Skip to content
Independent perspectives. Global stories.
BREAKING

ਅੰਨਾ ਵੱਲੋਂ ਕੇਜਰੀਵਾਲ ਨੂੰ ਸੁਝਾਅ; ਭੂਸ਼ਨ-ਯੋਗੇਂਦਰ ਨਾਲ ਸੁਲਾਹ ਕਰੋ

Share this story

ਨਵੀਂ ਦਿੱਲੀ, 27 ਜੁਲਾਈ (ਪੀ.ਟੀ.)- ਗਾਂਧੀਵਾਦੀ ਨੇਤਾ ਅੰਨਾ ਹਜ਼ਾਰੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਕਿਹਾ ਕਿ ਪ੍ਰਸ਼ਾਂਤ ਭੂਸ਼ਨ ਅਤੇ ਯੋਗੇਂਦਰ ਯਾਦਵ ਨੂੰ ਪਾਰਟੀ ‘ਚੋਂ ਨਹੀਂ ਕੱਢਿਆ ਜਾਣਾ ਚਾਹੀਦਾ । ਨਾਲ ਹੀ ਉਨ੍ਹਾਂ ਨੇ ਸੁਲਾਹ ਦਾ ਸੁਝਾਅ ਦਿੰਦੇ ਹੋਏ ਕਿਹਾ ਕਿ ਦੋਵੇਂ ‘‘ਪੁਰਾਣੇ ਸਾਥੀ‘‘ ਹਨ । ਅੰਨਾ ਨਾਲ ਐਤਵਾਰ ਰਾਤ ਇੱਥੇ ਕਰੀਬ 50 ਮਿੰਟ ਚੱਲੀ ਮੁਲਾਕਾਤ ਬਾਰੇ ‘ਚ ਸਮਝਿਆ ਜਾਂਦਾ ਹੈ ਕਿ ਕੇਜਰੀਵਾਲ ਨੇ ਅੰਨਾ ਨੂੰ ਦਿੱਲੀ ‘ਚ ਆਪਣੀ ਸਰਕਾਰ ਦੁਆਰਾ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਦਿੱਤੀ । ਇਸ ਮੁਲਾਕਾਤ ‘ਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਸ਼ਾਮਿਲ ਸਨ । ਉਨ੍ਹਾਂ ਦੱਸਿਆ ਕਿ ਉਹ ਪੁਰਾਣੇ ਸਾਥੀ ਹਨ ਜੋ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦਾ ਹਿੱਸਾ ਰਹੇ ਹੈ । ਧਿਆਨ ਯੋਗ ਹੈ ਕਿ ਪਾਰਟੀ ਅਗਵਾਈ ਅਤੇ ਸੰਗਠਨ ਦੇ ਅੰਦਰ ਦੇ ਕੰਮਾਂ ‘ਤੇ ਸਵਾਲ ਚੁੱਕੇ ਜਾਣ ਦੇ ਬਾਅਦ ਭੂਸ਼ਨ ਅਤੇ ਯਾਦਵ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਅਪ੍ਰੈਲ ‘ਚ ਪਾਰਟੀ ‘ਚੋਂ ਬਾਹਰ ਕਰ ਦਿੱਤਾ ਗਿਆ ਸੀ ।

WRITTEN BY