Skip to content
Independent perspectives. Global stories.
BREAKING

ਇਸਤਰੀ ਅਕਾਲੀ ਦਲ ਵੱਲੋਂ ਨਵੰਬਰ ਵਿਚ ਕੀਤੀਆਂ ਜਾਣਗੀਆਂ 5 ਰੈਲੀਆਂ : ਸੁਖਬੀਰ ਸਿੰਘ ਬਾਦਲ

Share this story

ਜਲੰਧਰ/ਚੰਡੀਗੜ੍ਹ, 11 ਅਗਸਤ- ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਵਲੋਂ ਪਾਰਟੀ ਨੂੰ ਹੇਠਲੇ ਪੱਧਰ ’ਤੇ ਹੋਰ ਮਜ਼ਬੂਤੀ ਦੇਣ ਲਈ ਨਵੰਬਰ ਵਿਚ 5 ਰੈਲੀਆਂ ਕੀਤੀਆਂ ਜਾਣਗੀਅ੍ਯਾਂ। ਇਹ ਨਿਰਦੇਸ਼ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਇਸਤਰੀ ਅਕਾਲੀ ਦਲ ਦੀ ਮੀਟਿੰਗ ਦੌਰਾਨ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਦਿੱਤੇ। ਇੱਥੇ ਪਾਰਟੀ ਦਫਤਰ ਵਿਖੇ ਇਸਤਰੀ ਅਕਾਲੀ ਦਲ ਦੀਆਂ ਅਹੁਦੇਦਾਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਹ ਰੈਲੀਆਂ ਮਾਝਾ, ਦੋਆਬਾ, ਮਾਲਵਾ-1, ਮਾਲਵਾ-2 ਤੇ ਮਾਲਵਾ 3 ਖੇਤਰ ਵਿਖੇ ਕੀਤੀਆਂ ਜਾਣਗੀਆਂ ਅਤੇ ਇਹ ਰੈਲੀਆਂ ਸ਼੍ਰੋਮਣੀ ਅਕਾਲੀ ਦਲ ਦੇ ’ਮਿਸ਼ਨ-2017’ ਲਈਸਫਲਤਾ ਦਾ ਮੁੱਢ ਬੰਨਣਗੀਆਂ। ਉਨ੍ਹਾਂ ਬੀਬੀ ਜਗੀਰ ਕੌਰ ਨੂੰ ਇਹ ਵੀ ਕਿਹਾ ਕਿ ਉਹ ਇਸਤਰੀ ਅਕਾਲੀ ਦਲ ਦੇ ਜਿਲਾ ਪੱਧਰੀ ਜਥੇਬੰਧਕ ਢਾਂਚੇ ਦਾ ਐਲਾਨ ਜਲਦ ਕਰਨ ਅਤੇ ਇਨ੍ਹਾਂ ਰੈਲੀਆਂ ਲਈ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦੇਣ। ਔਰਤਾਂ ਦੀ ਵੱਧ ਤੋਂ ਵੱਧ ਸਮਾਜਿਕ ਤੇ ਰਾਜਨੀਤਕ ਗਤੀਵਿਧੀਆਂ ਵਿਚ ਹਿੱਸੇਦਾਰੀ ਯਕੀਨੀ ਬਣਾਉਣ ’ਤੇ ਜ਼ੋਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਜਿਲ੍ਹਾ ਵਾਰ ਮੀਟਿੰਗਾਂ ਕਰਕੇ ਪਾਰਟੀ ਵਰਕਰਾਂ ਨੂੰ ਸਰਕਾਰ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸਤਰੀ ਵਿਧਾਇਕਾਂ, ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ, ਸਰਪੰਚਾਂ-ਪੰਚਾਂ ਤੇ ਕੌਸਲਰਾਂ ਨੂੰ ਪੰਜਾਬ ਦੇ ਵਿਕਾਸ ਵਿਚ ਬਰਾਬਰ ਦਾ ਭਾਗੀਦਾਰ ਬਣਾਇਆ ਜਾਵੇ। ਸ. ਬਾਦਲ ਨੇ ਨਾਲ ਹੀ ਐਲਾਨ ਕੀਤਾ ਕਿ ਇਸਤਰੀਆਂ ਨੂੰ ਬੋਰਡਾਂ ਤੇ ਕਾਰਪੋਰੇਸ਼ਨਾਂ ਵਿਚ ਭਾਗੀਦਾਰੀ ਦਿੱਤੀ ਜਾਵੇਗੀ ਅਤੇ ਮਿਹਨਤੀ ਵਰਕਰਾਂ ਨੂੰ ਪਾਰਟੀ ਤੇ ਸਰਕਾਰ ਵਿਚ ਅਹਿਮ ਜਿੰਮੇਵਾਰੀਆਂ ਨਾਲ ਨਿਵਾਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਔਰਤਾਂ ਦੀ ਸਿੱਖਿਆ ਲਈ ਇਕ ਵਿਸ਼ੇਸ਼ ਯੋਜਨਾ ਤਿਆਰ ਕੀਤੀ ਗਈ ਹੈ ਜਿਸ ਤਹਿਤ ਪੇਂਡੂ ਖੇਤਰਾਂ ਵਿਚ ਹਰ ਚਾਰ ਪਿੰਡਾਂ ਪਿੱਛੇ ਲੜਕੀਆਂ ਲਈ 2000 ਹੁਨਰ ਵਿਕਾਸ ਕੇਂਦਰ ਖੋਲੇ ਜਾਣਗੇ। ਇਸ ਤੋਂ ਇਲਾਵਾ ਲੜਕੀਆਂ ਨੂੰ ਬਿਹਤਰ ਵਿਦਿਆ ਪ੍ਰਦਾਨ ਕਰਨ ਲਈ ਲਈ 50 ਮਹਿਲਾ ਕਾਲਜ ਵੀ ਖੋਲੇ ਜਾਣ ਦੀ ਤਜ਼ਵੀਜ਼ ਹੈ। ਸ. ਬਾਦਲ ਨੇ ਕਿਹਾ ਕਿ ਔਰਤਾਂ ਨੂੰ ਤਖਤ ਸਾਹਿਬਾਨਾਂ ਦੇ ਦਰਸ਼ਨਾਂ ਦੀ ਸਹੂਲਤ ਲਈ ਵਿਸ਼ੇਸ਼ ਰੇਲਗੱਡੀ ਚਲਾਈ ਜਾਵੇਗੀ ਅਤੇ ਪਹਿਲੀ ਰੇਲਗੱਡੀ ਤਖਤ ਸ੍ਰੀ ਹਜ਼ੂਰ ਸਾਹਿਬ ਲਈ ਚੱਲੇਗੀ। ਸ.ਬਾਦਲ ਨੇ ਬੀਬੀ ਜਗੀਰ ਕੌਰ ਨੂੰ ਇਸਤਰੀ ਅਕਾਲੀ ਦਲ ਦੀਆਂ ਮਹੀਨਾਵਾਰ ਮੀਟਿੰਗਾਂ ਕਰਨ ਲਈ ਵੀ ਕਿਹਾ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਬੀਬੀ ਪਰਮਜੀਤ ਕੌਰ ਗੁਲਸ਼ਨ ਸਰਪਰਸਤ, ਸਤਵਿੰਦਰ ਕੌਰ ਧਾਲੀਵਾਲ ਤੇ ਅਮਰਜੀਤ ਕੌਰ ਪਟਿਆਲਾ (ਸਾਰੇ ਸਾਬਕਾ ਸੰਸਦ ਮੈਂਬਰ), ਬੀਬੀ ਮੋਹਿੰਦਰ ਕੌਰ ਜੋਸ਼ ਅਤੇ ਫਰਜ਼ਾਨਾ ਆਲਮ (ਦੋਵੇਂ ਮੁੱਖ ਸੰਸਦੀ ਸਕੱਤਰ), ਹਰਪ੍ਰੀਤ ਕੌਰ ਮੁੱਖਮੈਲਪੁਰ ਐਮ.ਐਲ.ਏ, ਬੀਬੀ ਰਾਜਵਿੰਦਰ ਕੌਰ ਰਾਜੂ ਤੇ ਅਮਰਜੀਤ ਕੌਰ ਸੇਖਵਾਂ (ਸਾਰੇ ਸੀਨੀਅਰ ਉਪ ਪ੍ਰਧਾਨ), ਬੀਬੀ ਸਤਵੰਤ ਕੌਰ ਸੰਧੂ, ਪਰਮਜੀਤ ਕੌਰ ਲਾਂਡਰਾਂ ਚੈਅਰਮੈਨ, ਸਤਵੰਤ ਕੌਰ ਜੋਹਲ, ਸੀਮਾ ਸ਼ਰਮਾ, ਅਨੁਪਇੰਦਰ ਕੌਰ ਸੰਧੂ, ਕਿਰਨ ਸ਼ਰਮਾ ਅਤੇ ਸੁਖਦੇਵ ਕੌਰ ਸੱਲਾਂ ਵੀ ਹਾਜ਼ਰ ਸਨ।

WRITTEN BY