ਵਾਸ਼ਿੰਗਟਨ, 7 ਅਗਸਤ (ਪੀ. ਟੀ.)-ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿਚ ਅੱਤਵਾਦੀ ਹਮਲਿਆਂ ਵਿਚ ਸ਼ਾਮਲ ਰਹਿਣ ਦੀ ਵਜ੍ਹਾ ਕਾਰਨ ਅਮਰੀਕਾ ਨੇ ਪਾਕਿਸਤਾਨ ਦੇ ਅੱਤਵਾਦੀ ਨੇਤਾ ਬਹਾਵਲ ਖਾਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਵਿਸ਼ਵ-ਵਿਆਪੀ ਅੱਤਵਾਦੀ ਕਰਾਰ ਦਿੱਤਾ ਜਾ ਚੁੱਕਾ ਖ਼ਾਨ ਮੁੱਲਾ ਨਾਜਿਰ ਗਰੁੱਪ ਦਾ ਦਾ ਨੇਤਾ ਹੈ ਜੋ ਪਾਕਿਸਤਾਨ ਦੇ ਵਜੀਰਿਸਤਾਨ ਕਬਾਇਲੀ ਇਲਾਕੇ ਵਿਚ ਠਿਕਾਣਾ ਬਣਾਈ ਬੈਠਾ ਹੈ। ਵਿਦੇਸ਼ ਵਿਭਾਗ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਖ਼ਾਨ ਨੂੰ ਵਿਸ਼ਵ ਵਿਆਪੀ ਅੱਤਵਾਦੀ ਦਾ ਦਰਜਾ ਦਿੱਤੇ ਜਾਣ ਨਾਲ ਅਮਰੀਕਾ ਦੇ ਅਧਿਕਾਰ ਖੇਤਰ ਵਿਚ ਆਉਣ ਵਾਲੀ ਉਸ ਦੀ ਸਾਰੀ ਜਾਇਦਾਦ ਜਾਂ ਜਿਸ ਜਾਇਦਾਦ ਵਿਚ ਉਸ ਦਾ ਕੋਈ ਹੱਕ ਹੈ, ਉਸ ਨੂੰ ਬਲਾਕ ਕਰ ਦਿੱਤਾ ਜਾਵੇਗਾ।