Skip to content
Independent perspectives. Global stories.
BREAKING

ਵਿਰੋਧੀ ਧਿਰ ਦੇ ਹੰਗਾਮੇ ਬਾਅਦ ਸੰਸਦ ਦੀ ਕਾਰਵਾਈ ਤੀਜੇ ਦਿਨ ਵੀ ਮੁਲਤਵੀ

Share this story

ਨਵੀਂ ਦਿੱਲੀ, 23 ਜੁਲਾਈ (ਪੀ. ਟੀ. ਲਾਇਵ)- ਮਾਨਸੂਨ ਸਮਾਗਮ ਦੇ ਅੱਜ ਤੀਸਰੇ ਦਿਨ ਵੀ ਸੰਸਦ ਦੀ ਕਾਰਵਾਈ ਹੰਗਾਮੇ ਦੇ ਨਾਲ ਸ਼ੁਰੂ ਹੋਈ। ਲੋਕਸਭਾ ’ਚ ਸਪੀਕਰ ਸੁਮਿਤਰਾ ਮਹਾਜਨ ਨੇ ਵਿਰੋਧੀ ਧਿਰ ਦੇ ਪ੍ਰਸ਼ਨਕਾਲ ਮੁਲਤਵੀ ਕਰਨ ਦੇ ਨੋਟਿਸ ਨੂੰ ਖਾਰਿਜ ਕਰ ਦਿੱਤਾ। ਇਸ ਦੌਰਾਨ ਭਾਜਪਾ ਦੇ ਸੰਸਦ ਮੈਂਬਰ ਅਰਜਨ ਮੇਘਵਾਲ ਨੇ ਰਾਬਰਟ ਵਾਡਰਾ ਦਾ ਮੁੱਦਾ ਉਠਾਇਆ। ਉਨ੍ਹਾਂ ਨੇ ਵਾਡਰਾ ਵੱਲੋਂ ਫੇਸਬੁੱਕ ਉ¤ਤੇ ਲਿਖੇ ਪੋਸਟ ਉ¤ਤੇ ਸਖਤ ਇਤਰਾਜ਼ ਪ੍ਰਗਟ ਕੀਤਾ ਅਤੇ ਇਸ ਨੂੰ ਸੰਸਦ ਦਾ ਅਪਮਾਨ ਦੱਸਿਆ। ਉਨ੍ਹਾਂ ਨੇ ਵਾਡਰਾ ਦੇ ਵਿਰੁੱਧ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਨੋਟਿਸ ਵੀ ਦਿੱਤਾ। ਜਿਸ ਨੂੰ ਸਪੀਕਰ ਨੇ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਕੱਲ੍ਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਦਾਮਾਦ ਰਾਬਰਟ ਵਾਡਰਾ ਨੇ ਫੇਸਬੁੱਕ

