Skip to content
Independent perspectives. Global stories.
BREAKING

ਵੱਖਵਾਦੀਆਂ ਨੂੰ ਮਿਲਣਾ ਜਾਂ ਕਸ਼ਮੀਰ ’ਤੇ ਗੱਲਬਾਤ ਕਰਨਾ ਚਾਹੁੰਦੇ ਹਨ ਤਾਂ ਨਾ ਆਉਣ ਸਰਤਾਜ : ਸੁਸ਼ਮਾ

Share this story

ਨਵੀਂ ਦਿੱਲੀ, 22 ਅਗਸਤ (ਪੀ. ਟੀ. ਲਾਇਵ)- ਭਾਰਤ ਅਤੇ ਪਾਕਿਸਤਾਨ ਕੌਮੀ ਸੁਰੱਖਿਆ ਸਲਾਹਕਾਰਾਂ ਦਰਮਿਆਨ ਗੱਲਬਾਤ ਦੇ ਬੱਦਲ ਅੱਜ ਉਸ ਵੇਲੇ ਹੋਰ ਗਹਿਰੇ ਹੋ ਗਏ ਜਦ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪ੍ਰੈ¤ਸ ਕਾਨਫਰੰਸ ਦੌਰਾਨ ਸਾਫ ਕਹਿ ਦਿੱਤਾ ਕਿ ਜੇਕਰ ਸ਼ਿਮਲਾ ਸਮਝੌਤੇ ਅਤੇ ਊਫਾ (ਰੂਸ) ਵਿੱਚ ਬਣੀ ਸਹਿਮਤੀ ਦੀ ਭਾਵਨਾ ਦਾ ਸਤਿਕਾਰ ਕਰਦੇ ਹੋਏ ਪਾਕਿਸਤਾਨ ਅੱਤਵਾਦ ਉ¤ਤੇ ਗੱਲ ਕਰਨਾ ਚਾਹੁੰਦਾ ਹੈ ਅਤੇ ਹੁਰੀਅਤ ਨੇਤਾਵਾਂ ਨਾਲ ਗੱਲਬਾਤ ਨਾ ਕਰੇ ਤਾਂ ਭਾਰਤ ਗੱਲਬਾਤ ਲਈ ਰਾਜ਼ੀ ਹੈ। ਜੇਕਰ ਪਾਕਿਸਤਾਨ ਇਹ ਸ਼ਰਤਾਂ ਮੰਨਦਾ ਹੈ ਤਾਂ ਉਹ ਅੱਜ ਰਾਤ 12 ਵਜੇ ਤੱਕ ਜਵਾਬ ਦੇਵੇ। ਇਸ ਦੇ ਬਾਅਦ ਕੱਲ੍ਹ ਪਹਿਲਾਂ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਗੱਲਬਾਤ ਸ਼ੁਰੂ ਹੋ ਜਾਵੇਗੀ।

ਸੁਸ਼ਮਾ ਸਵਰਾਜ ਨੇ ਸਪੱਸ਼ਟ ਕਿਹਾ ਕਿ ਪਾਕਿਸਤਾਨ ਦੇ ਮੁੱਖ ਸੁਰੱਖਿਆ ਸਲਾਹਕਾਰ ਸਰਤਾਜ ਅਜ਼ੀਜ਼ ਸ਼ਿਮਲਾ ਸਮਝੌਤੇ ਦੀ ਭਾਵਨਾ ਦਾ ਸਨਮਾਨ ਕਰਦੇ ਹੋਏ ਗੱਲਬਾਤ ਦਾ ਦਾਇਰਾ ਅੱਤਵਾਦ ਤੋਂ ਅੱਗੇ ਨਾ ਵਧਾਉਣ। ਜੇਕਰ ਉਹ ਇਸ ਲਈ ਰਾਜ਼ੀ ਹਨ ਤਾਂ ਗੱਲਬਾਤ ਲਈ ਜ਼ਰੂਰ ਆਉਣ, ਪਰ ਜੇਕਰ ਉਹ ਹੁਰੀਅਤ ਨੇਤਾਵਾਂ ਨਾਲ ਮਿਲਣਾ ਚਾਹੁੰਦੇ ਹਨ ਅਤੇ ਕਸ਼ਮੀਰ ਉ¤ਤੇ ਗੱਲਬਾਤ ਕਰਨਾ ਚਾਹੁੰਦੇ ਹਨ ਤਾਂ ਉਹ ਭਾਰਤ ਨਾ ਆਉਣ।
ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਸਰਤਾਜ ਅਜ਼ੀਜ਼ ਰੁਖ ਸਪੱਸ਼ਟ ਕਰਨ ਅਤੇ ਗੱਲਬਾਤ ਦੇ ਲਈ ਗੇਂਦ ਭਾਰਤ ਵੱਲ ਸੁੱਟਣ ਦੇ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪ੍ਰੈ¤ਸ ਕਾਨਫਰੰਸ ਕਰਕੇ ਭਾਰਤ ਦਾ ਰੁਖ ਸਪੱਸ਼ਟ ਕੀਤਾ। ਉਨ੍ਹਾਂ ਨੇ ਸਾਫ ਕਿਹਾ ਕਿ ਭਾਰਤ ਪਾਕਿਸਤਾਨ ਦੇ ਦਰਮਿਆਨ ਹੋਣ ਵਾਲੀ ਹਰ ਗੱਲਬਾਤ ਨੂੰ ਵਾਰਤਾ ਨਹੀਂ ਕਿਹਾ ਜਾ ਸਕਦਾ। ਕੰਪੋਜਿਟ ਡਾਇਲਾਗ ਹੀ ਵਾਰਤਾ ਹੈ। ਵਾਰਤਾ ਦੇ 8 ਮੁੱਦਿਆਂ ਵਿੱਚ ਇੱਕ ਸਿਆਚਿਨ ਅਤੇ ਕਸ਼ਮੀਰ ਵੀ ਹੈ ਅਤੇ ਅਸੀਂ ਹਰ ਮੁੱਦੇ ਉ¤ਤੇ ਗੱਲਬਾਤ ਦੇ ਲਈ ਵੱਖ-ਵੱਖ ਲੋਕ ਤੈਅ ਕੀਤੇ ਹਨ।

WRITTEN BY