Skip to content
Independent perspectives. Global stories.
BREAKING

ਜਥੇ. ਤੋਤਾ ਸਿੰਘ ਦੀ ਵਰਲਡ ਬੈਂਕ ਅਤੇ ਮੈਰੀਲੈਂਡ ਗਵਰਨਰ ਨਾਲ ਮੀਟਿੰਗ ਪੰਜਾਬ ਦੀ ਜੂਨ ਸਵਾਰੇਗੀ

Share this story

ਵਾਸ਼ਿੰਗਟਨ ਡੀਸੀ, 18 ਜੁਲਾਈ (ਡਾ. ਗਿੱਲ)- ਅਕਾਲੀ ਦਲ ਨੇ ਭਾਵੇਂ ਲੇਟ ਹੀ ਫੈਸਲਾ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਐਨਆਰਆਈ ਵਿੰਗਾਂ ਨੂੰ ਬਹਾਲ ਕਰਕੇ 2017 ਮਿਸ਼ਨ ਨੂੰ ਕਾਮਯਾਬ ਕੀਤਾ ਜਾਵੇ। ਇਸ ਦੇ ਇਵਜ਼ਾਨੇ  ਵਜੋਂ ਪੰਜਾਬ ਮੰਤਰੀ ਮੰਡਲ, ਸ਼੍ਰੋਮਣੀ ਅਕਾਲੀ ਦਲ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੰਤਰੀਆਂ ਦੀ ਤਿੰਨ ਦਰਜਨ ਟੀਮ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਨੁਕੜ ਮੀਟਿੰਗਾਂ ਅਤੇ ਸਮਾਗਮਾਂ ਤੋਂ ਇਲਾਵਾ ਪਾਰਟੀ ਵਰਕਰਾਂ ਨਾਲ ਰੂਬਰੂ ਮੀਟਿੰਗਾਂ ਕਰਕੇ 2017 ਦੀ ਚੋਣ ਨੂੰ ਜਿੱਤਣ ਦੇ ਮਨਸੂਬੇ ਬਣਾਏ ਜਾ ਰਹੇ ਹਨ। ਇਸ ਲਈ ਭਾਵੇਂ ਕੁਝ ਮਨੁੱਖੀ ਅਧਿਕਾਰ ਜਥੇਬੰਦੀਆਂ ਆਪਣੀ ਕੂੜ ਨੀਤੀ ਅਤੇ ਹਊਮੈ ਨੂੰ ਭੱਠੇ ਵਿੱਚ ਪਾਉਣ ਦੀ ਨੀਤੀ ਤਹਿਤ ਸਿੱਖਾਂ ਨੂੰ ਧੱਕਾ ਲਗਾ ਰਹੀ ਹੈ। ਜਿੱਸ ਕਰਕੇ ਆਰ ਐਸ ਐਸ ਅਤੇ ਹਿੰਦੂ ਕੁਝ ਵਹਿਮ ਵਿੱਚ ਆ ਕੇ ਸਿੱਖਾਂ ਦੀ ਤਾਕਤ ਨੂੰ ਢਾਹ ਲਾ ਰਹੇ ਹਨ।