ਉ¤ਤੇ ਇੱਕ ਪੋਸਟ ਵਿੱਚ ਲਿਖਿਆ ਸੀ ‘ਸੰਸਦ  (ਸਮਾਗਮ) ਸ਼ੁਰੂ ਅਤੇ ਉਨ੍ਹਾਂ ਦੀਆਂ ਹੋਛੀਆਂ ਧਿਆਨ ਭਟਕਾਉਣ ਵਾਲੀਆਂ ਸਿਆਸੀ ਚਾਲਾਂ ਵੀ ਸ਼ੁਰੂ।’ ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਜਨਤਾ ਬੇਵਕੂਫ ਨਹੀਂ ਹੈ। ਇਹ ਦੇਖਣਾ ਪਛਤਾਵੇ ਨਾਲ ਭਰਿਆ ਹੈ ਕਿ ਭਾਰਤ ਦੀ ਅਗਵਾਈ ਅਜਿਹੇ ਤਥਾਕਥਿਤ ਨੇਤਾ ਕਰ ਰਹੇ ਹਨ।
ਦੂਜੇ ਪਾਸੇ ਵਿਰੋਧੀ ਸੰਸਦ ਮੈਂਬਰ ਵੀ ਵਿਆਪਮ ਅਤੇ ਲਲਿਤਗੇਟ ਨੂੰ ਲੈ ਕੇ ਹੰਗਾਮਾ ਕਰਨ ਲੱਗੇ। ਸਪੀਕਰ ਨੇ ਮੈਂਬਰਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਹੰਗਾਮਾ ਲਗਾਤਾਰ ਜਾਰੀ ਰਿਹਾ। ਇਸ ਦੇ ਬਾਅਦ ਸਪੀਕਰ ਨੇ ਸੰਸਦ ਦੀ ਕਾਰਵਾਈ ਪਹਿਲਾਂ 12ਵਜੇ ਤੱਕ ਮੁਲਤਵੀ ਕਰ ਦਿੱਤੀ। ਫਿਰ ਤੋਂ ਲੋਕਸਭਾ ਦੀ ਕਾਰਵਾਈ ਸ਼ੁਰੂ ਹੋਣ ਦੇ ਬਾਅਦ ਭਾਜਪਾ ਅਤੇ ਕਾਂਗਰਸ ਸੰਸਦ ਮੈਂਬਰਾਂ ਵਿਚਾਲੇ ਪੋਸਟਰ ਜੰਗ ਸ਼ੁਰੂ ਹੋ ਗਈ। ਦੋਨਾਂ ਪਾਰਟੀਆਂ ਦੇ ਮੈਂਬਰ ਇੱਕ ਦੂਜੇ ਨੂੰ ਪੋਸਟਰ ਦਿਖਾ ਰਹੇ ਸਨ। ਭਾਜਪਾ ਮੈਂਬਰ ਹੱਥ ਵਿੱਚ ਤਖਤੀ ਲਏ ਹੋਏ ਸਨ ਜਿਸ ਉ¤ਪਰ ਲਿਖਿਆ ਸੀ ‘ਉਲਟਾ ਚੋਰ ਕੋਤਵਾਲ ਕੋ ਡਾਂਟੇ, ਸਰਕਾਰੀ ਜ਼ਮੀਨ ਦਾਮਾਦ ਕੋ ਬਾਂਟੇ।’ ਹੰਗਾਮਾ ਨਾ ਰੁਕਦਾ ਦੇਖ ਸਪੀਕਰ ਨੇ ਸਦਨ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ।
ਉਧਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੰਸਦ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਪੋਜੀਸ਼ਨ ਦਾ ਵਿਰੋਧ ਕੈਮਰੇ ਉ¤ਪਰ ਨਹੀਂ ਦਿਖਾਇਆ ਜਾ ਰਿਹਾ। ਇਹ ਤਰੀਕਾ ਹੈ ਉਨ੍ਹਾਂ ਦੇ ਕੰਮ ਕਰਨ ਦਾ। ਲੋਕਸਭਾ ਵਿੱਚ ਅੱਜ ਵੀ ਕਾਲੀ ਪੱਟੀ ਪਹਿਨ ਕੇ ਪਹੁੰਚੇ ਰਾਹੁਲ ਗਾਂਧੀ ਨੇ ਸੁਸ਼ਮਾ ਦੇ ਅਸਤੀਫੇ ਦੇ ਸਵਾਲ ਉ¤ਤੇ ਕਿਹਾ ਕਿ ਸਰਕਾਰ ਆਪੋਜੀਸ਼ਨ ਦੀ ਆਵਾਜ਼ ਨਹੀਂ ਸੁਣਨਾ ਚਾਹੁੰਦੀ ਹੈ। ਇਹ ਮੋਦੀ ਸਟਾਇਲ ਹੈ ਕੰਮ ਕਰਨ ਦਾ। ਉਨ੍ਹਾਂ ਨੇ ਕਿਹਾ ਕਿ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਹਨ ਨਾ ਕਿ ਭਾਜਪਾ ਦੇ ਉਹ ਦੇਸ਼ ਨੂੰ ਭਰੋਸਾ ਦਿਵਾਉਣ ਕਿ ਉਹ ‘ਨਾ ਖਾਊਂਗਾ, ਨਾ ਖਾਣ ਦੇਵਾਂਗਾ’ ਦੇ ਆਪਣੇ ਬਿਆਨ ਉ¤ਤੇ ਕਾਇਮ ਹਨ। ਕਾਂਗਰਸ ਨੇਤਾ ਨੇ ਕਿਹਾ ਕਿ ਵਿਆਪਮ ਏਨਾ ਵੱਡਾ ਘੁਟਾਲਾ ਹੈ ਕਿ ਇਸ ਵਿੱਚ ਹੁਣ ਤੱਕ 40 ਤੋਂ ਵਧ ਵਿਅਕਤੀ ਮਾਰੇ ਜਾ ਚੁੱਕੇ ਹਨ, ਪਰ ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਕੁਝ ਨਹੀਂ ਬੋਲਦੇ। ਮੈਂ ਚਾਹੁੰਦਾ ਹਾਂ ਕਿ ਉਹ ਕੁਝ ਬੋਲਣ। ਪਰ ਜਿੰਨੀ ਦੇਰ ਤੱਕ ਉਹ ਨਹੀਂ ਬੋਲਣਗੇ ਉਹ ਮੇਰੇ ਲਈ ਅੱਛਾ ਹੈ।
ਦੂਜੇ ਪਾਸੇ ਅੱਜ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਸੰਸਦ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਉ¤ਚ ਸਦਨ ਵਿੱਚ ਵੀ ਉਹ ਸੁਸ਼ਮਾ ਸਵਰਾਜ ਅਤੇ ਹੋਰਨਾਂ ਤੋਂ ਅਸਤੀਫਿਆਂ ਦੀ ਮੰਗ ਕਰ ਰਹੇ ਸਨ। ਡਿਪਟੀ ਸਪੀਕਰ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਕਾਰਵਾਈ ਚੱਲਣ ਦੇਣ ਦੀ ਅਪੀਲ ਕੀਤੀ, ਪਰ ਉਹ ਨਹੀਂ ਮੰਨੇ। ਆਖਿਰ ਡਿਪਟੀ ਸਪੀਕਰ ਨੇ ਸਦਨ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕਰ ਦਿੱਤੀ। ਦੁਬਾਰਾ ਸਦਨ ਦੀ ਕਾਰਵਾਈ ਜਦ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਮੁੜ ਹੰਗਾਮਾ ਜਾਰੀ ਰੱਖਿਆ ਜਿਸ ਬਾਅਦ ਪਹਿਲਾਂ 2 ਵਜੇ ਤੱਕ ਫਿਰ ਕੱਲ੍ਹ ਤੱਕ ਦੇ ਲਈ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ।

WRITTEN BY