Skip to content
Independent perspectives. Global stories.
BREAKING

ਸਮਾਜ ਵਿਰੋਧੀ ਅਨਸਰਾਂ ਖਿਲਾਫ ਨਥਾਣਾ ਪੁਲਿਸ ਨੇ ਸ਼ਿਕੰਜਾਂ ਕੱਸਿਆ

Share this story

ਨਥਾਣਾ, 23 ਅਗਸਤ (ਇੰਦਰਜੀਤ ਨਥਾਣਾ)- ਥਾਣਾ ਨਥਾਣਾ ਪੁਲਸ ਨੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਸ਼ਿਕੰਜਾ ਕਸ ਦਿੱਤਾ ਹੈ। ਨਵੇਂ ਆਏ ਥਾਣਾ ਮੁਖੀ ਇੰਸਪੈਕਟਰ ਬਲਜੀਤ ਸਿੰਘ ਬਰਾੜ ਅਤੇ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਅਹੁਦਾ ਸੰਭਾਲਦਿਆਂ ਪੱਤਰਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁੱਲੜਬਾਜੀ ਕਰਦੀ ਮੁਡੀਰ, ਮੋਟਰਸਾਈਕਲਾਂ ਤੋਂ ਪਟਾਕੇ ਪਾਉਣ ਵਾਲੇ ਅਤੇ ਬੱਸ ਅੱਡੇ ਵਿੱਚ ਬਿਨ੍ਹਾਂ ਵਜ੍ਹਾ ਤੋਂ ਖੜਨ ਵਾਲੀ ਮੁਡੀਰ, ਭੂਡ ਆਸ਼ਕਾਂ ਨੂੰ, ਟ੍ਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਵਲਿਆਂ ਨੂੰ, ਟਰੈਕਟਰਾਂ ਤੇ ਵੱਡੇ-ਵੱਡੇ ਸਪੀਕਰ ਲਗਾਕੇ ਅਵਾਜ਼ ਪ੍ਰਦੂਸ਼ਣ ਕਰਨ ਵਲਿਆਂ ਅਤੇ ਨਸ਼ਾ ਤਸਕਰਾਂ ਨੂੰ ਕਿਸੇ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਤੇ ਇਨ੍ਹਾਂ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਅਨਸ਼ਰਾਂ ਨੂੰ ਸਿੱਧੇ ਰਸਤੇ ਪਾਉਣ ਲਈ ਉਨ੍ਹਾਂ ਨੇ ਇਸ ਇਲਾਕੇ ਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।

WRITTEN BY