ਬੀਜਾ/ਖੰਨਾ, 5 ਅਗਸਤ (ਕੇ ਐ¤ਲ ਸਹਿਗਲ)- ਪੁਲਿਸ ਚੌਕੀ ਕੋਟਾਂ ਦੇ ਅਧੀਨ ਆਉਂਦੇ ਪਿੰਡ ਘੁੰਗਰਾਲੀ ਰਾਜਪੂਤਾਂ ਦੇ ਪਿੰਡ ਦੇ ਹੀ ਕਰੀਬ 45 ਸਾਲਾ ਇ¤ਕ ਵਿਆਹੁਤਾ ਵੱਲੋਂ ਤਕਰੀਬਨ 20 ਸਾਲ ਦੀ ਅੰਗਹੀਣ ਕੁੜੀ ਨਾਲ ਜਬਰ ਜਨਾਹ ਕਰਕੇ ਉਸਨੂੰ ਗਰਭਵਤੀ ਬਣਾਉਣ ਦੀ ਘਟਨਾ ਅਖਬਾਰਾਂ ਵਿੱਚ ਉਜਾਗਰ ਹੋਣ ਮਗਰੋਂ ਪੁਲਿਸ ਨੇ ਇਸਦਾ ਸਖਤ ਨੋਟਿਸ ਲੈਂਦਿਆਂ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਪਹਿਲਕਦਮੀ ਕੀਤੀ ਅਤੇ ਕੁੜੀ ਦੇ ਬਿਆਨਾਂ ’ਤੇ ਸੁਖਜੀਤ ਸਿੰਘ ਪੁ¤ਤਰ ਕਰਤਾਰ ਸਿੰਘ ਦੇ ਖਿਲਾਫ ਜਬਰ ਜਨਾਹ ਦਾ ਮੁਕੱਦਮਾ ਦਰਜ ਕਰਕੇ ਨਾਲ ਹੀ ਨਾਲ ਉਸਨੂੰ ਗ੍ਰਿਫਤਾਰ ਵੀ ਕਰ ਲਿਆ। ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸਦੀ ਲੜਕੀ ਦਾ ਪੇਟ ਵਧਣ ਕਰਕੇ ਬੀਜਾ ਦੇ ਇੱਕ ਨਿਜੀ ਹਸਪਤਾਲ ਅਤੇ ਬਾਅਦ ਵਿ¤ਚ ਖੰਨਾ ਦੇ ਸਿਵਲ ਹਸਪਤਾਲ ਵਿੱਚ ਚੈ¤ਕ ਅ¤ਪ ਕਰਵਾਇਆ, ਜਿਸ ਵਿ¤ਚ ਡਾਕਟਰਾਂ
ਨੇ ਲੜਕੀ ਦੇ ਪੇਟ ਵਿ¤ਚ ਸ¤ਤ ਮਹੀਨੇ ਦਾ ਬ¤ਚਾ ਹੋਣ ਬਾਰੇ ਲਿਖਤੀ ਰਿਪੋਰਟ ਦਿ¤ਤੀ। ਅ¤ਜ ਪੁਲਿਸ ਚੌਕੀ ਕੋਟਾਂ ਵਿਖੇ ਪੀੜਤ ਲੜਕੀ ਦੇ ਬਿਆਨਾਂ ’ਤੇ ਸੁਖਜੀਤ ਸਿੰਘ ਖਿਲਾਫ 376 ਧਾਰਾ ਦੇ ਤਹਿਤ ਮੁਕੱਦਮਾ ਨੰਬਰ 149 ਦਰਜ ਕਰਕੇ ਦੋਸ਼ੀ ਸੁਖਜੀਤ ਸਿੰਘ ਨੂੰ ਕਾਬੂ ਕਰ ਲਿਆ। ਪੁਲਿਸ ਚੌਕੀ ਕੋਟਾਂ ਦੇ ਇੰਚਾਰਜ ਬਲਵੀਰ ਸਿੰਘ ਅਤੇ ਲੇਡੀ ਪੁਲਿਸ ਅਗਲੇਰੀ ਕਾਰਵਾਈ ਲਈ ਇਸ ਮਾਮਲੇ ਸਬੰਧੀ ਪੁ¤ਛਗਿਛ ਕਰ ਰਹੀ ਹੈ। ਇਸ ਕੇਸ ਵਿੱਚ ਪੀੜਤ ਪਰਿਵਾਰ ਨੂੰ ਡਰਾ ਧਮਕਾ ਕੇ ਅਤੇ ਰੁਪਏ ਦਾ ਲਾਲਚ ਦੇ ਕੇ ਸਮਝੌਤੇ ਲਈ ਦਬਾਅ ਬਣਾਉਣ ਵਾਲੇ ਪਿੰਡ ਦੇ ਹੀ ਦੋ ਪਤਵੰਤੇ ਬੰਦਿਆਂ ਨੂੰ ਪੁ¤ਛ ਗਿਛ ਲਈ ਪੁਲਿਸ ਚੌਕੀ ਕੋਟਾਂ ਵਿਖੇ ਬੁਲਾਇਆ ਗਿਆ। ਕੀ ਕਹਿਣਾ ਹੈ ਡੀ.ਐਸ.ਪੀ ਖੰਨਾ ਦਾ- ਜਦ ਇਸ ਮਾਮਲੇ ਵਿ¤ਚ ਡੀ.ਐਸ.ਪੀ ਖੰਨਾ ਹਰਜਿੰਦਰ ਸਿੰਘ ਗਿ¤ਲ ਨਾਲ ਗ¤ਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਅ¤ਜ ਹੀ ਇਸ ਮਾਮਲੇ ਸਬੰਧੀ ਸ਼ਿਕਾਇਤ ਆਈ ਹੈ ਜਿਸ ’ਤੇ ਕਾਰਵਾਈ ਕਰਦੇ ਹੋਏ ਮੁਕਦਮਾ ਦਰਜ ਕਰ ਲਿਆ ਹੈ। ਉਥੇ ਹੀ ਪੀੜਤ ਪਰਿਵਾਰ ਨੂੰ ਧਮਕੀਆਂ ਦੇਣ ਸਬੰਧੀ ਉਨ੍ਹਾਂ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ ਤੇ ਪੀੜਤ ਲੜਕੀ ਨੂੰ ਇਨਸਾਫ ਦਿਵਾਂਵਾਗੇ।



