ਅੰਮ੍ਰਿਤਸਰ, 28 ਜੁਲਾਈ (ਪੀ. ਟੀ.)- ਯੁਨਾਈਟਿਡ ਅਕਾਲੀ ਦਲ ਦੇ ਪ੍ਰਧਾਨ, ਭਾਈ ਮੋਹਕਮ ਸਿੰਘ ਨੇ ਅੰਮ੍ਰਿਤਸਰ ਜੇਲ੍ਹ ਵਿੱਚੋਂ ਭੇਜੇ ਇੱਕ ਪ੍ਰੈਸ ਬਿਆਨ ਰਾਹੀਂ ਅਣਪਛਾਤੇ ਵਿਅਕਤੀਆਂ ਵੱਲੋਂ ਦੀਨਾ ਨਗਰ ਵਿਖੇ ਅਨ੍ਹੇ ਵਾਹ ਫਾਈਰਿੰਗ ਕਰਕੇ ਮਾਰੇ ਗਏ ਨਿਰਦੋਸ਼ ਪੁਲਿਸ ਵਾਲੇ ਅਤੇ ਨਿਰਦੋਸ਼ ਲੇਕਾਂ ਦੇ ਕਤਲਾਂ ਦੀ ਪੁਰਜੋਰ ਸ਼ਬਦਾ ਵਿੱਚ ਨਿੰਦਾ ਕਰਦਿਆਂ ਮ੍ਰਿਤਕ ਪਰਿਵਾਰਾਂ ਨਾਲ ਨਿੱਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਭਾਈ ਮੋਹਕਮ ਸਿੰਘ ਨੇ ਸਪੱਸ਼ਟ ਐਲਾਨ ਕੀਤਾ ਹੈ ਕਿ ਬਾਪੂ ਸੂਰਤ ਸਿੰਘ ਖਾਲਸਾ ਦਾ ਮਰਨ ਵਰਤ ਤੇ ਪੰਥਕ ਧਿਰਾਂ ਦਾ ਸ਼ਾਤਮਈ ਸੰਘਰਸ਼ ਸਿੰਘਾਂ ਦੀ ਰਿਹਾਈਆਂ ਤੱਕ ਜਾਰੀ ਰਹੇਗਾ। ਉਹਨਾਂ ਕਿਹਾ ਕਿ ਪੰਥ ਦੇ ਬੱਬਰ ਸ਼ੇਰ ਤੇ ਸਿੱਖ ਕੌਮ ਦੇ ਹੀਰੋ ਬਾਪੂ ਸੂਰਤ ਸਿੰਘ ਖਾਲਸਾ ਨੂੰ ਘਰ ਵਿੱਚੋਂ ਬਾਦਲਾਂ ਨੇ ਜਬਰੀ ਅਗਵਾ ਕਰਕੇ ਹਸਪਤਾਲ ਵਿੱਚ 6 ਥਾਂਵਾਂ ਤੋਂ ਚੈਨਾਂ ਨਾਲ ਬੰਨਕੇ ਨਰੜਿਆ ਹੋਇਆ ਹੈ। ਉਹਨਾਂ ਨੂੰ ਜਬਰੀ ਗੁਲੂਕੋਸ਼ ਲਾਇਆ ਜਾ ਰਿਹਾ ਹੈ, ਜੋ ਬਾਦਲਾਂ ਦੇ ਜਬਰ ਜੁਲਮ
ਦੀ ਇੰਤਹਾਅ ਹੈ। ਉਹਨਾਂ ਕਿਹਾ ਸ: ਬਾਦਲ ਅਦਾਲਤਾਂ ਤੇ ਕਾਨੂੰਨ ਦੇ ਸਹਾਰੇ ਸਿੰਘ ਨੂੰ ਜੇਲ੍ਹਾਂ ਵਿੱਚ ਸਾੜਨਾ ਅਤੇ ਮਾਰਨਾ ਚਾਹੁੰਦੇ ਹਨ। ਉਹਨਾ ਕਿਹਾ ਕਿ ਜੇਕਰ ਤਾਮਿਲਨਾਡੂ ਦੇ ਮੁੱਖ ਮੰਤਰੀ ਜੈਲਲਿਤਾ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾਅ ਕਰਾਉਣ ਲਈ ਅਸੈਂਬਲੀ ਵਿੱਚ ਮਤਾ ਪਾਸ ਕਰ ਸਕਦੀ ਹੈ ਤਾਂ ਪੰਜਾਬ ਦਾ ਮੁੱਖਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਧਰਮ ਯੁੱਧ ਮੋਰਚੇ ਵਿੱਚ ਗ੍ਰਿਫਤਾਰ ਸਿੰਘਾਂ ਦੀਆਂ ਰਿਹਾਈਆਂ ਲਈ ਪੰਜਾਬ ਦੀ ਅਸੈਂਬਲੀ ਵਿੱਚ ਮਤਾ ਪਾਸ ਕਰਕੇ ਕੇਂਦਰ ਸਰਕਾਰ ਤੇ ਸੰਬੰਧਤ ਰਾਜਾਂ ਨੂੰ ਕਿਊਂ ਨਹੀਂ ਭੇਜਦਾ? ਉਹਨਾਂ ਕਿਹਾ ਸ: ਪ੍ਰਕਾਸ ਸਿੰਘ ਬਾਦਲ ਅਦਾਲਤਾਂ ਤੇ ਕਾਨੂੰਨ ਦੇ ਆਨੇ-ਬਹਾਨੇ ਮਾਰਕੇ ਸਿੰਘਾਂ ਦੀ ਰਿਹਾਈਆਂ ਤੋਂ ਭਗੋੜਾ ਹੋ ਗਿਆ ਹੈ। ਉਹਨਾਂ ਕਿਹਾ ਕਿ ਰਾਸਰਰਪਤੀ ਤੇ ਗਵਰਨਰ ਕਾਨੂੰਨ ਤੋਂ ਉੱਪਰ ਹੁੰਦੇ ਹਨ। ਰਾਸਟਰਪਤੀ ਧਾਰਾ 72 ਅਤੇ ਗਵਰਨਰ ਧਾਰਾ 161 ਦੇ ਅਧੀਨ ਕਿਸੇ ਵੀ ਕੈਦੀ ਨੂੰ ਸਜਾ ਵਿੱਚ ਛੋਟ ਤੇ ਮਾਫ਼ੀ ਦੇ ਸਕਦਾ ਹੈ। ਸ: ਬਾਦਲ ਰਾਸਟਰਪਤੀ ਤੇ ਸਬੰਧਤ ਰਾਜਪਾਲ ਨੂੰ ਸਿਫਾਰਸ਼ ਕਰਕੇ ਕਿਉਂ ਨਹੀਂ ਭੇਜਦਾ। ਉਹਨਾਂ ਉਦਾਹਰਣ ਦੇਂਦਿਆਂ ਕਿਹਾ, ਪਿਛਲੇ ਸਮੇਂ ਪੰਜਾਬ ਦੇ ਗਵਰਨਰ ਨੇ ਪੁਲਿਸ ਅਫਸਰ ਪਿੰਕੀ ਕੈਟ, ਡੀ ਜਸਪਾਲ ਸਿੰਘ, ਡੀ ਸਵਰਨਦਾਸ ਤੇ ਪੁਲਿਸ ਅਫਸਰ ਖਟੜੇ ਦੀ ਸਜਾ ਮਾਫ਼ ਕੀਤੀ ਸੀ।
