ਨਵੀਂ ਦਿੱਲੀ, 7 ਅਗਸਤ (ਵਿਸ਼ਵ ਵਾਰਤਾ) : ਕੌਮਾਂਤਰੀ ਮੰਡੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਕਮੀ ਦੇ ਬਾਵਜੂਦ ਭਾਰਤ ਲਈ ਕੱਚੇ ਤੇਲ ਦੀ ਕੀਮਤ ਵੱਧ ਰਹੀ ਹੈ। ਇਸ ਦਾ ਕਾਰਨ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਵਿੱਚ ਗਿਰਾਵਟ ਹੈ। 6 ਅਗਸਤ ਵਾਲੇ ਦਿਨ ਕੌਮਾਂਤਰੀ ਮੰਡੀ ਵਿੱਚ ਭਾਰਤੀ ਬਾਜ਼ਾਰ ਲਈ ਵਿੱਕਣ ਵਾਲੇ ਕੱਚੇ ਤੇਲ ਦੀ ਕੀਮਤ ਇੱਕ ਡਾਲਰ ਘੱਟ ਕੇ 105 ਡਾਲਰ 92 ਸੈਂਟ ਫੀ ਬੈਰਲ ਦਰਜ ਕੀਤੀ ਗਈ, ਜਿਹੜੀ ਪਿਛਲੇ ਕਾਰੋਬਾਰੀ ਦਿਨ 5 ਅਗਸਤ ਨੂੰ 106 ਡਾਲਰ 92 ਸੈਂਟ ਫੀ ਬੈਰਲ ਸੀ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਵਿਸਲੇਸ਼ਣ ਸੈਲੱ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਰੁਪਏ ਦੇ ਹਿਸਾਬ ਨਾਲ 6 ਅਗਸਤ ਨੂੰ ਫੀ ਬੈਰਲ ਕੱਚੇ ਤੇਲ ਦੀ ਕੀਮਤ 6 ਹਜ਼ਾਰ 518 ਰੁਪਏ 32 ਪੈਸੇ ਰਹੀ। ਜਿਹੜੀ ਪੰਜ ਅਗਸਤ ਨੂੰ 6 ਹਜ਼ਾਰ 502 ਰੁਪਏ 87 ਫੀ ਬੈਰਲ ਸੀ।