Skip to content
Independent perspectives. Global stories.
BREAKING

ਇੱਕ ਵਾਰ ਫਿਰ ਭੁਚਾਲ ਨਾਲ ਦਹਿਲ ਸਕਦੇ ਹਨ ਭਾਰਤ ਤੇ ਨੇਪਾਲ

Share this story

ਲਾਸ ਏਂਜਲਸ, 8 ਅਗਸਤ (ਪੀ. ਟੀ.)- ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਪੱਛਮੀ ਨੇਪਾਲ ਤੇ ਉੱਤਰ ਭਾਰਤ ਭਵਿੱਖ ‘ਚ ਭੁਚਾਲ ਦੇ ਜ਼ਿਆਦਾ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਨੇ ਪਾਇਆ ਹੈ ਕਿ ਅਪ੍ਰੈਲ ‘ਚ ਨੇਪਾਲ ‘ਚ ਆਏ 7. 8 ਤੀਬਰਤਾ ਵਾਲੇ ਵਿਨਾਸ਼ਕਾਰੀ ਭੁਚਾਲ ‘ਚ ਹੇਠਾਂ ਦੇ ‘ਫਾਲਟ’ ’ਚ ਸਥਿਤ ਊਰਜਾ ਦਾ ਸਿਰਫ਼ ਇੱਕ ਹਿੱਸਾ ਬਾਹਰ ਨਿਕਲਿਆ। ਕਾਠਮੰਡੂ ‘ਚ ਵਰਤੋ ‘ਚ ਲਿਆਂਦੇ ਗਏ ਗਏ ਜੀਪੀਐਸ ਸਟੇਸ਼ਨਾਂ ਦੇ ਡਾਟਾ, ਦੁਨੀਆ ਭਰ ਭੂਕੰਪਮਾਪੀ ਸਟੇਸ਼ਨਾਂ ਤੋਂ ਲਏ ਗਏ ਡਾਟਾ ਤੇ ਰਡਾਰ ਚਿੱਤਰਾਂ ਦਾ ਇਸਤੇਮਾਲ ਕਰਦੇ ਹੋਏ ਵਿਗਿਆਨੀਆਂ ਦੀ ਇੱਕ ਅੰਤਰਰਾਸ਼ਟਰੀ ਟੀਮ ਨੇ ਪਹਿਲੀ ਵਾਰ ਇਹ ਬਿਉਰਾ ਤਿਆਰ ਕੀਤਾ ਹੈ ਕਿ ਨੇਪਾਲ ‘ਚ 25 ਅਪ੍ਰੈਲ

ਨੂੰ 7. 8 ਦੀ ਤੀਬਰਤਾ ਨਾਲ ਆਏ ਭੁਚਾਲ ਦੇ ਦੌਰਾਨ ਭੌਤਿਕ ਰੂਪ ਤੋਂ ਕੀ ਹੋਇਆ ਸੀ। ਇਸ ਵਿਨਾਸ਼ਕਾਰੀ ਭੁਚਾਲ ‘ਚ 9, 000 ਲੋਕਾਂ ਦੀਆਂ ਜਾਨਾਂ ਗਈਆਂ ਸਨ। ਕੈਂਬਰਿਜ ਯੂਨੀਵਰਸਿਟੀ ਦੇ ਪ੍ਰੋਫੈਸਰ ਜ਼ਿਆ ਫਿਲਿਪ ਅਵੌਕ ਨੇ ਬੀਬੀਸੀ ਨਿਊਜ਼ ਨੂੰ ਕਿਹਾ ਕਿ ਇਹ ਇੱਕ ਅਜਿਹਾ ਸਥਾਨ ਹੈ ਜਿੱਥੇ ਧਿਆਨ ਦੇਣ ਦੀ ਲੋੜ ਹੈ ਤੇ ਜੇਕਰ ਅੱਜ ਕੋਈ ਭੁਚਾਲ ਆਉਂਦਾ ਹੈ ਤਾਂ ਤਬਾਹੀ ਹੋਵੇਗੀ। ਅਧਿਐਨ ਕਤਰਾਵਾਂ ਨੇ ਪਾਇਆ ਹੈ ਕਿ ‘ਮੇਨ ਹਿਮਾਲਈ ਥਰਸਟ‘ ( ਐਮਐਚਟੀ ) ਨਾਲ ਲੱਗਾ ਉੱਤਰ ਭਾਰਤ ਯੂਰੇਸ਼ੀਆ ਦੇ ਹੇਠਾਂ ਪ੍ਰਤੀ ਸਾਲ ਦੋ ਸੈਂਟੀਮੀਟਰ ਖਿਸਕ ਰਿਹਾ ਹੈ ਜਿਸਦੇ ਨਾਲ ਹਿਮਾਲਾ ਉੱਪਰ ਉੱਠ ਰਿਹਾ ਹੈ। ਜੀਪੀਐਸ ਪੈਮਾਨੇ ਦੇ ਆਧਾਰ ‘ਤੇ ਵਿਗਿਆਨੀ ਜਾਣਦੇ ਹਨ ਕਿ ਇਸ ‘ਫਾਲਟ‘ ਦਾ ਵੱਡਾ ਹਿੱਸਾ ਲਾਕਡ ਹੈ। ਵੱਡੇ ਭੁਚਾਲ ਇਸ ਤਰ੍ਹਾਂ ਦੇ ਲਾਕਡ ਫਾਲਟ ‘ਤੇ ਦਬਾਅ ਨੂੰ ਬਾਹਰ ਕੱਢਦੇ ਹਨ। ਰਿਪੋਰਟ ਦੇ ਮੁਤਾਬਕ ਅਧਿਐਨ ਕਰਤਾਵਾਂ ਦਾ ਮੰਨਣਾ ਹੈ ਕਿ ਇਨ੍ਹਾਂ ’ਚੋਂ ਕੁੱਝ ਦਬਾਅ ਪੱਛਮ ਵੱਲ ਖਿਸਕ ਰਿਹਾ ਹੈ ਜੋ ਨੇਪਾਲ ’ਚ ਪੋਖਰਾ ਦੇ ਪੱਛਮ ਤੋਂ ਲੈ ਕੇ ਦਿੱਲੀ ਦੇ ਉੱਤਰ ਤਕ ਹੈ।

WRITTEN BY