Skip to content
Independent perspectives. Global stories.
BREAKING

ਪੈਸੇ ਵਾਪਿਸ ਮੰਗਣ ’ਤੇ ਭਰਾ ਨੇ ਕੀਤਾ ਭੈਣ ਨੂੰ ਜ਼ਖਮੀ

Share this story

ਗੁਰੂਹਰਸਹਾਏ, 24 ਅਗਸਤ (ਮਹਿੰਦਰ ਸਿੰਘ ਥਿੰਦ)- ਹੁਣ ਜਦੋਂ ਭੈਣ ਅਤੇ ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਕੁਝ ਦਿਨਾਂ ਬਾਅਦ ਹੀ ਆ ਰਿਹਾ ਹੈ, ਉਥੇ ਇਕ ਘਟਨਾ ਨੇ ਰਿਸ਼ਤਿਆਂ ਦਾ ਪਤਨ ਹੋ ਜਾਣ ਦੀ ਉਦਾਹਰਣ ਪੇਸ਼ ਕੀਤੀ ਹੈ। ਭੈਣ ਵੱਲੋਂ ਉਧਾਰ ਦਿੱਤੇ ਪੈਸੇ ਵਾਪਿਸ ਮੰਗਣ ’ਤੇ ਭਰਾ ਨੇ ਭੈਣ ਦੀ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ। ਪਿੰਡ ਕਿਲੀ ਨਿਵਾਸੀ ਗੀਤਾ ਪਤਨੀ ਹਰਮੇਸ਼ ਵੱਲੋਂ ਦਿੱਤੇ ਬਿਆਨਾਂ ਅਨੁਸਾਰ ਉਸ ਨੇ ਆਪਣੇ ਭਰਾ ਨੂੰ 5000 ਰੁਪਏ ਕੁਝ ਮਹੀਨੇ ਪਹਿਲਾਂ ਦਿੱਤੇ ਸੀ ਅਤੇ ਹੁਣ ਜਦੋਂ ਅੱਜ ਉਸ ਨੇ ਪੈਸੇ ਵਾਪਿਸ ਮੰਗੇ ਤਾਂ ਉਸ ਦੇ ਭਰਾ ਨੇ ਉਸ ਉਪਰ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਬਾਂਹ ਅਤੇ ਲੱਤ ਉਪਰ ਸੱਟਾਂ ਲੱਗੀਆਂ ਹਨ। ਜ਼ਖਮੀ ਔਰਤ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰੂਹਰਸਹਾਏ ਦਾਖਲ ਕਰਵਾਇਆ ਗਿਆ ਹੈ।

WRITTEN BY