ਇਸਲਾਮਾਬਾਦ, 24 ਅਗਸਤ (ਪੀ. ਟੀ.)- ਭਾਰਤ ਦੇ ਨਾਲ ਐਨਐਸਏ ਪੱਧਰ ਦੀ ਗੱਲ ਬਾਤ ਰੱਦ ਕਰਨ ਵਾਲੇ ਪਾਕਿਸਤਾਨ ਨੇ ਐਤਵਾਰ ਨੂੰ ਕਿਹਾ ਕਿ ਅਸੀਂ ਪ੍ਰਮਾਣੂ ਹਥਿਆਰ ਸੰਪੰਨ ਰਾਸ਼ਟਰ ਹਾਂ ਤੇ ਸਾਨੂੰ ਪਤਾ ਹੈ ਕਿ ਆਪਣੇ ਹਿਤਾਂ ਦੀ ਰੱਖਿਆ ਕਿਵੇਂ ਕਰਨੀ ਹੈ। ਪਾਕਿਸਤਾਨੀ ਦੈਨਿਕ ਡਾਨ ਦੇ ਮੁਤਾਬਕ ਸਰਤਾਜ ਅਜ਼ੀਜ਼ ਨੇ ਐਤਵਾਰ ਨੂੰ ਕਿਹਾ ਕਿ ਮੋਦੀ ਦੇ ਭਾਰਤ ਦਾ ਵਰਤਾਓ ਅਜਿਹਾ ਹੈ ਮੰਨ ਲਓ ਉਹ ਖੇਤਰੀ ਸੁਪਰ ਪਾਵਰ ਹੋਣ। ਲੇਕਿਨ ਭਾਰਤ ਇਹ ਜਾਨ ਲਵੇ ਕਿ ਅਸੀਂ ਪ੍ਰਮਾਣੂ ਹਥਿਆਰ ਸੰਪੰਨ ਦੇਸ਼ ਹਾਂ ਤੇ ਸਾਨੂੰ ਪਤਾ ਹੈ ਕਿ ਆਪਣੇ ਹਿਤਾਂ ਦੀ ਰੱਖਿਆ ਕਿਵੇਂ ਕਰਨੀ ਹੈ। ਪਾਕਿਸਤਾਨ ਨੇ ਗੱਲਬਾਤ ਰੱਦ ਹੋਣ ਦਾ ਠੀਕਰਾ ਭਾਰਤ ‘ਤੇ ਹੀ ਭੰਨਿਆ ਹੈ।


