Skip to content
Independent perspectives. Global stories.
BREAKING

ਪੰਜਾਬ ਸੂਚਨਾ ਕਮਿਸ਼ਨ ’ਚ ਪੰਜਾਬੀ ਲਾਗੂ ਹੋਣ ’ਤੇ ਪੰਜਾਬੀ ਪ੍ਰੇਮੀਆਂ ’ਚ ਖੁਸ਼ੀ

Share this story

ਲੁਧਿਆਣਾ, 16 ਅਗਸਤ (ਤਜਿੰਦਰ ਸਿੰਘ)- ਪੰਜਾਬ ਰਾਜ ਸੂਚਨਾ ਕਮਿਸ਼ਨ ਵਿਚ ਅੰਗਰੇਜੀ ਭਾਸ਼ਾ ਵਿਚ ਆਰਡਰਾਂ ਦਾ ਮਿਲਣਾ ਆਮ ਲੋਕਾਂ ਲਈ ਮੁਸੀਬਤ ਦਾ ਕਾਰਨ ਬਣਿਆ ਸੀਗ਼ ਰਾਜ ਸੂਚਨਾ ਕਮਿਸ਼ਨਰ ਸ੍ਰੀ ਦਰਬਾਰ ਸਿੰਘ ਕਾਹਲੋਂ ਜੋਕਿ ਪੱਤਰਕਾਰਿਤਾ ਦੇ ਖੇਤਰ ਵਿਚ ਆਏ ਸਨ ਅਤੇ ਉਹਨਾਂ ਨੇ ਸੂਚਨਾ ਅਧਿਕਾਰ ਦੇ ਪ੍ਰਤੀ ਲੋਕਾਂ ਨੂੰ ਜਾਗੂਰਕ ਕਰਨ ਲਈ ਕਿਤਾਬਾਂ

ਵਿ

ਚ ਛਪਵਾਈਆਂ ਸਨ ਅਤੇ ਸੂਚਨਾ ਅਧਿਕਾਰੀਆਂ ਨੂੰ ਵੰਡੀਆ ਸਨ ਅਤੇ ਪੂਰਾ ਕੰਮਕਾਜ਼ ਪੰਜਾਬੀ ਭਾਸ਼ਾ ਵਿਚ ਕਰਨਾ ਸੁਰੂ ਕੀਤਾ ਸੀਗ਼ ਪੂਰੇ ਰਾਜ ਸੂਚਨਾ ਕਮਿਸ਼ਨ ਵਿਚ ਸ੍ਰੀ ਦਰਬਾਰ ਸਿੰਘ ਕਾਹਲੋਂ ਪਹਿਲੇ ਪੰਜਾਬੀਅਤ ਨਾਲ ਪਿਆਰ ਕਰਨ ਵਾਲੇ ਸੂਚਨਾ ਕਮਿਸ਼ਨਰ ਸਨਗ਼ ਉਘੇ ਆਰਟੀਆਈ ਐਕਟੀਵਿਸਟ ਤੇ ਹਿਊਮਨ ਸਰਵਿਸ ਮਿਸ਼ਨ ਦੇ ਉਪ ਪ੍ਰਧਾਨ ਸ੍ਰੀ ਜਸਬੀਰ ਸਿੰਘ ਨੇ ਦੱਸਿਆ ਕਿ ਉਹ ਪੂਰਨ ਤੋਰ ਤੇ ਰਾਜ ਵਿਚ ਪੰਜਾਬੀ ਭਾਸ਼ਾ ਲਾਗੂ ਕਰਨ ਲਈ ਤਤਪਰ ਹਨਗ਼ ਇੱਕਲਾ ਪੰਜਾਬ ਹੀ ਹੈ ਜੋ ਆਪਣੀ ਰਾਜ ਭਾਸ਼ਾ ਨਾਲ ਪਿਆਰ ਨਹੀਂ ਕਰਦਾਗ਼ ਬਾਕੀ ਦੇ ਰਾਜਾਂ ਵਿਚ ਸਾਰਾ ਕੰਮ ਕਾਜ ਰਾਜ ਭਾਸ਼ਾ ਵਿਚ ਹੁੰਦਾ ਹੈਗ਼ ਇਥੋਂ ਦੇ ਅਧਿਕਾਰੀ ਤੇ ਅਫਸਰ ਰਾਜ ਭਾਸ਼ਾ ਨੂੰ ਛੱਡ ਕੇ ਅੰਗਰੇਜੀ ਭਾਸ਼ਾ ਨਾਲ ਜਿਆਦਾ ਪਿਆਰ ਕਰਦੇ ਹਨਗ਼ ਅਨਪੜ੍ਹ ਤੇ ਗਰੀਬ ਵਿਅਕਤੀ ਜਿਨ੍ਹਾਂ ਨੂੰ ਅੰਗਰੇਜੀ ਭਾਸ਼ਾ ਦਾ ਗਿਆਨ ਨਹੀਂ ਹੁੰਦਾ ਉਹਨਾਂ ਨੂੰ ਇਹਨਾਂ ਹੁਕਮਾਂ ਨੂੰ ਪੜ੍ਹਾਉਣ ਵਿਚ ਬਹੁਤ ਹੀ ਦਿੱਕਤ ਆਉਂਦੀ ਹੈਗ਼ ਸ੍ਰੀ ਜਸਬੀਰ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨਿਕ ਸੁਧਾਰ ਵਿਭਾਗ, ਪੰਜਾਬ ਸਰਕਾਰ ਨੂੰ ਰਾਜ ਸੂਚਨਾ ਕਮਿਸ਼ਨਰਾਂ ਦੇ ਬਾਰੇ ਕਈ ਸ਼ਿਕਾਇਤਾਂ ਤੇ ਸੁਝਾਅ ਦੇ ਚੁੱਕੇ ਹਨਗ਼ ਸ੍ਰੀ ਜਸਬੀਰ ਸਿੰਘ ਨੇ ਦੱਸਿਆ ਕਿ ਨਵੇਂ ਬਣੇ ਕਮਿਸ਼ਨਰ ਸ੍ਰੀ ਨਿਰਧੜਕ ਸਿੰਘ ਬਰਾੜ ਨੇ ਦੁਬਾਰਾ ਪੰਜਾਬੀ ਭਾਸ਼ਾ ਵਿਚ ਕੰਮਕਾਜ਼ ਸੁਰੂ ਕਰਕੇ ਦੱਸ ਦਿੱਤਾ ਹੈ ਕਿ ਉਹ ਪੰਜਾਬੀਅਤ ਦੇ ਮਸੀਹਾ ਹਨ ਅਤੇ ਰਾਜ ਭਾਸ਼ਾ ਦਾ ਸਤਿਕਾਰ ਕਰਦੇ ਹਨ।

WRITTEN BY