ਨਵੀਂ ਦਿ¤ਲੀ, 15 ਜੁਲਾਈ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬਿਆਂ ਤੋਂ ਗਰੀਬੀ ਨੂੰ ਖਤਮ ਕਰਨ ਲਈ ਮਿਲ ਕੇ ਕੰਮ ਕਰਨ ਦੀ ਬੇਨਤੀ ਕਰਦੇ ਹੋਏ ਅ¤ਜ ਕਿਹਾ ਕਿ ਜ਼ਮੀਨੀ ਐਕਵਾਇਰ ‘ਤੇ ਬਣੇ ਰਾਜਨੀਤੀਕ ਗਤੀਰੋਧ ਨਾਲ ਸਕੂਲਾਂ, ਹਸਪਤਾਲਾਂ, ਸੜਕਾਂ ਅਤੇ ਸਿੰਚਾਈ ਪ੍ਰਾਜੈਕਟ ਸਮੇਤ ਪੇਂਡੂ ਵਿਕਾਸ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਮੋਦੀ ਨੇ ਜ਼ਮੀਨੀ ਐਕਵਾਇਰ ਬਿ¤ਲ ‘ਤੇ ਸੂਬਿਆਂ ਨਾਲ ਵਿਚਾਰ-ਵਿਮਰਥ ਲਈ ਆਯੋਜਿਤ ਨੀਤੀ ਕਮਿਸ਼ਨ ਦੀ ਸੰਚਾਲਨ ਪ੍ਰੀਸ਼ਦ ਦੀ ਦੂਜੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿ¤ਥੇ ਤ¤ਕ ਨੁਕਸਾਨ ’ਚ ਵਾਧੇ ਦਾ ਸਵਾਲ ਹੈ ਇਸ ‘ਤੇ ਕੇਂਦਰ ਅਤੇ ਸੂਬਿਆਂ ਦੇ ਵਿਚ ਮਤਭੇਦ ਨਹੀਂ ਹੈ।ਉਨ੍ਹਾਂ ਨੇ ਆਪਣੀ ਸਰਕਾਰ ਦੇ ਦ੍ਰਿਸ਼ਟੀਕੋਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸੂਬਿਆਂ ਦੀ
ਟਾਮ ਇੰਡੀਆ ਦੇ ਤਹਿਤ ਵਿਕਾਸ ਦੀਆਂ ਗਤੀਵਿਧੀਆਂ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਮੋਦੀ ਨੇ ਕਿਹਾ ਕਿ ਮੁ¤ਖ ਮੰਤਰੀ ਅਕਸਰ ਕੇਂਦਰ ਨਾਲ ਸੂਬਿਆਂ ਨਾਲ ਸਲਾਹ ਕਰਕੇ ਨੀਤੀਆਂ ਬਣਾਉਣ ਦੀ ਗ¤ਲ ਕਹਿੰਦੇ ਹਨ।ਰਾਜਾਂ ਵੱਲੋਂ ਭੂਮੀ ਗ੍ਰਹਿਣ ਬਿੱਲ ’ਚ ਸੁਧਾਰ ਲਈ ਸੁਝਾਅ : ਜੇਤਲੀ- ਕਾਂਗਰਸ ਸ਼ਾਸਤ 9 ਰਾਜਾਂ ਦੇ ਮੁ¤ਖ ਮੰਤਰੀਆਂ ਤੇ ਪ¤ਛਮ ਬੰਗਾਲ, ਤਾਮਿਲਨਾਡੂ, ਉਤਰ ਪ੍ਰਦੇਸ਼ ਤੇ ਓਡੀਸ਼ਾ ਦੇ ਮੁ¤ਖ ਮੰਤਰੀ ਅ¤ਜ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ’ਚ ਹੋਈ ਨੀਤੀ ਕਮਿਸ਼ਨ ਦੀ ਸੰਚਾਲਨ ਪ੍ਰੀਸ਼ਦ ਦੀ ਬੈਠਕ ਤੋਂ ਦੂਰ ਰਹੇ। ਇਸ ਬੈਠਕ ’ਚ ਭੂਮੀ ਗ੍ਰਹਿਣ ਬਿੱਲ ਸਮੇਤ ਕਈ ਮੁ¤ਦਿਆਂ ’ਤੇ ਵਿਚਾਰ ਕੀਤਾ ਗਿਆ।