ਵਾਸ਼ਿੰਗਟਨ ਡੀਸੀ (ਯੂਐਸਏ), 1 ਅਗਸਤ- ਸੰਤ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਬਹੁਤ ਵੱਡੇ ਯਤਨ ਕੀਤੇ ਗਏ ਹਨ, ਉਨ੍ਹਾਂ ਵੱਲੋਂ ਲੱਗਭਗ 100 ਕਰੋੜ ਰੁਪਏ ਨਾਲ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਅਕਾਲ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਹੈ। ਇਸ ਯੂਨੀਵਰਸਿਟੀ ਦਾ ਉਦਘਾਟਨ ਪਿਛਲੇ ਮਹੀਨੇ ਪੰਜਾਬ ਦੇ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਸੰਤਾਂ ਮਹਾਂਪੁਰਖਾਂ ਦੀ ਹਾਜ਼ਰੀ ਵਿੱਚ ਕਰ ਚੁੱਕੇ ਹਨ। ਇਸ ਯੂਨੀਵਰਸਿਟੀ ਅਤੇ ਸੰਤ ਇਕਬਾਲ ਸਿੰਘ ਜੀ ਦੀ ਵਿਰਾਸਤ ਨੂੰ ਹਥਿਆਉਣ ਲਈ ਦੇਸ਼ ਅਤੇ ਵਿਦੇਸ਼ ਵਿੱਚ ਸਰਗਰਮ ਕੁਝ ਵਿਅਕਤੀਆਂ ਵੱਲੋਂ ਧਾਰਮਿਕ ਸਮਾਗਮ ਦੇ ਨਾਂਅ ਉ¤ਪਰ ਇਸ ਯੂਨੀਵਰਸਿਟੀ ਦਾ ਦੂਸਰੀ ਵਾਰ ਉਦਘਾਟਨ ਕਰਨ ਲਈ 20 ਅਗਸਤ ਨੂੰ ਸਮਾਗਮ ਰੱਖਿਆ ਗਿਆ ਹੈ। ਇਸ ਸਮਾਗਮ ਦੇ ਰੱਖੇ ਜਾਣ ਕਾਰਨ ਸੰਸਥਾ ਬਾਰੇ ਗਲਤ ਪ੍ਰਭਾਵ ਬਣਦਾ ਜਾ ਰਿਹਾ ਹੈ। ਰੋਚਕ ਗੱਲ ਇਹ ਹੈ ਕਿ ਇਸ ਸਮਾਗਮ ਲਈ ਉਦਮ ਕਰਨ
ਵਾਲੇ ਅਨਸਰ ਖੁਦ ਨੂੰ ਬਾਬਾ ਜੀ ਦੇ ਨਜ਼ਦੀਕੀ ਪ੍ਰਚਾਰ ਰਹੇ ਹਨ। ਇਸ ਸਰਗਰਮੀ ਨਾਲ ਜੁੜੇ ਵਿਅਕਤੀਆਂ ਵੱਲੋਂ ਵਿਦੇਸ਼ਾਂ ਖਾਸ ਕਰਕੇ ਅਮਰੀਕਾ ਵਿੱਚ ਸ਼੍ਰੋਮਣੀ ਅਕਾਲੀ ਦਲ ਖਿਲਾਫ ਕੂੜ ਮੁਹਿੰਮ ਵੀ ਚਲਾਈ ਜਾ ਰਹੀ ਹੈ। ਪੰਜਾਬ ਦੇ ਸੀਨੀਅਰ ਅਕਾਲੀ ਆਗੂਆਂ ਅਤੇ ਕੈਬਨਿਟ ਮੰਤਰੀਆਂ ਖਿਲਾਫ ਨਿਊਯਾਰਕ ਵਿਖੇ ਹੋਏ ਪ੍ਰਦਰਸ਼ਨ ਵਿੱਚ ਬਾਬਾ ਜੀ ਦੇ ਨੇੜੇ ਹੋਣ ਦਾ ਦਾਅਵਾ ਕਰਨ ਵਾਲੇ ਅੰਜੂ ਅਤੇ ਗੁਰਚਰਨ ਸਿੰਘ ਬੇਰਿੰਗ ਦੀ ਮੁੱਖ ਭੂਮਿਕਾ ਦੱਸੀ ਜਾ ਰਹੀ ਹੈ। ਇਨ੍ਹਾਂ ਅਨਸਰਾਂ ਦੀ ਅਗਵਾਈ ਅਤੇ ਸਰਪ੍ਰਸਤੀ ਹੇਠ ਪੰਜਾਬ ਨੂੰ ਨਸ਼ੇ ਦੀ ਲਾਹਨਤ ਤੋਂ ਮੁਕਤ ਕਰਨ ਲਈ ਵਿਦੇਸ਼ਾਂ ਵਿੱਚ ਜਿੰਨੇ ਵੀ ਸੈਮੀਨਾਰ ਹੋਏ ਹਨ ਉਨ੍ਹਾਂ ਵਿੱਚ ਬਾਦਲ ਸਰਕਾਰ ਨੂੰ ਵਿਸ਼ੇਸ਼ ਤੌਰ ’ਤੇ ਭੰਡਿਆ ਗਿਆ ਹੈ। ਇਨ੍ਹਾਂ ਪ੍ਰੋਗਰਾਮਾਂ ਦੀ ਰਿਕਾਰਡਿੰਗ ਯੂਟਿਊਬ ’ਤੇ ਵੀ ਮੌਜੂਦ ਹੈ।
ਦੁੱਖ ਦੀ ਗੱਲ ਤਾਂ ਇਹ ਹੈ ਕਿ ਬੜੂ ਸਾਹਿਬ ਨਾਲ ਸਬੰਧਿਤ ਇੱਕ ਧੜਾ ਸੰਤ ਬਾਬਾ ਇਕਬਾਲ ਸਿੰਘ ਦੀਆਂ ਕਾਰਗੁਜ਼ਾਰੀਆਂ ਨੂੰ ਵਿਉਤਬੰਦ ਢੰਗ ਨਾਲ ਨਕਾਰ ਕੇ ਆਪਣੀ ਹਉਮੇ ਨੂੰ ਪੱਠੇ ਪਾ ਰਿਹਾ ਹੈ। ਇਸ ਧੜੇ ਵਿੱਚ ਬਾਬਾ ਜੀ ਦਾ ਇੱਕ ਗੜਵਈ ਮੁਕਤਾ ਵੀ ਸਰਗਰਮ ਦੱਸਿਆ ਜਾ ਰਿਹਾ ਹੈ।
ਇੱਕ ਹੋਰ ਵਿਅਕਤੀ ਰਵਿੰਦਰਪਾਲ ਸਿੰਘ ਕੋਹਲੀ ਅਕਾਲ ਯੂਨੀਵਰਸਿਟੀ ਨੂੰ ਹਥਿਆਉਣ ਲਈ ਯਤਨ ਕਰ ਰਿਹਾ ਹੈ। ਇਸ ਧੜੇ ਨੂੰ ਅਕਾਲ ਯੂਨੀਵਰਸਿਟੀ ਦਾ ਪੰਜਾਬ ਦੇ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਗਿਆ ਉਦਘਾਟਨ ਹਜ਼ਮ ਨਹੀਂ ਹੋ ਰਿਹਾ। ਇਸ ਕਾਰਨ ਹੀ ਉਨ੍ਹਾਂ ਵੱਲੋਂ ਯੂਨੀਵਰਸਿਟੀ ਦੇ ਧਾਰਮਿਕ ਤੌਰ ’ਤੇ ਉਦਘਾਟਨ ਲਈ 20 ਅਗਸਤ ਦੇ ਸਮਾਗਮ ਹਿੱਤ ਵਿਦੇਸ਼ਾਂ ਵਿੱਚ ਇਸ਼ਤਿਹਾਰ ਦਿੱਤੇ ਜਾ ਰਹੇ ਹਨ। ਇਸ ਤੋਂ ਪਤਾ ਲਗਦਾ ਹੈ ਕਿ ਅਕਾਲ ਯੂਨੀਵਰਸਿਟੀ ’ਤੇ ਅਜਿਹਾ ਗਰੁੱਪ ਕਾਬਜ਼ ਹੋਣ ਲਈ ਯਤਨਸ਼ੀਲ ਹੈ ਜੋ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧੀ ਹੈ ਅਤੇ ਬਾਦਲ ਸਰਕਾਰ ਦੇ ਅਕਸ ਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਧੱਕਾ ਲਗਾਉਣ ਲਈ ਮਾਰੂ ਵਿਉਤਬੰਦੀਆਂ ਬਣਾ ਰਿਹਾ ਹੈ।
