ਫਤਿਹਗੜ੍ਹ ਸਾਹਿਬ, 29 ਜੁਲਾਈ (ਪੀ. ਟੀ.)- ‘‘ਜੋ ਬੀਤੇ ਦਿਨੀਂ ਗੁਰਦਾਸਪੁਰ ਦੇ ਦੀਨਾਨਗਰ ਵਿਖੇ ਵੱਡੀ ਘਟਨਾ ਵਾਪਰੀ ਹੈ, ਇਸ ਪਿੱਛੇ ਆਈਐਸਆਈਐਸ ਦੀ ਜਥੇਬੰਦੀ ਦੇ ਦਿਮਾਗ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਿਊਂਕਿ ਤਾਲੀਬਾਨ ਅਤੇ ਲਸ਼ਕਰ ਏ ਤੋਇਬਾ ਵਰਗੀਆਂ ਜਥੇਬੰਦੀਆਂ ਵੀ ਸੁੰਨੀ ਕੌਮ ਨਾਲ ਸੰਬੰਧਤ ਹੋਣ ਕਰਕੇ ਆਈ.ਐਸ.ਆਈ.ਐਸ ਨਾਲ ਚੱਲ ਰਹੀਆਂ ਹਨ। ਸੁੰਨੀ ਅਤੇ ਸ਼ੀਆ ਮੁਸਲਿਮ ਵਰਗਾਂ ਵਿਚ ਕੌਮਾਂਤਰੀ ਪੱਧਰ ’ਤੇ ਵੱਡਾ ਟਕਰਾ ਚੱਲ ਰਿਹਾ ਹੈ। ਇਸ ਲਈ ਅਜਿਹੀ ਕਾਰਵਾਈ ਪਾਕਿਸਤਾਨ ਵਿਚ ਵੀ ਹੋ ਸਕਦੀ ਹੈ।ੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ
ਅਜਿਹੇ ਹੋਣ ਵਾਲੇ ਹਮਲਿਆਂ ਦੌਰਾਨ ਭਾਵੇਂ ਇਧਰ ਜਾਨੀ ਨੁਕਸਾਨ ਹੋਵੇ ਭਾਵੇਂ ਸਰਹੱਦੋਂ ਪਾਰ ਹੋਵੇ, ਦੋਵੇਂ ਪਾਸੀਂ ਇਨਸਾਨੀਅਤ ਅਤੇ ਮਨੁੱਖੀ ਕਦਰਾਂ ਕੀਮਤਾਂ ਦਾ ਉਲੰਘਣ ਹੋਣ ‘ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਾਉਦੀ ਅਰਬ, ਇਰਾਨ ਅਤੇ ਸੀਰੀਆ ਆਦਿ ਵੀ ਸੁੰਨੀ ਮੁਸਲਿਮ ਮੁਲਕ ਹਨ। ਜੋ ਆਈ.ਐਸ.ਆਈ.ਐਸ ਨੂੰ ਖੂਫੀਆ ਤੌਰ ‘ਤੇ ਹਰ ਤਰ੍ਹਾਂ ਸਹਿਯੋਗ ਕਰਕ ਰਿਹੇ ਹਨ। ਦੂਸਰੇ ਪਾਸੇ ਇਜ਼ਰਾਇਲ ਮੁਲਕ ਵੀ ਆਈ.ਐਸ.ਆਈ.ਐਸ ਨੂੰ ਮਦਦ ਕਰ ਰਿਹਾ ਹੈ। ਭਾਰਤ ਮੁਲਕ ਦੇ ਇਜ਼ਰਾਇਲ ਨਾਲ ਬਹੁਤ ਅੱਛੇ ਸੰਬੰਧ ਹਨ। ਭਾਰਤ ਨੂੰ ਜੋ ਜੰਗੀ ਸਾਜ਼ੋ ਸਮਾਨ ਲੋੜੀਂਦਾ ਹੈ, ਉਹ ਬਹੁਤਾ ਇਜ਼ਰਾਇਲ ਤੋਂ ਹੀ ਆ ਰਿਹਾ ਹੈ। ਆਉਣ ਵਾਲੇ ਸਮੇਂ ਵਿਚ ਭਾਰਤ ਦੇ ਵਜੀਰੇ ਆਜ਼ਮ ਮੋਦੀ ਇਜ਼ਰਾਇਲ ਦੇ ਦੌਰੇ ’ਤੇ ਜਾ ਰਹੇ ਹਨ। ਇਸ ਲਈ ਇਹਨਾਂ ਨੂੰ ਆਪਣੇ ਇਨ੍ਹਾਂ ਦੋਸਤ ਮੁਲਕਾਂ ਤੋਂ ਗਿਆਨ ਪ੍ਰਾਪਤ ਹੋ ਜਾਣਾ ਚਾਹੀਦਾ ਹੈ ਕਿ ਦੀਨਾਨਗਰ (ਪੰਜਾਬ) ਵਿਖੇ ਥਾਣੇ ਉ¤ਤੇ ਹੋਇਆ ਹਮਲਾ ਕਿਸ ਜੇਹਾਦੀ ਜਥੇਬੰਦੀ ਨੇ ਕੀਤਾ ਹੈ। ਉਨ੍ਹਾਂ ਅਜਿਹੇ ਹਮਲਿਆਂ ਦੌਰਾਨ ਨਿਰਦੋਸ਼ ਲੋਕਾਂ ਦੇ ਮਾਰੇ ਜਾਣ ਉ¤ਤੇ ਵੀ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਲੜਾਈਆਂ ਅਤੇ ਜੰਗਾਂ ਜਾਲਿਮ ਹੁਕਮਰਾਨਾ ਵਿਰੁੱਧ ਹੁੰਦੀਆਂ ਹਨ। ਆਮ ਸਾਧਾਰਨ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਮੌਤ ਦੇ ਮੂੰਹ ਵਿਚ ਧਕੇਲ ਦੇਣ ਦੇ ਅਮਲ ਇਨਸਾਨੀ, ਧਾਰਮਿਕ, ਸਮਾਜਿਕ ਅਤੇ ਇਖਲਾਕੀ ਤੌਰ ‘ਤੇ ਜਾਇਜ਼ ਨਹੀਂ ਠਹਿਰਾਏ ਜਾ ਸਕਦੇ। ਇਸ ਲਈ ਦੁਨੀਆਂ ਵਿਚ ਆਜ਼ਾਦੀ ਚਾਹੁਣ ਵਾਲੀਆਂ ਕੌਮਾਂ ਜਾਂ ਹੁਕਮਰਾਨਾ ਵੱਲੋਂ ਨਿਰਦੋਸ਼ ਲੋਕਾਂ ਉ¤ਤੇ ਕਦੀ ਵੀ ਹਮਲੇ ਨਹੀ ਹੋਣੇ ਚਾਹੀਦੇ। ਬਲਕਿ ਮਨੁੱਖੀ ਹੱਕਾਂ ਅਤੇ ਕਦਰਾਂ-ਕੀਮਤਾਂ ਉਤੇ ਇਮਾਨਦਾਰੀ ਨਾਲ ਪਹਿਰਾ ਦਿੰਦੇ ਹੋਏ ਹੀ ਆਪਣੇ ਕਿਸੇ ਮਿਸ਼ਨ ਨੂੰ ਅੱਗੇ ਤੋਰਨਾ ਚਾਹੀਦਾ ਹੈ।