ਪਰ ਕੁਝ ਉਸਾਰੂ ਸੋਚ ਵਾਲੇ ਬੁੱਧੀਜੀਵੀ ਬਹੁਤ ਹੀ ਨੇੜੇ ਤੋਂ ਵੇਖ ਰਹੇ ਹਨ ਅਤੇ ਕੋਸ਼ਿਸ਼ ਕਰ ਰਹੇ ਹਨ ਕਿ ਸਿੱਖਾਂ ਦੀ ਆਪਸੀ ਜੰਗ ਨੂੰ ਖਤਮ ਕੀਤਾ ਜਾਵੇ ਜਿਸ ਦੇ ਇਵਜ਼ਾਨੇ ਜਥੇਦਾਰ ਤੋਤਾ ਸਿੰਘ ਨੇ ਆਪਣੀ ਰਣਨੀਤੀ ਨੂੰ ਬਦਲਦੇ ਹੋਏ ਪੰਜਾਬ ਦੇ ਵਿਕਾਸ ਅਤੇ ਉਸਾਰੂ ਕੰਮਾਂ ਨੂੰ ਪਹਿਲ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਆਪਣੇ ਅਸਰਰਸੂਖ ਤਹਿਤ ਡਾ. ਸੁਰਿੰਦਰ ਗਿੱਲ ਅਤੇ ਸਤਪਾਲ ਬਰਾੜ ਦੀ ਅਗਵਾਈ ਵਿੱਚ ਵਰਲਡ ਬੈਂਕ ਦੇ ਵਿੱਚ ਨਿਯੁਕਤ ਪੰਜਾਬੀ ਭਰਾ ਰਾਹੀਂ ਇੱਕ ਮੀਟਿੰਗ ਵਰਲਡ ਬੈਂਕ ਦੇ ਖੇਤੀ ਮਾਹਿਰ ਡਾਇਰੈਕਟਰ ਨਾਲ ਮੀਟਿੰਗ ਆਯੋਜਿਤ ਕੀਤੀ ਹੈ। ਜਿਸ ਵਿੱਚ ਬਾਰਸ਼ਾਂ ਦੇ ਪਾਣੀ ਨੂੰ ਇਕੱਠਿਆਂ ਕਰਕੇ ਸਿੰਚਾਈ ਯੋਗ ਬਣਾਉਣਾ, ਸੁਧਰੀ ਖੇਤੀ ਨੀਤੀ ਰਾਹੀਂ ਫਸਲਾਂ ਦਾ ਝਾੜ ਲੈਣਾ ਅਤੇ ਫਸਲ ਭਿੰਨਤਾ ਰਾਹੀਂ ਕਿਸਾਨ ਨੂੰ ਲਾਹਾ ਦਿਵਾਉਣਾ ਹੈ।
ਦੂਸਰੀ ਮੀਟਿੰਗ ਮੈਰੀਲੈਂਡ ਗਵਰਨਰ ਨਾਲ ਜਸਦੀਪ ਸਿੰਘ ਜੱਸੀ ਤੇ ਸਾਜ਼ਿਦ ਤਰਾਰ ਨੇ ਜਥੇਦਾਰ ਤੋਤਾ ਸਿੰਘ ਦੀ ਟੀਮ ਦੀ ਰਖਵਾਈ ਹੈ, ਜਿਸ ਤਹਿਤ ਮੈਰੀਲੈਂਡ ਨੂੰ ਪੰਜਾਬ ਦੀ ਸਿਸਟਰ ਸਟੇਟ ਬਣਾ ਕੇ ਟਰਾਂਸਪੋਰਟ, ਸਿੱਖਿਆ, ਆਈ ਟੀ, ਖੇਡਾਂ ਅਤੇ ਮੈਡੀਕਲ ਸਾਇੰਸ ਤੋਂ ਇਲਾਵਾ ਵਪਾਰ ਵਿੱਚ ਬੇਹਤਰੀ ਲਿਆ ਕੇ ਪੰਜਾਬ ਨੂੰ ਵਧੀਆ ਸੂਬੇ ਵਜੋਂ ਉਭਾਰਨ ਦਾ ਮਨੋਰਥ ਹੈ। ਜਿਸ ਦੀ ਸ਼ਲਾਘਾ ਚਾਰ ਚੁਫੇਰਿਉਂ ਹੋ ਰਹੀ ਹੈ ਕਿ ਇਹ ਸ਼ਲਾਘਾਯੋਗ ਕਦਮ 2017 ਦੀ ਚੋਣ ਦਾ ਲਾਹੇਵੰਦ ਮਸੌਦਾ ਹੋਵੇਗਾ। ਵੇਖਣ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਇਸ ਨੂੰ ਕਿਵੇਂ ਨੇਪਰੇ ਚਾੜ੍ਹਦੀ ਹੈ। ਹਾਲ ਦੀ ਘੜੀ ਇਸ ਕਾਰਗੁਜ਼ਾਰੀ ਨੂੰ ਅੰਤਿਮ ਰੂਪ ਦੇਣ ਵਿੱਚ ਡਾ. ਸੁਰਿੰਦਰ ਗਿੱਲ, ਅਟਾਰਨੀ ਜਸਪ੍ਰੀਤ, ਗੁਰਚਰਨ ਸਿੰਘ ਵਰਲਡ ਬੈਂਕ, ਗੁਰਪ੍ਰਤਾਪ ਸਿੰਘ ਵੱਲਾ, ਤੱਖੜ ਅਤੇ ਮੱਲਾ ਦਾ ਅਥਾਹ ਯੋਗਦਾਨ ਹੈ। ਮੀਡੀਆ ਤੋਂ ਡਾ. ਧਨੋਆ ਅਤੇ ਅਕਾਲੀ ਨੇਤਾ ਹੁੰਦਲ ਅਤੇ ਸੰਧੂ ਵੀ ਪੂਰੀ ਤਨਦੇਹੀ ਨਾਲ ਵਿਚਰ ਰਹੇ ਹਨ।

WRITTEN BY