ਸੂਤਰਾਂ ਮੁਤਾਬਿਕ ਭਾਵੇਂ ਬਾਬਾ ਜੀ ਨੇ 20 ਅਗਸਤ ਦੇ ਕਥਿਤ ਉਦਘਾਟਨੀ ਪ੍ਰੋਗਰਾਮ ਨੂੰ ਧਾਰਮਿਕ ਸਮਾਗਮ ਵਿੱਚ ਤਬਦੀਲ ਕਰ ਦਿੱਤਾ ਹੈ ਪਰ ਵਿਦੇਸ਼ ਵਿੱਚ ਇਸ ਗੱਲ ਦੇ ਕਾਫੀ ਚਰਚੇ ਹਨ ਕਿ ਇਸ ਧੜੇ ਵੱਲੋਂ ਕਥਿਤ ਤੌਰ ’ਤੇ ਯੂਨੀਵਰਸਿਟੀ ਅਤੇ ਸੰਸਥਾ ’ਤੇ ਕਬਜ਼ੇ ਦੇ ਯਤਨ ਕੀਤੇ ਜਾ ਰਹੇ ਹਨ। ਇਸ ਨਾਲ ਸੰਤ ਬਾਬਾ ਇਕਬਾਲ ਸਿੰਘ ਦੇ ਅਕਸ ਨੂੰ ਵੀ ਢਾਹ ਲੱਗ ਰਹੀ ਹੈ। ਇੱਕ ਪਾਸੇ ਬਾਬਾ ਜੀ ਸ਼੍ਰੋਮਣੀ ਅਕਾਲੀ ਦਲ ਨਾਲ ਨਿੱਘੇ ਰਿਸ਼ਤੇ ਬਣਾ ਕੇ ਚੱਲ ਰਹੇ ਹਨ, ਦੂਜੇ ਪਾਸੇ ਉਨ੍ਹਾਂ ਦੇ ਇਹ ਪੈਰੋਕਾਰ ਸ਼੍ਰੋਮਣੀ ਅਕਾਲੀ ਦਲ, ਬਾਦਲ ਸਰਕਾਰ ਅਤੇ ਬਾਦਲ ਪਰਿਵਾਰ ਨੂੰ ਨੀਵਾਂ ਦਿਖਾਉਣ ਲਈ ਸਰਗਰਮ ਹਨ।
ਜੇਕਰ 20 ਅਗਸਤ ਦਾ ਸਮਾਗਮ ਰੱਦ ਨਹੀਂ ਕੀਤਾ ਜਾਂਦਾ ਤਾਂ ਇਹ ਪ੍ਰਭਾਵ ਜਾਣਾ ਲਾਜ਼ਮੀ ਹੈ ਕਿ ਬੜੂ ਸਾਹਿਬ ਸੰਸਥਾਂ ਨੂੰ ਸ. ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਗਿਆ ਉਦਘਾਟਨ ਮਨਜ਼ੂਰ ਨਹੀਂ। ਚਿੰਤਾਜਨਕ ਗੱਲ ਇਹ ਹੈ ਕਿ ਇਹ ਧੜਾ ਬਾਬਾ ਜੀ ਦੀ ਬਿਰਧ ਅਵਸਥਾ ਦਾ ਨਜਾਇਜ਼ ਫਾਇਦਾ ਲੈ ਕੇ ਸੰਸਥਾ ਦੀ ਗੱਦੀਨਸ਼ੀਨੀ ਹਾਸਿਲ ਕਰਨ ਲਈ ਵੀ ਸਰਗਰਮ ਹੋ ਚੁੱਕਾ ਹੈ। ਦੂਸਰੇ ਪਾਸੇ ਦਿੱਲੀ ਦਾ ਇੱਕ ਕਥਿਤ ਵਿਦਵਾਨ ਜਸਬੀਰ ਸਿੰਘ ਵੀ ਕਿਸੇ ਤਰੀਕੇ ਅਕਾਲ ਯੂਨੀਵਰਸਿਟੀ ’ਤੇ ਕਾਬਜ਼ ਹੋਣ ਲਈ ਢੰਗ ਤਰੀਕੇ ਲੜਾ ਰਿਹਾ ਹੈ। ਇਸ ਸਥਿਤੀ ਤੋਂ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਕਾਫੀ ਚਿੰਤਿਤ ਹਨ।



