Skip to content
Independent perspectives. Global stories.
BREAKING

ਭਗਵਾਨ ਜਗਨਨਾਥ ਰੱਥ ਯਾਤਰਾ ਦੌਰਾਨ ਭਗਦੜ 2 ਔਰਤਾਂ ਦੀ ਮੌਤ

Share this story

image ਪੁਰੀ, 18 ਜੁਲਾਈ (ਪੀ. ਟੀ.)- ਅੱਜ ਇੱਥੇ ਭਗਵਾਨ ਜਗਨਨਾਥ ਦੀ ਵਿਸ਼ਵ ਪ੍ਰਸਿੱਧ ਰੱਥ ਯਾਤਰਾ ਦੌਰਾਨ ਭਗਦੜ ਮਚਣ ਨਾਲ 2 ਔਰਤਾਂ ਦੀ ਮੌਤ ਹੋ ਗਈ, ਜਦਕਿ 10 ਹੋਰ ਜ਼ਖਮੀ ਹੋ ਗਏ। ਸੂਤਰਾਂ ਅਨੁਸਾਰ ਰੱਥ ਯਾਤਰਾ ਦੌਰਾਨ ਭੀੜ ਅਚਾਨਕ ਬੇਕਾਬੂ ਹੋ ਗਈ, ਜਿਸ ਨਾਲ ਰਸਤੇ ਵਿੱਚ ਹਫੜਾਦਫੜੀ ਮਚ ਗਈ। ਪੁਲਿਸ ਨੇ ਭੀੜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਭਗਦੜ ਮਚੀ। ਜ਼ਿਕਰਯੋਗ ਹੈ ਕਿ ਭਗਵਾਨ ਜਗਨਨਾਥ, ਭਗਵਾਨ ਬਲਭੱਦਰ ਅਤੇ ਦੇਵੀ ਸੁਭੱਦਰਾ ਦੀਆਂ ਨਵੀਆਂ ਮੂਰਤੀਆਂ ਦੀ 9 ਦਿਨਾ ਰੱਥ ਯਾਤਰਾ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਉੜੀਸਾ ਦੇ ਸ਼ਹਿਰ ਪੁਰੀ ਵਿੱਖੇ ਲੱਖਾਂ ਸ਼ਰਧਾਲੂ ਇਕੱਠਾ ਹੋਏ ਸਨ। ਇਸ ਦੌਰਾਨ 30 ਲੱਖ ਤੋਂ ਵੀ ਵਧ

ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ। ਪ੍ਰਸ਼ਾਸਨ ਨੇ ਸੁਰੱਖਿਆ ਪ੍ਰਬੰਧਾਂ ਲਈ 10 ਹਜ਼ਾਰ ਤੋਂ ਵਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਹਨ।

WRITTEN BY