Skip to content
Independent perspectives. Global stories.
BREAKING

ਆਤਿਆਧੁਨਿਕ ਬੁਨਿਆਦੀ ਢਾਂਚਾ ਵਿਕਸੀਤ ਕਰਨਾ ਪਹਿਲੀ ਤਰਜੀਹ : ਮਨੋਹਰ ਲਾਲ

Share this story

ਚੰਡੀਗੜ੍ਹ, 16 ਅਗਸਤ (ਨਾਗਪਾਲ)– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਆਤਿਆਧੁਨਿਕ ਬੁਨਿਆਦੀ ਢਾਂਚਾ ਵਿਕਸਿਤ ਕਰਨਾ, ਵਧੀਆ ਸਿਹਤ ਅਤੇ ਸਿੱਖਿਆ ਸਹੂਲਤਾ ਪ੍ਰਦਾਨ ਕਰਨਾ, ਪਾਰਦਰਸ਼ੀ ਪ੍ਰਸ਼ਾਸਨ ਦੇਣਾ, ਤੇਜੀ ਨਾਲ ਉਦਯੋਗੀਕਰਨ ਅਤੇ ਨੌਜਵਾਨਾਂ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਉਨ੍ਹਾਂ ਦੀ ਸਰਕਾਰ ਦੀ ਪਹਿਲ ਕਦਮੀ ਹੈ।ਬੀਤੇ ਦਿਨ 69ਵੇਂ ਆਜ਼ਾਦੀ ਦਿਵਸ ਮੌਕੇ ’ਤੇ ਕੁਰੂਕੇਸ਼ਤਰ ਵਿਚ ਆਯੋਜਿਤ ਸਮਾਰੋਹ ਵਿਚ ਰਾਸ਼ਟਰੀ ਝੰਡਾ ਲਹਿਰਾਉਣ ਦੇ ਬਾਅਦ ਆਪਣੇ ਸੰਬੋਧਨ ਵਿਚ ਉਨ੍ਹਾਂ ਹਰਿਆਣਾ ਸਰਕਾਰ ਦੀ ਭਵਿੱਖ ਦੀ ਰੂਪਰੇਖਾ ਨੂੰ ਜਨਤਾ ਦੇ ਸਾਹਮਣੇ ਰੱਖਿਆ। ਇਸ ਮੌਕੇ ਉਨ੍ਹਾਂ ਸ਼ਾਸਤਰ ਪੁਲਿਸ, ਹੋਮ ਗਾਰਡ, ਐਨਸੀਸੀ ਅਤੇ ਹੋਰ ਪੁਲਿਸ ਦੇ ਦਲ ਤੋਂ ਸਲਾਮੀ ਲਈ। ਸੂਬਾ ਵਾਸੀਆਂ ਨੂੰ 69ਵੇਂ ਆ²ਜਾਦੀ

ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਾਡੇ ਇਤਿਹਾਸ ਵਿਚ 15 ਅਗਸਤ ਦਾ ਦਿਨ ਬਲੀਦਾਨ, ਸ਼ਹੀਦਾਂ ਦੇ ਸਨਮਾਨ, ਸਾਡੇ ਸੁਤੰਤਰਤਾ ਸੈਲਾਨੀਆਂ ਦੀ ਆਨ ਅਤੇ ਰਾਸ਼ਟਰ ਦੀ ਸ਼ਾਨ ਦਾ ਪ੍ਰਤੀ ਹੈ। ਇਕ ਪਾਸੇ ਮਹਾਤਮਾ ਗਾਂਧੀ ਜੀ ਦੀ ਅਗਵਾਈ ਵਿਚ ਅਹਿੰਸਾ ਦੇ ਰਸਤੇ ’ਤੇ ਚਲਦੇ ਹੋਏ ਆਜ਼ਾਦੀ ਦੀ ਲੜਾਈ ਲੜੀ ਗਈ ਅਤੇ ਦੂਜੇ ਪਾਸੇ ਅਨੇਕਾਂ ਕ੍ਰਾਂਤੀਕਾਰੀ ਸਰ ਫਿਰੋਸ਼ੀ ਦੀ ਤਮਨਾ ਦੇ ਨਾਲ ਫਾਂਸੀਆਂ ਦੇ ਫੰਦੇ ਝੂੰਮ ਗਏ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਲੋਕ ਮਾਂ ਭੂਮੀ ਦੀ ਆ²ਜਾਦੀ ਦੀ ਲੜਾਈ ਵਿਚ ਕੁਰਬਾਨੀ ਕਰਨ ਵਿਚ ਹਮੇਸਾ ਅੱਗੇ ਰਹੇ ਅਤੇ ਹੁਣ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਦੇ ਲਈ ਬਲੀਦਾਨ ਦੇਣ ਵਿਚ ਮੋਹਰੀ ਹਨ। ਉਨ੍ਹਾਂ ਕਿਹਾ ਕਿ 10 ਮਈ 1857 ਨੂੰ ਅੰਬਾਲਾ ਛਾਉਣੀ ਤੋਂ ਸ਼ੁਰੂ ਹੋਏ ਕ੍ਰਾਂਤੀ ਦੇ ਸ਼ਹੀਦਾਂ ਦੀ ਸਮਰਿਤੀ ਨੂੰ ਚਿਰ ਸਥਾਈ ਬਣਾਉਣਾ ਸਾਫਾ ਫਰਜ ਹੈ। ਇਸ ਲਈ ਸਰਕਾਰ ਅੰਬਾਲਾ ਵਿਚ 22 ਏਕੜ ਭੂਮੀ ’ਤੇ ਅੰਤਰਰਾਸ਼ਟਰੀ ਪੱਧਰ ਦਾ ਇਕ ਸ਼ਹੀਦੀ ਸਮਾਰਕ ਬਣਾ ਰਹੇ ਹੈ, ਜੋ ਭਾਵੀ ਪੀੜੀ ਨੂੰ ਦੇਸ਼ ਹਿੱਤ ਦੇ ਲਈ ਤਿਆਗ, ਸੇਵਾ ਅਤੇ ਕੁਰਬਾਨੀ ਦੀ ਪ੍ਰੇਰਣਾ ਦਿੰਦਾ ਰਹੇਗਾ। ਮੁੱਖ ਮੰਤਰੀ ਨੇ ਕਿਹਾ ਕਿ ਲੋਕਤੰਤਰ ਆਜ਼ਾਦ ਭਾਰਤ ਦਾ ਅਨੋਮਲ ਹੈ। ਸਾਲ 1975 ਵਿਚ ਲਗੀ ਐਮਰਜੈਂਸੀ ਸਾਡੇ ਲੋਕਤੰਤਰ ਦੇ ਇਤਿਹਾਸ ਵਿਚ ਇਕ ਕਾਲਾ ਅਧਿਆਏ ਸੀ। ਲੋਕ ਤੰਤਰ ਦੀ ਬਹਾਲੀ ਦੇ ਲਈ ਐਮਰਜੈਂਸੀ ਦੇ ਦੌਰਾਨ ਜੇਲ੍ਹ ਗਏ ਲੋਕਾਂ ਦਾ ਸਨਮਾਨ ਕਰਦੇ ਹੋਏ ਸਰਕਾਰ ਨੇ ਉਨ੍ਹਾਂ ਨੂੰ ਆਉਣ ਵਾਲੇ ਗਣਤੰਤਰ ਦਿਵਸ ’ਤੇ ਤਾਮ੍ਰ-ਪੱਤਰ ਦੇ ਕੇ ਸਨਮਾਨਤ ਕਰਨ ਦਾ ਫੈਸਲਾ ਲਿਆ ਹੈ। ਐਂਮਰਜੈਂਸੀ ਦੇ ਦੌਰਾਨ ਜੋ ਲੋਕ ਜੇਲ੍ਹ ਗਏ, ਉਨ੍ਹਾਂ ਨੂੰ ਤਾਮ੍ਰ ਪੱਛਰ ਦੇ ਨਾਲ ਨਾਲ ਹਰਿਆਣਾ ਟਰਾਂਸਪੋਰਟ ਦੀਆਂ ਸਾਧਾਰਣ ਬੱਸਾਂ ਵਿਚ ਪਤੀ ਪਤਨੀ ਦੋਵਾਂ ਨੂੰ ਮੁਫਤ ਯਾਤਰਾ ਦੀ ਸਹੂਲਤ ਦਿੱਤੀ ਜਾਵੇਗੀ। ਵੋਲਵੋ ਬੱਸਾਂ ਵਿਚ 75 ਫੀਸਦੀ ਦੀ ਛੋਟ ਮਿਲੇਗੀ। ਵਿਧੁਰ ਜਾਂ ਵਿਧਵਾ ਹੋਣ ਦੀ ਸਥਿਤੀ ਵਿਚ ਇਕ ਅਟੈਂਡੈਂਟ ਵੀ ਨਾਲ ਯਾਤਰਾ ਕਰ ਸਕੇਗਾ। ਇਹ ਸਹੂਲਤ ਆਉਂਦੀ 2 ਅਕਤੂਬਰ ਤੋਂ ਮਿਲੇਗੀ। ਸਰਕਾਰੀ ਹਸਪਤਾਲਾਂ ਵਿਚ ਪਤੀ ਪਤਨੀ ਦੋਵੇਂ ਨੂੰ ਮੁਫਤ ਇਲਾਜ ਦੀ ਸਹੂਲਤ ਵੀ ਮਿਲੇਗੀ। ਨਿੱਜੀ ਹਸਪਤਾਲ ਵਿਚ ਸਰਕਾਰੀ ਕਰਮਚਾਰੀਆਂ ਦੀ ਤਰਜ ’ਤੇ ਇਲਾਜ ਦੇ ਖਰਚ ਦੀ ਪ੍ਰਤੀਪੂਰਤੀ ਸਰਕਾਰ ਕਰੇਗੀ। ਉਨ੍ਹਾਂ ਕਿਹਾ ਕਿ ਜਨਸਾਧਾਰਣ ਦੀ ਜ਼ਿੰਦਗੀ ਨੂੰ ਵਧੀਆ ਅਤੇ ਸਹੂਲਤਜਨਕ ਬਣਾਉਣ ਦੇ ਲਈ ਈ ਗਵਰਨੈਸ ਨੂੰ ਅਪਣਾਇਆ ਜਾ ਰਿਹਾ ਹੈ, ਕਿਉਂਕਿ ਈ ਗਵਰਨੈਸ ਨਾਲ ਗੁਡ ਗਵਰਨੈਸ ਦਾ ਰਸਤਾ ਬਣਦਾ ਹੈ। ਜਨ ਸ਼ਿਕਾਇਤ ਨਿਵਾਰਣ ਦੇ ਲਈ ਸਥਾਪਤ ‘ਸੀਐਮ ਵਿੰਡੋ’ ਬੜੀ ਹੀ ਸਫਲ ਸਾਬਤ ਹੋ ਰਹੀ ਹੈ। ਵਿਕਾਸ ਵਿਚ ਜਨ ਭਾਗੀਦਾਰੀ ਵਧਾਉਣ ਦੇ ਲਈ ‘ਸੀਐਮ ਵੈਬਪੋਰਟਲ’ ਸਰਕਾਰ ਅਤੇ ਜਨਤਾ ਦੇ ਵਿਚ ਇਕ ਮਜ਼ਬੂਤ ਸੇਤੂ ਦਾ ਕੰਮ ਕਰ ਰਿਹਾ ਹੈ। ਈ ਦਿਸ਼ਾ ਕੇਂਦਰਾਂ ਦੇ ਰਾਹੀਂ ਸੰਪਤੀ ਦੀ ਰਜਿਸਟ੍ਰੇਸ਼ਨ ਦੀ ਸਰਲ ਅਤੇ ਪਾਰਦਰਸੀ ਪ੍ਰਣਾਲੀ ਸਾਰੇ ²ਿਜਲ੍ਹਿਆਂ ਵਿਚ ਸਫਲਤਾਪੂਰਕ ਚਲ ਰਹੀ ਹੈ। ਇਸ ਨਾਲ ਤਹਿਸੀਲਾਂ ਵਿਚ ਭ੍ਰਿਸ਼ਟਾਚਾਰ ’ਤੇ ਰੋਕ ਲੱਗੀ ਹੈ। ਘਰ ਬੈਠੇ ਸ਼ਿਕਾਇਤ ਦਰਜ ਕਰਵਾਉਣ ਦੇ ਲਈ ਪੁਲਿਸ ਵਿਭਾਗ ਵਿਚ ਸਿਟੀਜਨ ਪੋਰਟਲ ‘ਹਰਸਮੇਂ’ ਸਥਾਪਤ ਕੀਤਾ ਗਿਆ ਹੈ। ਮਹਿਲਾਵਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਅਸੀਂ ਸੰਵੇਦਨਸ਼ੀਲ ਹਾਂ। ਦੋ ਹਫਤੇ ਵਿਚ ਹੀ ਰੱਖਿਆ ਬੰਧਨ ਦੇ ਦਿਨ ਤੋਂ ਸਰਕਾਰ ਹਰ ਜ਼ਿਲ੍ਹੇ ਵਿਚ ਅਲੱਗ ਤੋਂ ਮਹਿਲਾ ਪੁਲਿਸ ਸਟੇਸ਼ਨ ਸਥਾਪਤ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ, ਸਵੱਛ, ਕੁਸ਼ਲ ਅਤੇ ਖੁਸ਼ਹਾਲ ਹਰਿਆਣਾ ਬਣਾਉਣਾ ਸੂਬੇ ਦੀ ਢਾਈ ਕਰੋੜ ਜਨਤਾ ਦਾ ਸਾਂਝਾ ਸੁਪਨਾ ਹੈ। ਇਸ ਦੇ ਲਈ ਸਾਨੂੰ ਸਭ ਨੂੰ ‘ਵਸੂਧੈਵ ਕੂਟੂ ਬਕਮ੍ਰ’ ਤੇ ‘ਹਰਿਆਣਾ ਇਕ-ਹਰਿਆਣਾਵੀ ਇਕ’ ਦੇ ਆਦਰਸ਼ ’ਤੇ ਚਲਦੇ ਹੋਏ ਇਕ ਜੁੱਟ ਹੋ ਕੇ ਯਤਨ ਕਰਦੇ ਹੋਏ ਰਾਸ਼ਟਰ ਤੇ ਸੂਬੇ ਦੇ ਨਵ ਨਿਰਮਾਣ ਦੇ ਲਈ ਮਿਲਕੇ ਕੰਮ ਕਰਨ ਦਾ ਸੰਕਲਪ ਲੈਣਾ ਹੋਵੇਗਾ। ਇਸ ਮੌਕੇ ਮੁੱਖ ਮੰਤਰੀ ਨੇ ਸੱਭਿਆਚਾਰਕ ਪ੍ਰੋਗਰਾਮ ਤੇ ਮਾਸ ਪੀਟੀ ਸੋਅ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ 2 ਲੱਖ ਰੁਪਏ ਤੇ ਇਕ ਦਿਨ ਦੀ ਛੁੱਟੀ ਦਾ ਐਲਾਨ ਕੀਤਾ। ਇਸ ਮੌਕੇ ਸਾਂਸਦ ਰਾਜਕੁਮਾਰ ਸੈਣੀ, ਵਿਧਾਇਥ ਸੁਭਾਸ ਸੁਧਾ, ਵਿਧਾਇਕ ਡਾ. ਪਵਨ ਸੈਣੀ, ਏਡੀਜੀਪੀ ਸੀਆਈਡੀ ਸ਼ਤੂਰਜੀਤ ਕਪੂਰ, ਮੁੱਖ ਮੰਤਰੀ ਦੇ ਓਐਸਡੀ ਵਿਜੈ, ਆਈਜੀ ਹਨੀਫ ਕੁਰੈਸ਼ੀ, ਡਿਪਟੀ ਕਮਿਸ਼ਨਰ ਸੀਜੀ ਰਜਿਨੀਕਾਂਤ, ਪੁਲਿਸ ਸੁਪਰਡੈਂਟ ਸਿਮਰਦੀਪ ਸਿੰਘ, ਏਡੀਸੀ ਪ੍ਰਭਜੋਤ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਮੁੱਖ ਮੰਤਰੀ ਨੇ ਸੁਤੰਤਰਤਾ ਸੈਲਾਨੀਆਂ ਤੇ ਵੀਰਾਂਗਨਾਵਾਂ ਨੂੰ ਸ਼ਾਲ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਵਧੀਆ ਕੰਮ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਸਨਮਾਨਤ ਕੀਤਾ। ਸਵੱਛ ਭਾਰਤ-ਸਵੱਛ ਮਿਸ਼ਨ ਅਭਿਆਨ ਦੇ ਤਹਿਤ ਦਫ਼ਤਰਾਂ ਨੂੰ ਸਵੱਛ ਰੱਖਣ ਦੇ ਲਈ ਆਯੋਜਿਤ ਇਕ ਮੁਕਾਬਲੇ ਵਿਚ ਕਮੇਟੀ ਦੇ ਮੈਂਬਰਾਂ ਨੇ ਪੰਜ ਬਿੰਦੂਆਂ ਨੂੰ ਲੈ ਕੇ ਬਣਾਏ ਗਏ 50 ਅੰਕਾਂ ਵਿਚ ਸਭ ਤੋਂ ਜ਼ਿਆਦਾ ਅੰਕ ਡੀਆਈਓ ਵਿਭਾਗ ਦੇ ਈ ਦਿਸ਼ਾ ਕੇਂਦਰ ਨੂੰ ਮਿਲੇ। ਮੁੱਖ ਮੰਤਰੀ ਨੇ ਡੀਆਈਓ ਵਿਭਾਗ ਦੇ ਅਧਿਕਾਰੀਆਂ ਨੂੰ ਪਹਿਲਾ ਪੁਰਸਕਾਰ, ਐਸਪੀ ਦਫ਼ਤਰ ਦੇ ਦੂਜਾ ਸਥਾਨ ’ਤੇ ਰਹਿਣ ’ਤੇ ਪੁਲਿਸ ਸੁਪਰਡੈਂਟ ਸਿਮਰਦੀਪ ਸਿੰਘ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ।

WRITTEN BY