ਨਵੀਂ ਦਿ¤ਲੀ, 14 ਜੁਲਾਈ (ਪੀ. ਟੀ)- ‘ਆਪ’ ਦੇ ਕੋਲ ਫ਼ੰਡ ਖ਼ਤਮ ਹੋਣ ਦਾ ਦਾਅਵਾ ਕਰਦੇ ਹੋਏ ਮੁ¤ਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਪਾਰਟੀ ਦੇ ਰੋਜ਼ਾਨਾ ਖ਼ਰਚੇ ਕ¤ਢਣ ਲਈ ਉਨ੍ਹਾਂ ਦੀ ਚੰਦਾ ਦੇ ਕੇ ਸਹਾਇਤਾ ਕਰਨ। ਕੇਜਰੀਵਾਲ ਨੇ ਆਪਣੀ ਅਪੀਲ ਨੂੰ ਠੀਕ ਦ¤ਸਦੇ ਹੋਏ ਕਿਹਾ ਕਿ ‘ਆਪ‘ ਦਾ ਇਰਾਦਾ ਗਲਤ ਤਰੀਕਿਆਂ ਨਾਲ ਆਪਣਾ ਖ਼ਜ਼ਾਨਾ ਭਰਨ ਦਾ ਨਹੀਂ ਹੈ ਤੇ ਇਮਾਨਦਾਰ ਰਾਜਨੀਤੀ ਕਰਨ ਦੇ ਆਪਣੇ ਫ਼ੈਸਲੇ ‘ਤੇ ਅਡਿਗ ਰਹੇਗੀ। ਮੁ¤ਖ ਮੰਤਰੀ ਨੇ ਕਿਹਾ ਕਿ ਦਿ¤ਲੀ ‘ਚ ਸਰਕਾਰ ਗਠਨ ਤੋਂ ਬਾਅਦ ਪਾਰਟੀ ਕੋਲ ਜਿਨੀਂ ਵੀ ਨਕਦੀ ਸੀ ਉਹ ਖ਼ਤਮ ਹੋ ਗਈ ਹੈ। ਉਨ੍ਹਾਂ ਨੂੰ ਪਾਰਟੀ ਚਲਾਉਣ ਲਈ ਤੇ ਰੋਜ਼ਾਨਾ ਖ਼ਰਚੇ ਕ¤ਢਣ ਲਈ
ਪੈਸਿਆਂ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਜਨਤਾ ਕਹਿ ਸਕਦੀ ਹੈ ਕਿ ਇਹ ਅਜੀਬ ਮੁ¤ਖ ਮੰਤਰੀ ਹੈ। ਮੁ¤ਖ ਮੰਤਰੀ ਬਣਨ ਤੋਂ ਬਾਅਦ ਵੀ ਪੈਸਿਆਂ ਦੀ ਮੰਗ ਕਰ ਰਿਹਾ ਹੈ । ਪਰ ਇ¤ਥੇ ਅੰਤਰ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਗ਼ਲਤ ਤਰੀਕੇ ਨਾਲ ਪੈਸਿਆਂ ਕਮਾਉਣੇ ਹੁੰਦੇ ਤਾਂ ਉਹ ਕਮਾ ਸਕਦੇ ਸਨ ਤੇ ਫਿਰ ਅਪੀਲ ਦੀ ਕੋਈ ਲੋੜ ਨਹੀਂ ਹੁੰਦੀ।



