ਭਵਾਨੀਗੜ੍ਹ/ਸੰਗਰੂਰ, 23 ਅਗਸਤ (ਇਕਬਾਲ ਬਾਲੀ, ਕ੍ਰਿਸ਼ਨ ਗਰਗ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜਿਲ੍ਹਾ ਸੰਗਰੂਰ ਵਲੋਂ ਜਿਲ੍ਹਾ ਲੁਧਿਆਣਾ ਅਤੇ ਜਿਲ੍ਹਾ ਪਟਿਆਲਾ ਦੇ ਸਾਥੀਆਂ ਦੇ ਸਹਿਯੋਗ ਨਾਲ ਤੜਕਸਾਰ ਹੀ ਗੁਪਤ ਐਕਸ਼ਨ ਕਰਦਿਆਂ ਵਿੱਤ ਤੇ ਯੋਜਨਾ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ ਦਾ ਘਿਰਾਓ ਕਰਕੇ ਪੰਜਾਬ ਸਰਕਾਰ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ ਗਈ ਜਿਉਂ ਹੀ ਇਸ ਘਿਰਾਓ ਦੀ ਸੂਚਨਾ ਪੁਲੀਸ ਨੂੰ ਮਿਲੀ ਤਾਂ ਜਿਲ੍ਹਾ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਡਾ. ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵਲੋਂ ਮੈਡੀਕਲ ਪ੍ਰੈਕਟੀਸ਼ਨਰਾਂ ਨਾਲ ਵਾਰ ਵਾਰ ਵਾਅਦੇ ਕੀਤੇ ਜਾ ਰਹੇ ਹਨ, ਪਰ ਬਗੈਰ ਕਿਸੇ ਵਿੱਤੀ ਬੋਝ ਤੋਂ ਅਕਾਲੀ-ਭਾਜਪਾ ਸਰਕਾਰ ਨੇ ਵੱਖ ਵੱਖ ਚੋਣਾਂ ਸਮੇਂ ਵਾਅਦੇ ਕਤੇ ਸਨ। ਉਨ੍ਹਾਂ ਕਿਹਾ
ਕਿ ਜੇਕਰ ਅਕਾਲੀ-ਪਾਜਪਾ ਸਰਕਾਰ ਨੇ 2017 ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਮੈਡੀਕਲ ਪ੍ਰੈਕਟੀਸ਼ਨਰਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਪੰਜਾਬ ਦੇ ਹਰ ਹਲਕੇ ਵਿਚ ਪਿੰਡ ਪੱਧਰ ਤੇ ਅਕਾਲੀ ਭਾਜਪਾ ਸਰਕਾਰ ਵਿਰੁੱਧ ਪ੍ਰਚਾਰ ਕਰਕੇ ਅਕਾਲੀ ਵਜੀਰਾਂ ਅਤੇ ਵਿਧਾਇਕਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਡਾ. ਅਨਵਰ ਭਸੌੜ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਸਬਰ ਦਾ ਪਿਆਲਾ ਹੁਣ ਪਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇੱਕ ਵੱਡੀ ਮੈੜੀਕਲ ਐਸੋਸੀਏਸ਼ਨ ਦੇ ਇਸ਼ਾਰੇ ’ਤੇ ਪੰਜਾਬ ਵਿਚ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਿੱਥੇ ਕਿਤੇ ਵੀ ਸੰਘਰਸ਼ ਦੀ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਉਥੇ ਸੰਘਰਸ਼ ਹੋਰ ਬਲਵਾਨ ਹੋ ਕੇ ਪ੍ਰਚੰਡ ਹੋਇਆ ਏ।
ਇਸ ਰੋਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਸੂਬਾ ਖਜਾਨਚੀ ਮਾਘ ਸਿੰਘ ਮਾਣਕੀ, ਸੂਬਾ ਜਨਰਲ ਸਕੱਤਰ ਜਸਵਿੰਦਰ ਕਾਲਖ, ਬਲਕਾਰ ਸਿੰਘ ਪਟਿਾਲਾ ਸੀਨੀਅਰ ਮੀਤ ਪ੍ਰਧਾਨ, ਡਾ. ਬਲਜਿੰਦਰ ਸਿੰਘ, ਡਾ. ਰਮੇਸ਼ ਕਾਲੀਆ ਮੂਣਕ, ਡਾ. ਅਸ਼ੋਕ ਕਮਾਰ ਵਰਮਾ, ਡਾ. ਹਰਜਿੰਦਰ ਸਿੰਘ ਲੌਂਗੋਵਾਲ, ਡਾ ਅਮਰੀਕ ਸਿੰਘ ਧੂਰੀ, ਡਾ. ਧਰਮਪਾਲ ਸਿੰਘ ਮੀਤ ਪ੍ਰਧਾਨ, ਡਾ. ਸੁਖਦੇਵ ਭਾਂਵਰੀ ਫਤਿਹਗੜ੍ਹ ਸਾਹਿਬ, ਚੇਅਰਮੈਨ ਠਾਕਰਜੀਤ ਸਿੰਘ, ਮੋਹਾਲੀ, ਜਿਲ੍ਹਾ ਲੁਧਿਆਣਾ ਪ੍ਰਧਾਨ ਬਚਨ ਸਿੰਘ, ਜਸਪਾਲ ਸਿੰਘ ਸੀਲੋ ਕਲਾਂ, ਡਾ. ਬਲਜਿੰਦਰ ਸਿੰਘ, ਗੁਰਮੁੱਖ ਸਿੰਘ ਮਾਣਕੀ, ਸਤਨਾਮ ਸਿੰਘ ਦਿਓ ਖਡਊਰ ਸਾਹਿਬ, ਡਾ. ਮੱਖਣ ਸਿੰਘ ਚਹਿਲ, ਡਾ. ਹਾਕਮ ਸਿੰਘ, ਡਾ. ਸਤਪਾਲ ਸਿੰਘ, ਡਾ. ਸੀਤਲ ਸਿੰਘ ਪਟਿਆਲਾ, ਡਾ. ਇਕਬਾਲ ਬਾਲੀ, ਕਰਮਜੀਤ ਸਿੰਘ ਭੱਟੀਵਾਲ ਆਦਿ ਹਾਜ਼ਰ ਸਨ।



