Skip to content
Independent perspectives. Global stories.
BREAKING

ਹਰਿਆਣਾ ਨਵੀਂ ਸੂਚਨਾ ਤਕਨੀਕ ਨੀਤੀ ਬਣਾਏਗਾ : ਮੁੱਖ ਮੰਤਰੀ

Share this story

ਚੰਡੀਗੜ੍ਹ 29 ਜੁਲਾਈ (ਨਾਗਪਾਲ)– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਛੇਤੀ ਹੀ ਸੂਬੇ ਦੀ ਨਵੀਂ ਸੂਚਨਾ ਤਕਨੀਕ ਨੀਤੀ (ਆਈ.ਟੀ. ਪਾਲਿਸੀ) ਬਣਾਈ ਜਾਵੇਗੀ। ਮੁੱਖ ਮੰਤਰੀ ਅੱਜ ਗੁੜਗਾਉਂ ਵਿਚ ਆਯੋਜਿਤ ਨੈਸਕਾਮ ਪ੍ਰੋਡਕਟ ਸੈਮੀਨਾਰ ਵਿਚ ਬੋਲ ਰਹੇ ਸਨ। ਇਸ ਸੈਮੀਨਾਰ ਵਿਚ ਹਰਿਆਣਾ ਸਰਕਾਰ ਨੇ ਗੁੜਗਾਉ ਵਿਚ ‘ਸਟਾਰਟ ਅਪ ਵੇਅਰਹਾਊਸ’ ਸਥਾਪਿਤ ਕਰਨ ਦੇ ਲਈ ਨੈਸਕਾਮ ਦੇ ਨਾਲ ਇਕ ਸਮਝੌਤੇ (ਐਮਓਯੂ) ’ਤੇ ਦਸਤਖਤ ਕੀਤੇ।

WRITTEN BY