ਗਿੱਦੜਬਾਹਾ, 24 ਅਗਸਤ (ਜਸਕਰਨ ਸਿੱਧੂ ਰਾਜਾ)- ‘ਗਿੱਦੜਬਾਹਾ ਹਲਕੇ ਦੇ ਵਿਕਾਸ ਲਈ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਤੇ ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਦਾ ਹਲਕੇ ਦੇ ਵਿਕਾਸ ਲਈ ਵਿਸ਼ੇਸ਼ ਯੋਗਦਾਨ ਹੈ, ਬਾਦਲ ਸਾਹਿਬ ਦੇ ਸਹਿਯੋਗ ਤੇ ਕਿਸਾਨਾਂ ਪ੍ਰਤੀ ਹਰਦਰਦੀ ਕਾਰਣ ਹੀ ਦੀ ਨਿਊ ਗਿੱਦੜਬਾਹਾ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਲਿ: ਦਾ ਨਵਾਂ ਦਫਤਰ ਬਣ ਕੇ ਤਿਆਰ ਹੋਇਆ ਹੈ।’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਨਿਊ ਗਿੱਦੜਬਾਹਾ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਲਿ: ਦੇ ਨਵੇਂ ਬਣੇ ਦਫਤਰ ਦਾ ਉਦਘਾਟਨ ਕਰਨ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ. ਹਰਦੀਪ ਸਿੰਘ ਡਿੰਪੀ ਢਿੱਲੋਂਨੇ ਹਾਜਰ ਇਕੱਠ ਨੂੰ ਸੰਬੋਧਨ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਇਸ ਦਫਤਰ ਦੇ ਬਣਨ ਨਾਲ ਹੁਣ ਕਿਸਾਨ ਆਸਾਨੀ ਨਾਲ ਆਪਣੀਆਂ ਖੇਤੀਬਾੜੀ ਸਬੰਧੀ ਲੋੜਾਂ ਪੂਰੀਆ ਕਰ ਸਕਣਗੇ। ਇਸ ਮੌਕੇ ਪ੍ਰਬੰਧਕਾਂ ਵੱਲੋਂ ਪਾਠ ਦਾ ਭੋਗ ਪਾਉਣ ਉਪਰੰਤ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਚੇਅਰਮੈਨ ਗੁਰਮੀਤ ਸਿੰਘ ਮਾਨ, ਮਨੀ ਢਿੱਲੋਂ ਸ਼ਹਿਰੀ ਇੰਚਾਰਜ, ਨਗਰ ਕੌਂਸਲ ਦੇ ਪ੍ਰਧਾਨ ਜਸਵੰਤ ਸਿੰਘ ਸਿੱਧੂ, ਉਪ ਪ੍ਰਧਾਨ ਕੁਲਵਿੰਦਰ ਸਿੰਘ ਢਿੱਲੋਂ, ਸਰਕਲ ਪ੍ਰਧਾਨ ਚਰਨਜੀਤ ਸਿੰਘ ਭੂੰਦੜ੍ਹ, ਜਥੇਦਾਰ ਗੁਰਪਾਲ ਸਿੰਘ ਗੋਰਾ, ਪ੍ਰਦੀਪ ਸਿੰਘ ਸੰਧੂ ਦਫਤਰ ਇੰਚਾਰਜ, ਬਲਰਾਜ ਮਾਨ ਪ੍ਰਧਾਨ, ਉਪ-ਪ੍ਰਧਾਨ ਬਲਰਾਜ ਸਿੱਧੂ (ਕਾਲਾ), ਮੰਦਰ ਮਾਨ, ਕੌਂਸਲਰ ਮਾਧੋਦਾਸ ਸਿੰਘ, ਜਗਜੀਤ ਮਾਨ, ਸੁਭਦੀਪ ਸਿੱਧੂ, ਜਸਵੀਰ ਸਿੰਘ ਸਿੱਧੂ, ਲੱਕੀ ਸਿੱਧੂ, ਹੈਪੀ ਸਿੱਧੂ ਆਦਿ ਹਾਜ਼ਰ ਸਨ।



