Skip to content
Independent perspectives. Global stories.
BREAKING

ਭਾਰਤੀ ਸ਼ੇਅਰ ਬਾਜ਼ਾਰ ਵਿੱਚ ਕਾਲਾ ਦਿਨ

Share this story

ਮੁੰਬਈ, 24 ਅਗਸਤ (ਪੀ. ਟੀ. ਲਾਇਵ)- ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰਾਂ ’ਚ ਆਈ ਭਾਰੀ ਗਿਰਾਵਟ ਤੇ ਫਿਰ ਅੱਜ ਏਸ਼ੀਆਈ ਬਾਜ਼ਾਰਾਂ ’ਚ ਮਚੇ ਹਾਹਾਕਾਰ ਤੋਂ ਬਾਅਦ ਘਰੇਲੂ ਬਾਜ਼ਾਰਾਂ ’ਚ ਵੀ ਕੁਹਰਾਮ ਮੱਚਿਆ ਹੋਇਆ ਹੈ।ਹਾਲਾਤ ਅਜਿਹੇ ਰਹੇ ਕਿ ਮੁੰਬਈ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ’ਤੇ ਚਲਾ ਗਿਆ।ਦੁਪਹਿਰ ਬਾਅਦ ਤੱਕ ਸੈਂਸੈਕਸ 1520 ਅੰਕ ਡਿਗ ਚੁੱਕਾ ਸੀ, ਉਥੇ ਹੀ, ਨਿਫਟੀ ’ਚ 400 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਆਈ ਤੇ ਇੱਕ ਵਕਤ ਇਹ 7, 850 ਤੱਕ ਜਾ ਡਿੱਗਾ।ਸੱਤ ਸਾਲ ’ਚ ਸ਼ੇਅਰ ਬਾਜ਼ਾਰ ’ਚ ਇਹ ਸਭ ਤੋਂ ਵੱਡੀ ਤੇ ਬੰਬੇ ਸਟਾਕ ਐਕਸਚੇਂਜ ਦੇ ਇਤਿਹਾਸ ਦੀ ਚੌਥੀ ਸਭ ਤੋਂ ਵੱਡੀ ਗਿਰਾਵਟ ਹੈ। ਸੋਮਵਾਰ ਨੂੰ ਮੁੰਬਈ ਸ਼ੇਅਰ ਬਾਜ਼ਾਰ ਦੇ ਸੂਚਕ ਅੰਕ ਨੇ 1624 ਅੰਕਾਂ ਦਾ ਇਤਿਹਾਸਿਕ ਗੋਤਾ ਲਗਾਇਆ। ਕਿਸੇ ਵੀ ਕਾਰੋਬਾਰੀ ਦਿਨ ਵਿੱਚ ਇਹ ਬਾਜ਼ਾਰ ਦੀ ਸਭ ਤੋਂ ਵੱਡੀ ਗਿਰਾਵਟ ਹੈ। ਬਾਜ਼ਾਰ ਦੇ ਬੰਦ ਹੋਣ ਦੇ ਸਮੇਂ ਸੈਂਸੈਕਸ 25,742 ਅੰਕਾਂ ’ਤੇ ਸੀ ਅਤੇ ਇੱਕ ਦਿਨ ਵਿੱਚ ਹੀ ਨਿਵੇਸ਼ਕਾਂ ਦੇ 7 ਲੱਖ ਕਰੋੜ ਰੁਪਏ ਤੋਂ ਵੀ ਜ਼ਿਆਦਾ ਰੁੜ੍ਹ ਗਏ। ਇਸ ਤੋਂ ਪਹਿਲਾਂ ਏਨੀ ਵੱਡੀ ਗਿਰਾਵਟ ਸ਼ੇਅਰ ਬਾਜ਼ਾਰ ਵਿੱਚ ਯੂਪੀਏ ਦੇ ਕਾਰਜਕਾਲ ਦੌਰਾਨ 21 ਜਨਵਰੀ 2008 ਨੂੰ ਦਰਜ ਕੀਤੀ ਗਈ ਸੀ। ਉਸ ਵੇਲੇ ਬਾਜ਼ਾਰ ਨੇ 2272.93 ਅੰਕਾਂ ਦਾ ਗੋਤਾ ਲਗਾਇਆ ਸੀ।ਡਾਲਰ ਦੇ ਮੁਕਾਬਲੇ ਰੁਪਏ ਦੀ ਹਾਲਤ ਕਾਫੀ ਪਤਲੀ ਬਣੀ ਰਹੀ। ਦੇਰ ਸ਼ਾਮ ਤੱਕ ਇੱਕ ਡਾਲਰ ਦੀ ਕੀਮਤ ਪਿਛਲੇ ਕਾਰੋਬਾਰੀ ਦਿਨ ਦੇ ਮੁਕਾਬਲੇ 90 ਪੈਸੇ ਕਮਜ਼ੋਰ ਹੋ ਕੇ 66 ਰੁਪਏ 92 ਪੈਸੇ ਦੇ ਪੱਧਰ ਤੱਕ ਆ ਗਈ। ਬੁਲੀਅਨ ਬਾਜ਼ਾਰ ਵਿੱਚ ਵੀ ਜ਼ਬਰਦਸਤ ਅਸਥਿਰਤਾ ਦਾ ਮਾਹੌਲ ਹੈ। ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਰੁਖ ਬਣਿਆ ਹੋਇਆ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਦੁਨੀਆ ਭਰ ਦੇ ਤਮਾਮ ਦੇਸ਼ਾਂ ਦੇ ਵਿੱਤੀ ਅਤੇ ਜੀਨਜ਼ ਬਾਜ਼ਾਰ ਵਿੱਚ ਇੱਕੋ ਵੇਲੇ ਏਨੀ ਵੱਡੀ ਗਿਰਾਵਟ ਨੂੰ ਛੋਟੀ ਜਿਹੀ ਪ੍ਰਕਿਰਿਆ ਕਹਿ ਕੇ ਨਹੀਂ ਟਾਲਿਆ ਜਾ ਸਕਦਾ। ਇਸ ਦੌਰਾਨ ਆਰਬੀਆਈ ਦੇ ਗਵਰਨਰ ਦਾ ਬਿਆਨ ਆਇਆ ਅਤੇ ਉਸ ਦੇ ਬਾਅਦ ਵਿੱਤ ਮੰਤਰੀ ਅਰੁਨ ਜੇਤਲੀ ਨੇ ਵੀ ਬਾਜ਼ਾਰ ਨੂੰ ਭਰੋਸਾ ਦਿਵਾਉਣ ਦਾ ਯਤਨ ਕੀਤਾ, ਪਰ ਇਸ ਦਾ ਕੁਛ ਖਾਸ ਅਸਰ ਨਹੀਂ ਹੋਆਇ। ਨੈਸ਼ਨਲ ਸਟਾਕ ਐਕਸਚੇਂਜ ਦੀ 491 ਅੰਕਾਂ ਦੀ ਗਿਰਾਵਟ ਦੇ ਨਾਲ 7809 ਅੰਕਾਂ ’ਤੇ ਬੰਦ ਹੋਇਆ ਹੈ। ਸ਼ੇਅਰ ਬਾਜ਼ਾਰ ਦੀ ਇਹ ਮੰਦੀ ਮੁਦਰਾ ਬਾਜ਼ਾਰ ਵਿੱਚ ਵੀ ਦੇਖੀ ਗਈ।

WRITTEN BY