Skip to content
Independent perspectives. Global stories.
BREAKING

ਸ੍ਰੀ ਅਨੰਦਪੁਰ ਸਾਹਿਬ ਨਾਲ ਲੱਗਦੇ ਦਰਜਨਾਂ ਪਿੰਡ ਪਾਣੀ ਦੀ ਮਾਰ ਹੇਠ

Share this story

ਸ੍ਰੀ ਅਨੰਦਪੁਰ ਸਾਹਿਬ, 11 ਅਗਸਤ (ਕੇਵਲ ਚੰਦ ਸ਼ਰਮਾ)- ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਲੋਦੀਪੁਰ, ਬੁਰਜ, ਮਟੌਰ, ਨਿੱਕੂਵਾਲ, ਹਰੀਵਾਲ, ਬੱਲੋਵਾਲ, ਚੰਦਪੁਰ ਬੇਲਾ, ਗੱਜਪੁਰ ਬੇਲਾ, ਮੈਂਹਦਲੀ ਕਲਾਂ, ਸ਼ਾਹਪੁਰ ਬੇਲਾ ਤੋਂ ਇਲਾਵਾ ਕਈ ਪਿੰਡ ਹੜ ਦੀ ਲਪੇਟ ਵਿੱਚ ਆ ਚੁੱਕੇ ਹਨ। ਲੋਕਾਂ ਦੇ ਘਰਾਂ ਵਿੱਚ ਗੋਡੇ ਗੋਡੇ ਪਾਣੀ ਅੰਦਰ ਵੜ ਚੂੱਕਿਆ ਹੈ ਜਿਸ ਨੂੰ ਕੱਢਣ ਲਈ ਲੋਕੀਂ ਆਪਣੇ ਬਾਲਟੀਆਂ, ਬੱਠਲ ਅਤੇ ਹੋਰ ਸਾਧਨਾਂ ਨਾਲ ਪਾਣੀ ਬਾਹਰ ਕੱਢ ਰਹੇ ਹਨ। ਮੁੜ ਪਾਣੀ ਦੁਬਾਰਾ ਅੰਦਰ ਨਾਂ ਵੜਨ ਤੇ ਰੇਤੇ ਦੀਆਂ ਬੋਰੀਆਂ ਭਰ ਭਰ ਕੇ ਆਪਣੇ ਆਪਣੇ ਦਰਵਾਜਿਆਂ ਅੱਗੇ ਲਗਾ ਰਹੇ ਹਨ।ਪਿੰਡ ਮਟੌਰ ਦੇ ਸਚਿਨ ਕੁਮਾਰ, ਧਰਮ ਸਿੰਘ, ਯੋਗ ਰਾਜ, ਧਰਮ ਚੰਦ, ਨੰਬਰਦਾਰ ਲੇਖ ਰਾਮ, ਪਿੰਡ ਬੁਰਜ ਦੇ ਗੁਰਮੇਲ ਸਿੰਘ, ਸਰਪੰਚ ਜਸਵਿੰਦਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿਇਹ ਨਹੀ ਪਤਾ ਲੱਗ ਰਿਹਾ ਕਿ ਕਦੋਂ ਪਾਣੀ ਡੈਮ ਵਲੋਂ ਛੱਡ ਦੇਣਾ ਹੈ।ਸਾਨੂੰ ਰਾਤ ਨੂੰ ਵੀ ਨੀਂਦ ਨਹੀ ਆਉਂਦੀ ਤੇ ਸਾਰੀ ਸਾਰੀ ਰਾਤ ਜਾਗ ਕੇ ਕੱਟਣੀ ਪੈਂਦੀ ਹੈ ਪਤਾ ਨਹੀ ਕਦੋ ਪਾਣੀ ਆ ਜਾਉਣਾ ਹੈ ਅਤੇ ਨਾਲ ਹੀ ਬੱਚਿਆਂ ਨੂੰ ਸਕੂਲ ਜਾਣ ਵਿੱਚ ਭਾਰੀ ਮੁਸ਼ਕਲ ਪੇਸ਼ ਆ ਰਹੀ ਹੈ।ਛੋਟੇ ਛੋਟੇ ਬੱਚੇ ਤਾਂ ਕਈ ਦਿਨਾਂ ਤੋ ਸਕੂਲ ਨਹੀ ਜਾ ਰਹੇ ਜਿਨ੍ਹਾਂ ਦੀ ਪੜਾਈ ਤੇ ਭੈੜਾ ਅਸਰ ਪੈ ਰਿਹਾ ਹੈ। ਦਰਿਆ ਵਿੱਚ ਪਾਣੀ ਦਾ ਸਤਰ ਵਧਣ ਕਾਰਣ ਪਿੰਡਾਂ ਦੇ ਲੋਕਾਂ ਨੂੰ ਆਪਣੇ ਜਰੂਰੀ ਕੰਮਾਂਕਾਰਾਂ ਲਈ ਜਾਣ ਅਤੇ ਸ਼ਹਿਰ ਤੋ ਦਵਾਈ ਅਤੇ ਪਸੂਆਂ ਲਈ ਚਾਰਾ ਆਦਿ ਲਿਆਉਣ ਲਈ ਬਹੁਤ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਪਾਣੀ ਨੇ ਇਸ ਇਲਾਕੇ ਦੀ ਫਸਲ ਬਰਬਾਦ ਕਰ ਦਿੱਤੀਆਂ ਹਨ। ਵੱਖ ਵੱਖ ਪਿੰਡਾਂ ਦੇ ਮੋਹਤਵਰ ਵਿਆਕਤੀਆਂ ਨੇ ਹਲਕਾ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਅਤੇ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਤੋਂ ਪੁਰਜੋਰ ਮੰਗ ਕਰਦਿਆਂ ਦੱਸਿਆ ਕਿ ਦਰਿਆਵਾਂ ਦੇ ਦੋਵੇਂ ਪਾਸੇ ਪੱਕੇ ਬੰਨ ਬਣਾਏ ਜਾ ਤਾਂ ਜੋ ਕਿ ਜਮੀਨਾਂ ਦੇ ਹੜਨ ਤੋਂ ਇਲਾਵਾ ਜਾਨ ਮਾਲ ਦੀ ਵੀ ਰੱਖਿਆ ਹੋ ਸਕੇ।

WRITTEN BY