੱਚ ਘਿਰੇ ਰਹਿਣ ਵਾਲਾ ਸਮਾਣਾ ਦਾ ਸਿਵਲ ਹਸਪਤਾਲ ਧੱਕੇ ਨਾਲ ਕਰ ਰਿਹੈ ਮਰੀਜ਼ਾਂ ਦੀ ਛੁੱਟੀ

Share this story

ਸਮਾਣਾ, 25 ਅਗਸਤ (ਬਲਜੀਤ ਸਿੰਘ ਦੋਦੜਾ)- ਹਮੇਸ਼ਾ ਵਿਵਾਦਾ ਦੇ ਘੇਰੇ ਵਿਚ ਰਹਿਣ ਵਾਲਾ ਸਮਾਣਾ ਦਾ ਸਿਵਲ ਹਸਪਤਾਲ ਡਾਕਟਰਾ ਦੀ ਲਾਹਪਰਵਾਹੀ ਕਾਰਨ ਮਰੀਜਾ ਦੀ ਧੱਕੇ ਨਾਲ ਛੂੱਟੀ ਕਰਨ ਦੇ ਲਗ ਰਹੇ ਇਲਜਾਮ ਮਰੀਜਾ ਦੇ ਵਾਰਸਾ ਵਲੋ ਅੱਜ ਹਸਪਤਾਲ ਦੇ ਡਾਕਟਰਾ ਦੇ ਬਰਖਿਲਾਫ ਕੀਤੀ ਨਾਅਰੇਬਾਜੀ ਅਤੇ ਲਾਇਆ ਧਰਨਾ ਬੀਤੇ ਦਿਨੀ ਪਿੰਡ ਵੜੇਚਾ ਪਤੀ ਸਮਾਣਾ ਵਿਖੇ ਦੋ ਗੂਟਾ ਵਲੋ ਲੜਾਈ ਹੋ ਜਾਣ ਕਾਰਨ 4 ਮਰੀਜਾ ਨੂੰ ਧੱਕੇ ਨਾਲ ਹਸਪਤਾਲ ਵਿਚੋ ਛੂੱਟੀ ਕਰਨ ਕਾਰਨ ਰੋਸ਼ ਵਜੋ ਪਰਿਵਾਰ ਮੈਂਬਰਾ ਵਲੋ ਹਸਪਤਾਲ ਦੇ ਡਾਕਟਰਾ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਅਤੇ ਧਰਨਾ ਲਾਇਆ ਮਰੀਜ ਦੇ ਪਰਿਵਾਰਕ ਮੈਂਬਰਾ ਵਲੋ ਇਹ ਵੀ ਕਿਹਾ ਕਿ ਡਾਕਟਰਾ ਦੀ ਮਿਲਿਭੂਗਤ ਹੋਣ ਕਰਕੇ ਉਨਾ ਦੇ ਮਰੀਜਾ ਦੀ ਛੂੱਟੀ ਕਰ ਦਿੱਤੀ ਗਈ ਉਨਾ ਵਲੋ ਇਹ ਵੀ ਕਿਹਾ ਕਿ ਡਾਕਟਰਾ ਵਲੋ ਦੂਜੇ ਗਰੂਪ ਤੋ ਰਿਸਵਤ ਲੈ ਕੇ 24 ਘੰਟੇ ਬਾਦ ਹੀ ਛੂਟੀ ਕਰ ਦਿੱਤੀ ਗਈ ਅਤੇ

ਮਰੀਜਾ ਨੂੰ ਹਸਪਤਾਲ ਦੇ ਬਾਹਰ ਕੱਢ ਦਿਤਾ ਗਿਆ ਅਤੇ ਦੂਜਾ ਗਰੂਪ ਬਿਨਾ ਕਿਸੇ ਤਰ੍ਹਾ ਦੀ ਸੱਟਾ ਲਗੇ ਹਸਪਤਾਲ ਦੇ ਅੰਦਰ ਜੇਰੇ ਇਲਾਜ ਹੈ ਸੂਚਨਾ ਮਿਲਣ ਤੇ ਸਿਟੀ ਪੁਲਿਸ ਵਲੋਬਾਹਰ ਪਏ ਮਰੀਜਾ ਨੂੰ ਚੁਕ ਕੇ ਹਸਪਤਾਲ ਦੇ ਅੰਦਰ ਲਿਆਂਦਾ ਗਿਆ। ਇਸ ਸੰਬਧੀ ਜਦੋ ਹਸਪਤਾਲ ਦੇ ਡਾਕਟਰ ਅਰਵਿੰਦ ਵਰਮਾ ਨਾਲ ਗੱਲ ਕੀਤੀ ਤਾਂ ਉਨਾ ਦਸਿਆ ਕਿ ਉਨਾ ਆਪਨੇ ਤੇ ਲਗੇ ਹੋਏ ਇਲਜਾਮਾ ਨੂੰ ਨਕਾਰਿਆ ਅਤੇ ਹੋਰ ਮਰੀਜ ਹਸਪਤਾਲ ਵਿਚ ਦਾਖਲ ਹੋਣ ਦੀ ਗੱਲ ਕਹਿ ਅਤੇ ਹਸਪਤਾਲ ਵਿਚ ਜਗਹ ਨਾਂ ਹੋਣ ਦੀ ਗੱਲ ਕੇ ਆਪਨਾ ਪੱਲਾ ਝਾੜੀਆ। ਜ਼ਿਕਰਯੋਗ ਹੈ ਕਿ ਸਰਕਾਰੀ ਹਸਪਤਾਲ ਵਿਚ ਪਿਛੱਲੇ ਦੋ ਮਹੀਨੇ ਤੋ ਸਿਨਅਰ ਮੇਡੀਕਲ ਅਫਸਰ ਹੀ ਨਹੀ ਹੈ ਅਤੇ 5 ਡਾਕਟਰ ਅਤੇ 12 ਨਰਸਾ ਹੀ ਇਸ ਹਸਪਤਾਲ ਘੱਟ ਹਨ ਜਿਸ ਕਾਰਨ ਆਮ ਮਰੀਜਾ ਨੂੰ ਕਾਫੀ ਮੁਸਕੀਲਾ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋ ਇਸ ਸੰਬਧੀ ਸਹਾਇਕ ਮੇਡੀਕਲ ਅਫਸਰ ਤੇਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨਾ ਨੇ ਕਿਹਾ ਕਿ ਹਸਪਤਾਲ ਵਿਚ ਡਾਕਟਰਾ ਦੀ ਘਾਟ ਹੈ ਅਤੇ ਇਸ ਬਾਰੇ ਸਰਕਾਰ ਨੂੰ ਲਿਖਤੀ ਦਿਤਾ ਹੋਇਆ ਹੈ।

WRITTEN BY