ਮੁੰਬਈ, 1 ਅਗਸਤ (ਪੀ. ਟੀ.)- ਯਾਕੂਬ ਮੈਮਨ ਦੀ ਪਤਨੀ ਰਾਹੀਨ ਨੂੰ ਸੰਸਦ ਮੈਂਬਰ ਬਣਾਉਣ ਦੀ ਮੰਗ ਕਰਨ ਵਾਲੇ ਨੇਤਾ ਨੂੰ ਸਮਾਜਵਾਦੀ ਪਾਰਟੀ ਨੇ ਅਹੁਦੇ ਤੋਂ ਹਟਾ ਦਿ¤ਤਾ ਹੈ।ਮੁੰਬਈ ’ਚ ਸਮਾਜਵਾਦੀ ਪਾਰਟੀ ਦੇ ਪ੍ਰਦੇਸ਼ ਉਪ ਪ੍ਰਧਾਨ ਮੁਹੰਮਦ ਫ਼ਾਰੂਕ ਘੋਸ਼ੀ ਨੇ ਪਾਰਟੀ ਸੁਪਰੀਮੋ ਮੁਲਾਇਮ ਸਿੰਘ ਯਾਦਵ ਨੂੰ ਪ¤ਤਰ ਲਿਖਕੇ ਇਹ ਮੰਗ ਰ¤ਖੀ ਸੀ। 1993 ’ਚ ਮੁੰਬਈ ’ਚ ਹੋਏ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੈਮਨ ਦੀ ਫਾਂਸੀ ਦਾ ਵਿਰੋਧ ਕਈ ਮੁਸਲਮਾਨ ਸੰਗਠਨਾਂ ਤੇ ਨੇਤਾਵਾਂ ਨੇ ਕੀਤਾ ਹੈ।ਇਸੇ ਕੜੀ ’ਚ ਸਪਾ ਦੀ ਮਹਾਰਾਸ਼ਟਰ ਇਕਾਈ ਦੇ ਉਪ-ਪ੍ਰਧਾਨ ਨੇ ਪਾਰਟੀ ਪ੍ਰਧਾਨ ਨੂੰ ਪ¤ਤਰ ਲਿਖਕੇ ਯਾਕੂਬ ਦੀ ਪਤਨੀ ਨੂੰ ਸੰਸਦ ਬਣਾਉਣ ਦੀ ਮੰਗ ਕੀਤੀ ਸੀ।



