ਨਾਭਾ, 15 ਜੁਲਾਈ (ਕਰਮਜੀਤ ਸੋਮਲ)- ਰਿਆਸਤੀ ਸ਼ਹਿਰ ਨਾਭਾ ਬਲਾਕ ਦਾ ਪਿੰਡ ਕੋਟ ਕਲਾਂ ਦੇ ਨਿਵਾਸੀ ਕਈ ਸਾਲਾਂ ਤੋਂ ਕੈਂਸਰ ਦੀ ਭਿਆਨਕ ਬਿਮਾਰੀ ਤੋਂ ਪੀੜਤ ਹਨ, ਇਸ ਪਿੰਡ ਦੇ ਕੈਂਸਰ ਦੀ ਬਿਮਾਰੀ ਤੋਂ 25 ਦੇ ਕਰੀਬ ਵਿਅਕਤੀ ਦਮ ਤੋੜ ਚੁੱਕੇ ਹਨ। ਪਿੰਡ ਵਿੱਚ ਬਣੇ ਗੰਦੇ ਟੋਬੇ ਦੇ ਕਾਰਨ ਇਹ ਹਾਦਸੇ ਵਾਪਰ ਰਹੇ ਹਨ। ਕੈਂਸਰ ਦੀ ਇਸ ਨਾਮੁਰਾਦ ਬਿਮਾਰੀ ਦੇ ਕਾਰਨ 17 ਸਾਲ ਤੋਂ ਲੈ ਕੇ 55 ਸਾਲਾਂ ਤ¤ਕ ਦੇ ਵਿਅਕਤੀ ਦਮ ਤੋੜ ਚੁ¤ਕੇ ਹਨ ਅਤੇ ਕਈ ਵਿਅਕਤੀ ਮੌਤ ਨਾਲ ਜੰਗ ਲੜ ਰਹੇ ਹਨ। ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਅੰਦਰ ਗੰਦੇ ਟੋਭੇ ਦੇ ਕਾਰਨ ਕੈਂਸਰ ਅਤੇ ਕਾਲਾ ਪੀਲੀਆ ਵਰਗੀਆਂ ਭਿਆਨਕ ਬਿਮਾਰੀਆਂ ਲੱਗ ਰਹੀਆਂ ਹਨ ਅਤੇ ਹੁਣ ਆਲਮ
ਇਹ ਹੈ ਕਿ ਪਿੰਡ ਵਾਸੀ ਕੈਂਸਰ ਦੀ ਭਿਆਨਕ ਬਿਮਾਰੀ ਤੋਂ ਬਚਣ ਲਈ ਆਪਣਾ ਘਰ ਬਾਰ ਛ¤ਡਣ ਲਈ ਮਜਬੂਰ ਹੋ ਰਹੇ ਹਨ। ਪਰ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਕਦੇ ਸਾਰ ਲੈਣ ਨਹੀਂ ਆਇਆ। ਜਦੋਂ ਇਸ ਸਬੰਧੀ ਨਾਭਾ ਦੇ ਸਰਕਾਰੀ ਹਸਪਤਾਲ ਦੀ ਸਹਾਇਕ ਐਸ ਐਮ ਓ ਡਾ. ਦਲਬੀਰ ਕੌਰ ਨਾਲ ਗ¤ਲਬਾਤ ਕਰਨੀ ਚਾਹੀ ਤਾਂ ਮੈਡਮ ਆਪਣੇ ਸਰਕਾਰੀ ਅਧਿਕਾਰੀਆਂ ਨਾਲ ਹੀ ਗੱਲਾਂ ਕਰਦੇ ਰਹੇ ਅਤੇ ਕੈਂਸਰ ਪੀੜਤਾਂ ਦੀ ਸਹਾਇਤਾ ਦੇਣ ਤੋਂ ਕੁ¤ਝ ਵੀ ਕਹਿਣ ਤੋਂ ਅਸਮਰਥ ਰਹੇ। ਜਦੋਂ ਇਸ ਮਾਮਲੇ ਸਬੰਧੀ ਐਸ ਡੀ ਐਮ ਨਾਭਾ ਅਮਰਬੀਰ ਕੌਰ ਭੁ¤ਲਰ ਨਾਲ ਗ¤ਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੈਂਸਰ ਨਾਲ ਜੋ ਮੌਤਾਂ ਹੋਈਆਂ ਹਨ ਇਸ ਦਾ ਪਤਾ ਤੁਹਾਡੇ ਤੋਂ ਹੀ ਲ¤ਗਾ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਲਈ ਸਿਹਤ ਵਿਭਾਗ ਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾਣਗੇ।
ਜ਼ਿਕਰਯੋਗ ਹੈ ਕਿ ਸੂਬੇ ਵਿਚ ਵ¤ਧ ਰਹੇ ਕੈਂਸਰ ਦੇ ਮਰੀਜ਼ਾਂ ਕਾਰਨ ਆਮ ਲੋਕਾਂ ਦੀ ਆਰਥਿਕਤਾ ਨੂੰ ਭਾਰੀ ਸ¤ਟ ਲ¤ਗ ਰਹੀ ਹੈ ਕਿਉਂਕਿ ਇਸ ਨਾਮੁਰਾਦ ਬਿਮਾਰੀ ’ਤੇ ਲ¤ਖਾਂ ਰੁਪਏ ਖਰਚ ਕਰਨ ਤੋਂ ਬਾਅਦ ਵੀ ਪੀੜਤ ਵਿਅਕਤੀ ਠੀਕ ਨਹੀਂ ਹੋ ਰਹੇ ਅਤੇ ਬਹੁਤੀ ਗਿਣਤੀ ਵਿੱਚ ਲੋਕ ਸਰਕਾਰੀ ਮਾਲੀ ਸਹਾਇਤਾ ਨਾ ਮਿਲਣ ਦੀ ਸੂਰਤ ਵਿਚ ਇਸ ਜਹਾਨ ਤੋਂ ਚਲੇ ਗਏ ਹਨ। ਭਾਵੇ ਪੰਜਾਬ ਸਰਕਾਰ ਵੱਲੋਂ ਕੈਂਸਰ ਪੀੜਤਾਂ ਦੀ ਆਰਥਿਕ ਮਦਦ ਕਰਨ ਲਈ ਡੇਢ ਲ¤ਖ ਰੁਪਏ ਦਾ ਐਲਾਨ ਕੀਤਾ ਹੋਇਆ ਹੈ ਪਰ ਮਦਦ ਨੂੰ ਜਾਰੀ ਕਰਨ ਦਾ ਸਮਾਂ ਤੈਅ ਨਾ ਹੋਣ ਕਰਕੇ ਦਫਤਰਾਂ ਵਿਚ ਹੁੰਦੀ ਖ¤ਜਲ ਖੁਆਰੀ ਕਾਰਕੇ ਆਮ ਲੋਕ ਸਰਕਾਰ ਦੀ ਇਸ ਸਹਾਇਤਾ ਦਾ ਲਾਹਾ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ। ਪਰ ਹੁਣ ਵੇਖਣਾ ਇਹ ਹੋਵਗਾ ਕਿ ਖਬਰ ਪਰਸਾਰਿਤ ਹੋਣ ’ਤੇ ਕੈਂਸਰ ਪੀੜਤਾਂ ਦੀ ਮਦਦ ਲਈ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਮਦਦ ਦੇ ਲਈ ਅ¤ਗੇ ਆਵੇਗਾ ਜਾਂ ਨਹੀਂ।



