Skip to content
Independent perspectives. Global stories.
BREAKING

ਬਾਪੂ ਦੀਆਂ ਮੰਗਾਂ ਜਾਇਜ਼, ਉਨ੍ਹਾਂ ਦੀ ਵੱਧ ਤੋਂ ਵੱਧ ਹਿਮਾਇਤ ਕੀਤੀ ਜਾਵੇ : ਭਾਈ ਲਾਹੌਰੀਆ

Share this story

image ਨਵੀਂ ਦਿੱਲੀ, 29 ਜੁਲਾਈ (ਮਨਪ੍ਰੀਤ ਸਿੰਘ ਖਾਲਸਾ)- ਦਿੱਲੀ ਦੀ ਇਕ ਅਦਾਲਤ ਵਿਚ ਪੁਲਿਸ ਦੀ ਬਹੁਤ ਜਿਆਦਾ ਸਖਤ ਸੁਰਖਿਆ ਹੇਠ ਰੋਹੀਣੀ ਜੇਲ੍ਹ ਤੋਂ ਦਿੱਲੀ ਪੁਲਿਸ ਵਲੋਂ ਭਾਈ ਦਇਆ ਸਿੰਘ ਲਾਹੋਰੀਆ ਨੂੰ ਸੌਦਾ ਸਾਧ ਕੇਸ ਐਫ ਆਈ ਆਰ ਨੰ 77/2007 ਧਾਰਾ 25(1), 120 ਬੀ ਅਤੇ 121 ਏ ਅਧੀਨ ਮਾਨਨੀਯ ਜੱਜ ਰੀਤਿਸ਼ ਸਿੰਘ ਦੀ ਕੋਰਟ ਵਿਚ ਸਮੇ- ਤੋਂ ਇਕ ਘੰਟੇ ਦੀ ਦੇਈ ਨਾਲ ਪੇਸ਼ ਕੀਤਾ ਗਿਆ। ਖਾੜਕੂ ਸਿੰਘਾਂ ਦੇ ਕੇਸ ਵਿਚ ਇਸ ਸਮੇਂ ਕੋਰਟ ਅੰਦਰ ਗਵਾਹੀਆਂ ਦਰਜ ਹੋ ਰਹੀਆਂ ਹਨ ਪਰ ਅਦਾਲਤ ਵਿਚ ਵਕੀਲਾਂ ਦੀ ਹੜਤਾਲ ਹੋਣ ਕਰਕੇ ਕੋਈ ਵੀ ਵਕੀਲ ਹਾਜਿਰ ਨਹੀ ਹੋਇਆ ਸੀ ਜਿਸ ਕਰਕੇ ਮਾਮਲੇ ਵਿਚ ਕਿਸੇ ਕਿਸਮ ਦੀ ਸੁਣਵਾਈ ਨਾ ਹੋ ਸਕੀ। ਪੇਸ਼ੀ ਉਪਰੰਤ ਭਾਈ ਦਇਆ

ਸਿੰਘ ਲਾਹੋਰੀਆ ਨੇ ਕਿਹਾ ਕਿ ਸਾਨੂੰ ਸਾਰੇਆਂ ਨੂੰ ਵੱਧ ਤੋਂ ਵੱਧ ਬਾਪੂ ਸੂਰਤ ਸਿੰਘ ਅਤੇ ਉਨ੍ਹਾਂ ਦੀਆਂ ਮੰਗਾਂ ਦੀ ਹਿਮਾਇਤ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਮੋਰਚੇ ਨੂੰ ਇਕ ਲੋਕ ਲਹਿਰ ਵਾਂਗ ਖੜਾ ਕਰਕੇ ਅਪਣਾ ਕੌਮੀ ਫਰਜ਼ ਨਿਭਾਉਣਾ ਚਾਹੀਦਾ ਹੈ। ਭਾਈ ਦਇਆ ਸਿੰਘ ਲਾਹੋਰੀਆਂ ਨੂੰ ਮਿਲਣ ਵਾਸਤੇ ਅਜ ਬਹੁਤ ਸਾਰੇ ਪ੍ਰੇਮੀ ਹਾਜਿਰ ਸਨ। ਮਾਮਲੇ ਦੀ ਅਗਲੀ ਸੁਣਵਾਈ ਹੁਣ 5 ਅਗਸਤ ਨੂੰ ਹੋਵੇਗੀ।

WRITTEN BY