Skip to content
Independent perspectives. Global stories.
BREAKING

ਪਾਕਿਸਤਾਨ ਨੇ ਕਸ਼ਮੀਰ ਮੁੱਦਾ ਊਫਾ ਵਿਖੇ ਕਿਉਂ ਨਹੀਂ ਉਠਾਇਆ : ਰਾਜਨਾਥ ਸਿੰਘ

Share this story

ਲਖਨਊ, 23 ਅਗਸਤ (ਪੀ. ਟੀ. ਲਾਇਵ)- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਆਪਣੇ ਸੰਸਦੀ ਖੇਤਰ ਲਖਨਊ ਦੇ ਦੌਰੇ ਦੇ ਦੌਰਾਨ ਗੁਆਂਢੀ ਦੇਸ਼ ਪਾਕਿਸਤਾਨ ‘ਤੇ ਜਮ ਕੇ ਵਰ੍ਹੇ।ਉਨ੍ਹਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਬਣਨ ਤੋਂ ਬਾਅਦ ਅਸੀਂ ਸਰਹ¤ਦ ‘ਤੇ ਤੈਨਾਤ ਸੁਰ¤ਖਿਆ ਬਲਾਂ ਨੂੰ ਸਪਸ਼ਟ ਕਿਹਾ ਕਿ ਆਪਣੇ ਵ¤ਲੋਂ ਪਹਿਲ ਨਾ ਕਰਨਾ, ਪਰ ਉਧਰੋਂ ਗੋਲੀ ਚ¤ਲਦੀ ਹੈ ਤਾਂ ਫਿਰ ਜਵਾਬ ਦੇਣ ‘ਚ ਗੋਲੀਆਂ ਦੀ ਗਿਣਤੀ ਵੀ ਨਾ ਕਰਨਾ ਤੇ ਇਸਦਾ ਅਸਰ ਵੀ ਹੋਇਆ ਹੈ।ਰਾਜਨਾਥ ਨੇ ਆਪਣੇ ਸੰਸਦੀ ਖੇਤਰ ਦੇ ਤਿੰਨ ਦਿਨਾਂ ਦੌਰੇ ਦੇ ਦੂਜੇ ਦਿਨ ਇ¤ਕ ਪ੍ਰੋਗਰਾਮ ‘ਚ ਕਿਹਾ ਕਿ ਮੈਂ ਨਹੀਂ ਸਮਝਦਾ ਕਿ ਇਸ ਮੁ¤ਦੇ ‘ਤੇ ਦੋ ਰਾਵਾਂ ਹੋ ਸਕਦੀਆਂ ਹਨ।ਜਿ¤ਥੋਂ ਤ¤ਕ ਅ¤ਤਵਾਦ ਦਾ ਸਵਾਲ ਹੈ ਇਹ ਇ¤ਕ ਬਹੁਤ ਵ¤ਡੀ ਚੁਨੌਤੀ ਹੈ, ਪਰ ਜਿ¤ਥੋਂ ਤ¤ਕ ਮੈਂ ਸਮਝਦਾ ਹਾਂ ਇਹ ਚੁਨੌਤੀ ਕੇਵਲ ਭਾਰਤ ਦੇ ਸਾਹਮਣੇਹੀ ਨਹੀਂ, ਸਗੋਂ ਇਹ ਪ੍ਰਸ਼ਨ ਪੂਰੇ ਅੰਤਰਰਾਸ਼ਟਰੀ ਭਾਈਚਾਰੇ ਦੇ ਸਾਹਮਣੇ ਹੈ। ਸਿੰਘ ਨੇ ਕਿਹਾ ਕਿ ਅਟ¤ਲ ਬਿਹਾਰੀ ਵਾਜਪਾਈ ਹੀ ਨਹੀਂ, ਸਗੋਂ ਸਾਡੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਗੁਆਂਢੀ ਦੇਸ਼ਾਂ ਦੇ ਨਾਲ ਮਧੁਰ ਸੰਬੰਧਾਂ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਰਹੇ ਹਨ।ਗ੍ਰਹਿ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਪਾਕਿਸਤਾਨ ਨੇ ਕਸ਼ਮੀਰ ਦਾ ਮੁੱਦਾ ਊਫਾ ਸੰਮੇਲਨ ਮੌਕੇ ਕਿਉਂ ਨਹੀਂ ਉਠਾਇਆ।

WRITTEN BY