Skip to content
Independent perspectives. Global stories.
BREAKING

ਪਠਾਨਕੋਟ ’ਚ ਪ੍ਰੇਮਿਕਾ ਨੂੰ ਹੋਟਲ ਦੀ ਚੌਥੀ ਮੰਜ਼ਿਲ ਤੋਂ ਧੱਕਾ ਦੇ ਕੇ ਮਾਰਿਆ

Share this story

ਪਠਾਨਕੋਟ, 27 ਜੁਲਾਈ (ਅਜੇ ਸੈਣੀ)- ਇੱਥੋਂ ਦੇ ਬੱਸ ਸਟੈਂਡ ਕੋਲ ਅੱਜ ਸਵੇਰੇ ਆਰ.ਕੇ. ਇੰਟਰਨੈਸ਼ਨਲ ਹੋਟਲ ਵਿੱਚ ਇੱਕ ਪ੍ਰੇਮੀ ਵੱਲੋਂ ਅਪਣੀ ਪ੍ਰੇਮਿਕਾ ਨੂੰ ਹੋਟਲ ਦੀ ਚੌਥੀ ਮੰਜ਼ਿਲ ਤੋਂ ਧੱਕਾ ਦੇ ਦਿੱਤਾ, ਜਿਸ ਨੂੰ ਪਠਾਨਕੋਟ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਜਿੱਥੇ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਉਸ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਹਸਪਤਾਲ ਦੇ ਡਾਕਟਰ ਅਨਿਲ ਗਰਗ ਨੇ ਮੀਡਿਆ ਨੂੂੰ ਜਾਣਕਾਰੀ ਦਿੰਦੇ ਹੋਏ ਦਸਿਆ ਕੀ ਲੜਕੀ ਦੀ ਹਾਲਤ ਬਹੁਤ ਹੀ ਗੰਭੀਰ ਹੈ ਅਤੇ ਉਸਦਾ ਬਚਣਾ ਮੁਸ਼ਕਿਲ ਹੈ। ਪ੍ਰਾਪਤ ਜਾਣਕਾਰੀ  ਅਨੁਸਾਰ ਉਕਤ ਪ੍ਰੇਮੀ ਜੋੜਾ ਘਰੋਂ ਭੱਜਿਆ ਹੋਇਆ ਸੀ ਅਤੇ ਰਾਤ ਨੂੰ ਹੀ ਇਸ ਹੋਟਲ ਵਿੱਚ ਰੁਕਿਆ ਸੀ। ਅੱਜ ਸਵੇਰੇ ਲੜਕੀ

ਵੱਲੋਂ ਅਪਣੇ ਭਰਾ ਨੂੰ ਮੋਬਾਇਲ ’ਤੇ ਵਟਸਐਪ ਰਾਹੀਂ ਮੈਸਜ ਕੀਤਾ ਗਿਆ ਸੀ ਕਿ ਉਸਨੂੁੰ ਇਸ ਹੋਟਲ ਵਿੱਚੋਂ ਆ ਕੇ ਲੈ ਜਾਣ ਅਤੇ ਜਦੋਂ ਉਸਦਾ ਭਰਾ ਅਪਣੀ ਭੈਣ ਨੂੰ ਲੈਣ ਲਈ ਹੋਟਲ ਵਿੱਚ ਗਿਆ ਤਾਂ ਪ੍ਰੇਮੀ ਲੜਕੇ ਵੱਲੋਂ ਲੜਕੀ ਦੇ ਭਰਾ ਨੂੰ ਆਉਂਦੇ ਦੇਖ ਲੜਕੀ ਨੂੰ ਹੋਟਲ ਦੀ ਚੌਥੀ ਮੰਜ਼ਿਲ ਤੋਂ ਧੱਕਾ ਦੇ ਦਿੱਤਾ, ਜਿਸ ਕਾਰਨ ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਮ੍ਰਿਤਕ ਲੜਕੀ ਦੀ ਸ਼ਨਾਖਤ ਮਿਨਾਕਸ਼ੀ ਵਾਸੀ ਘਾਟੀ ਬਿਲਵਾਂ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਅਤੇ ਲੜਕੇ ਦੀ ਸ਼ਨਾਖਤ ਸੰਜੇ ਕੁਮਾਰ ਵਾਸੀ ਹਿਮਾਚਲ ਪ੍ਰਦੇਸ਼ ਵਜੋਂ ਹੋਈ। ਦੂਸਰੇ ਪਾਸੇ ਦਸਿਆ ਜਾਂਦਾ ਹੈ ਕਿ ਇਲਾਜ ਦੇ ਦੋ-ਤਿੰਨ ਘੰਟਿਆਂ ਬਾਅਦ ਹੀ ਲੜਕੀ ਦੀ ਜ਼ਖਮਾਂ ਦੀ ਤਾਬ ਨਾ ਸਾਹਿੰਦੇ ਹੋਏ ਮੌਤ ਹੋ ਗਈ। ਉਧਰ ਇਸ ਕੇਸ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਏਐਸਆਈ ਡਿਵੀਜ਼ਨ ਨੰਬਰ-1 ਪਠਾਨਕੋਟ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਸਿਆ ਕਿ ਉਨ੍ਹਾਂ ਵੱਲੋਂ ਲੜਕੇ ’ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਲੜਕਾ ਫ਼ਰਾਰ ਹੈ। ਉਸਨੁ ਜਲਦ ਹੀ ਕਾਬੂ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

WRITTEN BY