ਚੰਡੀਗੜ੍ਹ, 20 ਜੁਲਾਈ (ਪੀ. ਟੀ.)- ਬੰਦੀ ਸਿ¤ਖਾਂ ਦੀ ਰਿਹਾਈ ਲਈ ਭੁ¤ਖ ਹੜਤਾਲ ’ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੇ ਘਰ ਅ¤ਜ ਪੁਲਿਸ ਜਬਰੀਂ ਦਾਖਲ ਹੋ ਗਈ। ਇਸ ਦੌਰਾਨ ਪੁਲਿਸ ਨੇ ਬਲ ਦਾ ਪ੍ਰਯੋਗ ਕਰਦਿਆਂ ਨਾ ਸਿਰਫ ਬਾਪੂ ਸੂਰਤ ਸਿੰਘ ਦੇ ਘਰ ਤੇ ਬਾਹਰ ਮੌਜੂਦ ਹਮਾਇਤੀਆਂ ਨੂੰ ਹਿਰਾਸਤ ’ਚ ਲੈ ਲਿਆ ਬਲਕਿ ਕੁਝ ਮੀਡੀਆ ਵਾਲਿਆਂ ਦੇ ਕੈਮਰੇ ਵੀ ਖੋਹ ਲਏ ਗਏ।ਉਪਰੰਤ ਉਨ੍ਹਾਂ ਨੂੰ ਮੁਢਲੇ ਚੈਕਅਪ ਬਾਦ ਐਂਬੂਲੈਂਸ ਰਾਹੀਂ ਲੁਧਿਆਣਾ ਦੇ ਸਿਵਲ ਹਸਪਤਾਲ ਦਾਖਲ ਕਰਵਾ ਦਿਤਾ ਗਿਆ, ਜਿਥੇ ਸੁਰ¤ਖਿਆ ਦੇ ਵ¤ਡੇ ਪ੍ਰਬੰਧ ਕੀਤੇ ਗਏ ਹਨ।ਇਸ ਤੋਂ ਪਹਿਲਾਂ ਪੁਲਿਸ ਵੱਲੋਂ ਬਾਪੂ ਸੂਰਤ ਸਿੰਘ ਦੇ ਘਰ ਦਾ ਕਬਜਾ ਕਰ ਲਿਆ ਗਿਆ ਸੀ ਤੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਮੁਢਲਾ ਮੁਆਇਨਾ ਕਰਾਇਆ ਗਿਆ ਤੇ ਇਸ ਉਪਰੰਤ ਉਨ੍ਹਾਂ ਨੂੰ ਪੁਲਿਸ ਹਸਪਤਾਲ ਲੈ ਗਈ।
ਇਸ ਤੋਂ ਪਹਿਲਾਂ ਪੁਲਿਸ ਨੇ ਤਾਕਤ ਦਾ ਪ੍ਰਦਰਸ਼ਨ ਕਰਦਿਆਂ ਉਥੇ ਮੌਜੂਦ ਬਾਪੂ ਸੂਰਤ ਸਿੰਘ ਦੇ ਸਾਰੇ ਹਮਾਇਤੀਆਂ ਨੂੰ ਖਦੇੜ ਦਿਤਾ ਤੇ ਇਸ ਦੌਰਾਨ ਧ¤ਕਾ-ਮੁ¤ਕੀ ਦੇ ਨਾਲ-ਨਾਲ ਡੰਡੇ ਵੀ ਵਰਾਏ ਗਏ।ਇਸ ਦੂਰਾਨ ਬਾਪੂ ਸੂਰਤ ਸਿੰਘ ਦੇ ਹਮਾਇਤੀਆਂ ਦੇ ਨਾਲ-ਨਾਲ ਕੁਝ ਮੀਡੀਆ ਕਰਮੀਆਂ ਦੀ ਵੀ ਪੁਲਿਸ ਵੱਲੋਂ ਕੁ¤ਟਮਾਰ ਕੀਤੀ ਗਈ ਤੇ ਕਈਆਂ ਜਖਮੀ ਹੋਣ ਦੀ ਰਿਪੋਰਟ ਹੈ।ਪੁਲਿਸ ਵਲੋਂ ਬਾਪੂ ਸੂਰਤ ਸਿੰਘ ਦੇ ਹਮਾਇਤੀ ਹਿਰਾਸਤ ਚ ਲੈ ਲਏ ਗਏ ਹਨ ਤੇ ਮਹੌਲ ਤਣਾਅ ਵਾਲਾ ਬਣਿਆ ਹੋਇਆ ਹੈ।



