Skip to content
Independent perspectives. Global stories.
BREAKING

ਪੰਜਾਬ ਰੋਡਵੇਜ ਦੀਆਂ ਬੱਸਾਂ ਵਿੱਚ ਲੱਗਣਗੇ ਸੀ.ਸੀ.ਟੀ.ਵੀ ਕੈਮਰੇ

Share this story

ਚੰਡੀਗੜ੍ਹ, 20 ਜੁਲਾਈ (ਪੀ. ਟੀ.)- ਪੰਜਾਬ ਸਰਕਾਰ ਨੇ ਰਾਜ ਦੇ ਲੋਕਾਂ ਨੂੰ ਹੋਰ ਵਧੀਆਂ ਸਹੂਲਤਾਂ ਦੇ ਮੱਦੇ ਨਜ਼ਰ ਪੰਜਾਬ ਰੋਡਵੇਜ ਅਤੇ ਪਨਬੱਸ ਬੱਸ ਡਿਪੂਆਂ ਅਤੇ ਬੱਸ ਸਟੈਡਾਂ ‘ਤੇ ਸੀ.ਸੀ.ਟੀ.ਵੀ ਕੈਮਰਿਆਂ ਅਤੇ ਡਿਜੀਟਲ ਵੀਡੀਓ ਰਿਕਾਰਡਰਜ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਟਰਾਂਸਪੋਰਟ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਈ-ਟੈ‘ਡਰ ਦੀ ਮੰਗੇ ਗਏ ਹਨ। ਉਨਾਂ ਦੱਸਿਆ ਕਿ ਪਨਬੱਸ ਅਤੇ ਪੰਜਾਬ ਰੋਡਵੇਜ ਨੇ ਲੋੜ ਅਨੁਸਾਰ ਅਸੈਸਰੀਜ ਸਹਿਤ ਸੀ.ਸੀ.ਟੀ.ਵੀ ਕੈਮਰਿਆਂ  ਨੂੰ ਲਗਾਉਣ ਅਤੇ ਉਨਾਂ ਦੇ ਰੱਖ-ਰਖਾਵ ਲਈ ਰਜਿਸਟਰਡ ਫਰਮਾਂ/ਕੰਪਨੀਆਂ ਤੋ‘ ਬਿਨੈ ਪੱਤਰ ਮੰਗੇ ਹਨ। ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ੁਰੂ ਪਨਬੱਸ ਅਤੇ ਪੰਜਾਬ ਰੋਡਵੇਜ਼ ਵਲੋ‘ 100 ਬੱਸਾਂ, 18 ਡਿਪੂਆਂ ਅਤੇ ਤਿੰਨ ਬੱਸ ਸਟੈਡਾਂ ਵਿੱਚ ਕੈਮਰੇ ਲਗਾਏ ਜਾਣ ਦੀ ਤਜਵੀਜ ਹੈ।

WRITTEN BY