Skip to content
Independent perspectives. Global stories.
BREAKING

ਪੰਜਾਬ ਨੰਬਰਦਾਰ ਯੂਨੀਅਨ ਦੇ ਵਫ਼ਦ ਨੇ ਮੰਤਰੀ ਕੋਹਾੜ ਨੂੰ ਦਿੱਤਾ ਮੰਗ ਪੱਤਰ

Share this story

ਚੰਡੀਗੜ੍ਹ, 28 ਜੁਲਾਈ (ਪੀ. ਟੀ.)- ਅੱਜ ਇਥੇ ਪੰਜਾਬ ਨੰਬਰਦਾਰ ਯੂਨੀਅਨ ਦਾ ਇਕ ਵਫ਼ਦ ਸੂਬਾ ਪ੍ਰਧਾਨ ਸ. ਗੁਰਪਾਲ ਸਿੰਘ ਸਮਰਾ ਦੀ ਅਗਵਾਈ ਵਿਚ  ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ ਨੂੰ ਉਹਨਾਂ ਦੇ ਦਫਤਰ ਵਿਖੇ ਮਿਲਿਆ ਅਤੇ ਮੰਗ ਪੱਤਰ ਪੇਸ਼ ਕੀਤਾ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਯੂਨੀਅਨ ਵਲੋ‘ ਪੇਸ਼ ਮੰਗਾਂ ਵਿਚ ਹਰਿਆਣਾ ਸਰਕਾਰ ਵਾਂਗ ਨੰਬਰਦਾਰਾਂ ਨੂੰ ਬੱਸ ਕਿਰਾਏ ਵਿਚ ਛੋਟ ਦੇਣੀ, ਸੂਬਾ ਪ੍ਰਧਾਨ ਦੀ ਗੱਡੀ ਦਾ ਟੋਲ ਟੈਕਸ ਮਾਫ ਕਰਨ, ਮਾਲ ਮਹਿਕਮੇ ਵਿਚ ਤਸਦੀਕ ਨੰਬਰਦਾਰ ਤੋ‘ ਹੀ ਕਰਵਾਉਣ ਅਤੇ ਸਬੰਧਤ ਪਿੰਡ ਦੇ ਨੰਬਰਦਾਰ ਦੀ ਤਸਦੀਕ ਯਕੀਨੀ ਬਣਾਉਣ ਦੀ ਮੰਗ ਕੀਤੀ। ਇਸ ਦੇ ਇਲਾਵਾ ਯੂਨੀਅਨ ਨੇ ਸ. ਕੋਹਾੜ ਨੂੰ ਨੰਬਰਦਾਰਾਂ

ਦਾ ਮਾਣ ਭੱਤਾ 1000/- ਰੁਪਏ ਮਹੀਨੇ ਤੋ‘ ਵਧਾ ਕੇ 1500/- ਰੁਪਏ ਮਹੀਨਾ ਲਾਗੂ ਕਰਨ ਅਤੇ ਮਿਲਦਾ ਮਾਣ ਭੱਤਾ ਰੈਗੂਲਰ ਕਰਨ, ਨੰਬਰਦਾਰਾਂ ਦੇ ਬੈਠਣ ਵਾਸਤੇ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਤੇ ਕਮਰੇ ਦੇਣ ਦਾ ਫੈਸਲਾ ਲਾਗੂ ਕਰਨ ਅਤੇ ਜ਼ਿਲ੍ਹਾ ਪੱਧਰ ਤੇ ਤਹਿਸੀਲ ਪੱਧਰ ਤੇ ਸ਼ਿਕਾਇਤ ਕਮੇਟੀਆਂ ਵਿਚ ਵੀ ਨੰਬਰਦਾਰਾਂ ਦੀ ਨੁਮਾਇੰਦਗੀ ਨੂੰ ਯਕੀਨੀ ਬਣਾਉਣ ਲਈ ਵੀ ਆਖਿਆ। ਸ. ਕੋਹਾੜ ਨੇ ਵਫ਼ਦ ਦੀਆਂ ਮੰਗਾਂ ਨੂੰ ਗਹੁ ਨਾਲ ਵਾਚਦਿਆਂ ਉਹਨਾ ਦੇ ਜਲਦੀ ਹੱਲ ਦਾ ਭਰੋਸਾ ਦਿਤਾ। ਉਹਨਾ ਕਿਹਾ ਕਿ ਇਹਨਾ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਵਫ਼ਦ ਵਿਚ ਲਾਭ ਸਿੰਘ ਕੜੈਲ, ਜਨਰਲ ਸਕੱਤਰ, ਸ਼ਿਗਾਰਾ ਸਿੰਘ ਪ੍ਰੈਸ ਸਕੱਤਰ ਦੇ ਇਲਾਵਾ ਵੱਖ-ਵੱਖ ਜ਼ਿਲਿਆ ਤੋ ਨੰਬਰਦਾਰ ਹਾਜ਼ਰ ਸਨ।

WRITTEN BY