Skip to content
Independent perspectives. Global stories.
BREAKING

ਦਿੱਲੀ ਦੇ ਜੰਤਰ ਮੰਤਰ ਵਿਖੇ ਬਾਪੂ ਸੂਰਤ ਸਿੰਘ ਦੇ ਹੱਕ ਵਿਚ ਧਰਨਾ

Share this story

ਨਵੀਂ ਦਿੱਲੀ, 28 ਜੁਲਾਈ (ਮਨਪ੍ਰੀਤ ਸਿੰਘ ਖਾਲਸਾ)- ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ 193 ਦਿਨਾਂ ਤੋਂ ਬੈਠੇ ਬਾਪੁ ਸੂਰਤ ਸਿੰਘ ਦੇ ਧਰਨੇ ਨੂੰ ਅਜ ਦਿੱਲੀ ਦੀਆਂ ਸਿੱਖ ਸੰਗਤਾਂ ਵਲੋਂ ਹੁੰਗਾਰਾ ਦੇਣ ਲਈ ਬੀਤੇ ਦਿਨੀਂ ਜੰਤਰ ਮੰਤਰ ਦੇ ਇਕ ਦਿਨੀ ਧਰਨਾ ਲਾਇਆ ਗਿਆ । ਰਾਜਧਾਨੀ ਸਿੱਖ ਸੰਗਤ ਟ੍ਰਾਂਸਪੋਰਟ ਯੂਨਿਅਨ ਵਲੋਂ ਲਾਏ ਗਏ ਇਸ ਧਰਨੇ ਵਿਚ ਦਿੱਲੀ ਦੇ ਸਿੱਖ ਵਿਧਾਇਕਾਂ ਨੇ ਵੀ ਸ਼ਮੂਲਿਅਤ ਕੀਤੀ । ਆਪ ਦੇ ਚਾਰੋਂ ਵਿਧਾਇਕਾਂ ਨੇ ਇਕ ਸੁਰ ਵਿਚ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਸਲੇ ਨੂੰ ਸੇਂਟਰ ਦੀ ਸਰਕਾਰ ਕੋਲ ਚੁੱਕ ਕੇ ਛੇਤੀ ਇਸ ਮਸਲੇ ਦਾ ਹੱਲ ਕੱਢੇ । ਉਨ੍ਹਾਂ ਕਿਹਾ ਕਿ ਆਰ ਐਸ ਐਸ ਦੇ ਕੱਟੜ ਮੰਨੁਵਾਦੀਆਂ ਨੂੰ ਰਿਹਾ ਕਰਵਾਇਆ ਜਾ ਸਕਦਾ ਹੈ

ਉਨ੍ਹਾਂ ਨੂੰ ਪੇਰੋਲਾਂ ਦਿੱਤੀਆਂ ਜਾ ਸਕਦੀਆਂ ਹਨ ਫਿਰ ਸਿੱਖ ਸਿਆਸੀ ਕੈਦੀਆਂ ਨਾਲ ਦੋਹਰਾ ਵਰਤਾਵ ਕਿਉ ਹੋ ਰਿਹਾ ਹੈ । ਜੰਤਰ ਮੰਤਰ ਤੇ ਅਜ ਸਮਾਜਵਾਦੀ ਪਾਰਟੀ ਦੇ ਗਾਜਿਆਬਾਦ ਤੋਂ ਸਿੱਖ ਲੀਡਰ ਭਾਈ ਇੰਦਰਜੀਤ ਸਿੰਘ ਟੀਟੂ ਨੇ ਵੀ ਵੱਡੀ ਗਿਣਤੀ ਵਿਚ ਅਪਣੇ ਹਿਮਾਇਤੀਆਂ ਨਾਲ ਧਰਨਾ ਸਥਲ ਤੇ ਪਹੁੰਚ ਕੇ ਧਰਨਾਕਾਰੀਆਂ ਦੀ ਹੋਸਲਾਂ ਅਫਜਾਈ ਕੀਤੀ ਸੀ । ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨਿਅਰ ਮੈਂਬਰ ਚਮਨ ਸਿੰਘ ਸ਼ਾਹਪੁਰਾ ਵੀ ਪਹੁੰਚੇ ਸਨ ਉਨ੍ਹਾਂ ਨੇ ਪ੍ਰੈਸ ਨਾਲ ਗਲਬਾਤ ਵਿਚ ਇਹ ਮੰਨਿਆ ਕਿ ਬਾਪੂ ਸੂਰਤ ਸਿੰਘ ਦੀਆਂ ਮੰਗਾ ਬਿਲਕੁਲ ਜਾਇਜ ਹਨ ਤੇ ਸਾਨੂੰ ਸਾਰਿਆਂ ਨੂੰ ਉਨ੍ਹਾਂ ਦਾ ਵੱਧ ਤੋਂ ਵੱਧ ਸਾਥ ਦੇ ਕੇ ਅਪਣੀ ਬਣਦੀ ਸਜਾ ਤੋਂ ਵੀ ਵੱਧ ਸਜਾ ਭੁੱਗਤ ਚੁੱਕੇ ਸਿੱਖ ਸਿਆਸੀ ਕੈਦੀਆਂ ਨੂੰ ਤੁਰਤ ਰਿਹਾ ਕਰਵਾਉਣਾ ਚਾਹੀਦਾ ਹੈ । ਧਰਨਾਕਾਰੀਆਂ ਵਲੋਂ ਅਪਣੇ ਹੱਥਾਂ ਵਿਚ ਠਸਜਾ ਪੂਰੀ ਕਰ ਚੁੱਕੇ ਸਿੱਖ ਬੰਦੀਆਂ ਨੂੰ ਰਿਹਾ ਕਰੋੂ ਦੀਆਂ ਤਖਤੀਆਂ ਫੜੀਆਂ ਹੋਈਆ ਸਨ । ਯੂਨਿਅਨ ਵਲੋਨ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇਕ ਮੰਗ ਪਤਰ ਦੇ ਕੇ ਸਿੱਖ ਬੰਦੀਆਂ ਨੂੰ ਰਿਹਾ ਕਰਨ ਦੇ ਨਾਲ ਨਵੰਬਰ 1984 ਦੇ ਦੋਸ਼ੀਆਂ ਨੂੰ ਸਜਾ ਦੇਣ ਦੀ ਵੀ ਮੰਗ ਕੀਤੀ ਗਈ ਸੀ । ਟ੍ਰਾਂਸਪੋਰਟ ਯੂਨਿਅਨ ਵਲੋਂ ਸਰਬਜੋਤ ਸਿੰਘ ਦਿੱਲੀ, ਚਰਨਪ੍ਰੀਤ ਸਿੰਘ ਰਾਜਪੁਤ, ਭੁਪਿੰਦਰ ਸਿੰਘ, ਕੰਵਲਜੀਤ ਸਿੰਘ, ਸਰਨਾ ਪਾਰਟੀ ਦੇ ਕਰਤਾਰ ਸਿੰਘ ਕੌਛੜ ਵੀ ਇਸ ਧਰਨੇ ਵਿਚ ਸ਼ਾਮਿਲ ਸਨ।

WRITTEN BY