ਨੀਤੀ ਕਮਿਸ਼ਨ ਦੀ ਸੰਚਾਲਨ ਪ੍ਰੀਸ਼ਦ ਦੀ ਇਸ ਬੈਠਕ ’ਚ ਹਾਲਾਂਕਿ ਐਨ.ਡੀ.ਏ ਸ਼ਾਸਤ ਰਾਜਾਂ ਦੇ ਮੁ¤ਖ ਮੰਤਰੀਆਂ ਤੋਂ ਇਲਾਵਾ ਬਿਹਾਰ ਦੇ ਮੁ¤ਖ ਮੰਤਰੀ ਨਿਤਿਸ਼ ਕੁਮਾਰ, ਦਿ¤ਲੀ ਦੇ ਮੁ¤ਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਤ੍ਰਿਪੁਰਾ ਦੇ ਮੁ¤ਖ ਮੰਤਰੀ ਮਣਿਕ ਸਰਕਾਰ ਨੇ ਹਿ¤ਸਾ ਲਿਆ। ਜੰਮੂ-ਕਸ਼ਮੀਰ ਦੇ ਮੁ¤ਖ ਮੰਤਰੀ ਮੁਫਤੀ ਮੁਹੰਮਦ ਸਈਦ ਵੀ ਬੈਠਕ ‘ਚ ਹਿ¤ਸਾ ਲੈਣ ਪਹੁੰਚੇ ਪਰ ਪ¤ਛਮੀ ਬੰਗਾਲ ਦੀ ਮੁ¤ਖ ਮੰਤਰੀ ਮਮਤਾ ਬੈਨਰਜੀ, ਤਾਮਿਲਨਾਡੂ ਦੀ ਜੇ. ਜੈਲਲੀਤਾ, ਓਡੀਸ਼ਾ ਦੇ ਨਵੀਨ ਪਟਨਾਇਕ ਤੇ ਉ¤ਤਰ ਪ੍ਰਦੇਸ਼ ਦੇ ਮੁ¤ਖ ਮੰਤਰੀ ਅਖਿਲੇਸ਼ ਯਾਦਵ ਬੈਠਕ ‘ਚ ਨਹੀਂ ਪਹੁੰਚੇ। ਇਸ ਬੈਠਕ ਸਬੰਧੀ ਕੇਂਦਰੀ ਵਿ¤ਤ ਮੰਤਰੀ ਅਰੁਣ ਜੇਤਲੀ ਨੇ ਦ¤ਸਿਆ ਕਿ 16 ਰਾਜਾਂ ਦੇ ਮੁ¤ਖ ਮੰਤਰੀਆਂ ਨੇ ਨੀਤੀ ਕਮਿਸ਼ਨ ਦੀ ਬੈਠਕ ‘ਚ ਹਿ¤ਸਾ ਲਿਆ। ਇਸ ਬੈਠਕ ‘ਚ ਪ੍ਰਧਾਨ ਮੰਤਰੀ ਮੋਦੀ ਨੇ ਮੁ¤ਖ ਮੰਤਰੀਆਂ ਦੇ ਨਾਲ ਜਮੀਨ ਪ੍ਰਾਪਤੀ ਬਿਲ ‘ਤੇ ਚਰਚਾ ਕੀਤੀ। ਰਾਜਾਂ ਨੇ ਜਮੀਨ ਪ੍ਰਾਪਤੀ ਬਿਲ ‘ਚ ਬਦਲਾਅ ਦੇ ਸੁਝਾਅ ਦਿ¤ਤੇ ਹਨ। ਵਿ¤ਤ ਮੰਤਰੀ ਨੇ ਕਿਹਾ ਕਿ ਪੁਰਾਣੇ ਜਮੀਨ ਪ੍ਰਾਪਤੀ ਬਿਲ ਦੇ ਕਾਰਨ ਜਮੀਨ ਪ੍ਰਾਪਤੀ ‘ਚ ਦੇਰੀ ਹੋਈ ਹੈ ਪਰ ਸਰਕਾਰ ਦੀ ਪਹਿਲ ਵਿਕਾਸ ਨੂੰ ਨਹੀਂ ਰੁਕਣ ਦੇਣ ਦੀ ਹੈ ਤੇ ਵਿਕਾਸ ਕਾਰਜ ਲਈ ਜਮੀਨ ਦੀ ਜ਼ਰੂਰਤ ਹੈ।