ਉਹਨਾਂ ਕਿਹਾ ਸਿੰਘਾਂ ਦੀਆਂ ਰਿਹਾਈਆਂ ਦੇ ਮਸਲੇ ਤੇ ਪੰਜਾਬ ਸਰਕਾਰ ਕਾਨੂੰਨ ਦੀ ਭਾਸ਼ਾ ਕਿਉਂ ਨਹੀਂ ਸਮਝਦੀਆਂ, ਜਦਕਿ ਇਸਦੇ ਉਲਟ ਕੇਂਦਰ ਸਰਦਾਰ ਅਤੇ ਰਾਜ ਸਰਕਾਰ ਗੈਰ ਕਾਨੂੰਨੀ ਭਾਸ਼ਾ ਤੁਰੰਤ ਹੀ ਸਮਝਕੇ ਤਾਲਿਬਾਨ ਵੱਲੋਂ ਵਾਜਪਈ ਦੀ ਸਰਕਾਰ ਵਿੱਚ ਜਹਾਜ ਅਗਵਾ ਕਰਨ ਤੇ ਪਾਕਿਸਤਾਨੀ ਖਾੜਕੂਆਂ ਨੂੰ ਭਾਰਤੀ ਜੇਲ੍ਹਾਂ ਵਿੱਚ ਕੱਢਕੇ ਐਨ ਵਿਦੇਸ਼ ਮੰਤਰੀ ਨੇ ਜਵਾਈਆਂ ਵਾਂਗ ਭਾਰਤੀ ਜਹਾਜ ਵਿੱਚ ਬਿਠਾ ਕੇ ਕਾਬੁਲ ਕੰਧਾਰ ਦੇ ਏਅਰਪੋਰਟ ਤੇ ਛੱਡ ਕੇ ਆਇਆ ਸੀ। ਵੀ ਸਿੰਘ ਦੀ ਸਰਕਾਰ ਸਮੇਂ ਗ੍ਰਹਿ ਮੰਤਰੀ ਮੁਫ਼ਤੀ ਮੁਹੱਮਦ ਸਾਹਿਬ ਦੀ ਬੇਟੀ ਮਹਿਬੂਬਾ ਨੂੰ ਕਸ਼ਮੀਰੀ ਖਾੜਕੂਆਂ ਵੱਲੋਂ ਅਗਵਾ ਕਰਨ ਤੇ ਉਸਦੀ ਰਿਹਾਈ ਬਦਲੇ ਕਸ਼ਮੀਰ ਦੇ ਚੋਟੀ ਦੇ ਖਾੜਕੂਆਂ ਨੂੰ ਕਿਹੜੇ ਕਾਨੂੰਨ ਦੇ ਅਧੀਨ ਛਡਿਆ ਗਿਆ ਸੀ। ਉਹਨਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਕਾਨੂੰਨ ਦੀ ਭਾਸ਼ਾ ਉਸ ਸਮੇਂ ਸਮਝ ਆਉਣੀ ਹੈ ਜਿਵੇਂ ਬਾਹਰਲੇ ਦੇ ਦੇਸ਼ਾਂ ਵਿੱਚ ਬਾਦਲ ਦਲੀਆਂ ਨੂੰ ਬਾਹਰਲੇ ਸਿੱਖਾਂ ਨੇ ਸਮਝਾਈ ਹੈ। ਉਨ੍ਹਾਂ ਕਿਹਾ ਹੁਣ ਜਦੋਂ ਪੰਜਾਬ ਦੇ ਸਿੱਖਾਂ ਨੇ ਸ: ਬਾਦਲ ਨੂੰ ਸਰਕਾਰੀ ਦੇ ਗੈਰ-ਸਰਕਾਰੀ ਸਟੇਜਾਂ ਤੇ ਸਿੰਘਾਂ ਦੀਆਂ ਰਿਹਾਈਆਂ ਲਈ ਘੇਰਿਆ ਤਾਂ ਬਾਦਲ ਨੇ ਤੁਰੰਤ ਸਿੰਘ ਨੂੰ ਰਿਆ ਕਰਨ-ਕਰਵਾਉਣ ਲਈ ਆਪੇ ਰਾਹ ਲੱਭ ਲੈਣਾ ਹੈ।



